07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਅਫ਼ਗਾਨਿਸਤਾਨ ’ਚ ਦੁਬਾਰਾ ਘਰੇਲੂ ਯੁੱਧ ਸ਼ੁਰੂ ਹੋਣ ਦੇ ਸੰਕੇਤ

Ad Position 21
No active advertisement
ਅਜੀਤ ਡੈਸਕ 28-07-2026

ਅੰਮ੍ਰਿਤਸਰ, 27 ਜੁਲਾਈ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ‘ਚ ਇਕ ਵਾਰ ਫਿਰ ਤੋਂ ਘਰੇਲੂ ਯੁੱਧ ਸ਼ੁਰੂ ਹੋਣ ਦੇ ਸੰਕੇਤ ਮਿਲੇ ਹਨ। ਅਫ਼ਗਾਨ ਮੀਡੀਆ ਰਿਪੋਰਟਾਂ ਮੁਤਾਬਿਕ ਤਾਲਿਬਾਨ ਨੂੰ ਅਫ਼ਗਾਨਿਸਤਾਨ ਦੇ ਬਦਖਸ਼ਾਨ ਸੂਬੇ ‘ਚ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫ਼ਗਾਨਿਸਤਾਨ ਫ੍ਰੀਡਮ ਫਰੰਟ (ਏ. ਐੱਫ. ਐੱਫ.) ਹਥਿਆਰਬੰਦ ਸਮੂਹ ਨੇ ਲੰਘੇ ਦਿਨ ਵੀਡੀਓ ਫੁਟੇਜ ਜਾਰੀ ਕਰਕੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਜ਼ੀਬਾਕ ਜ਼ਿਲ੍ਹੇ ‘ਚ ਤਾਲਿਬਾਨ ਫ਼ੌਜ ਦੀਆਂ ਚੌਕੀਆਂ ‘ਤੇ ਕਬਜ਼ਾ ਕਰ ਲਿਆ ਹੈ। ਏ. ਐੱਫ. ਐੱਫ. ਫੋਰਸਿਜ਼ ਵਲੋਂ ਜਾਰੀ ਫੁਟੇਜ ‘ਚ ਉਸ ਦੇ ਲੜਾਕਿਆਂ ਨੂੰ ਤਾਲਿਬਾਨ ਫ਼ੌਜਾਂ ਨਾਲ ਮੁਕਾਬਲਾ ਕਰਦੇ ਵਿਖਾਇਆ ਗਿਆ ਹੈ। ਇਹ ਪੂਰਾ ਇਲਾਕਾ ਵਖਾਨ ਕੋਰੀਡੋਰ ਦੇ ਨੇੜੇ ਹੈ, ਜੋ ਚੀਨ ਨੂੰ ਅਫ਼ਗਾਨਿਸਤਾਨ ਨਾਲ ਜੋੜਦਾ ਹੈ। ਗੁਆਂਢੀ ਮੁਲਕ ਪਾਕਿਸਤਾਨ ਇਸ ਕੋਰੀਡੋਰ ‘ਤੇ ਨੇੜਿਓਂ ਨਜ਼ਰ ਰੱਖਦਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸੰਘਰਸ਼ ਦੌਰਾਨ ਏ. ਐੱਫ. ਐੱਫ. ਨੂੰ ਪਾਕਿਸਤਾਨੀ ਫ਼ੌਜ ਤੋਂ ਸਮਰਥਨ ਮਿਲ ਰਿਹਾ ਹੈ। ਏ. ਐੱਫ. ਐੱਫ. ਦਾ ਕਹਿਣਾ ਹੈ ਕਿ ਜ਼ੀਬਾਕ ‘ਚ ਪਿਛਲੇ ਚਾਰ ਦਿਨਾਂ ਤੋਂ ਜਾਰੀ ਲੜਾਈ ਹੁਣ ਪੰਜਵੇਂ ਦਿਨ ‘ਚ ਦਾਖਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਫ਼ੌਜਾਂ ਉਨ੍ਹਾਂ ਖੇਤਰਾਂ ‘ਤੇ ਮੁੜ ਕਬਜ਼ਾ ਨਹੀਂ ਕਰ ਸਕੀਆਂ ਹਨ ਜਿਨ੍ਹਾਂ ‘ਤੇ ਉਨ੍ਹਾਂ ਦੇ ਲੜਾਕਿਆਂ ਨੇ ਕਬਜ਼ਾ ਕਰ ਲਿਆ ਸੀ। ਬਦਖਸ਼ਾਨ ਸੂਬੇ ਦੇ ਤਾਲਿਬਾਨ ਗਵਰਨਰ ਗਜ਼ਨਵੀ ਨੇ ਬਾਗ਼ੀਆਂ ਨੂੰ ਤਾਲਿਬਾਨ ਵਿਰੁੱਧ ਆਪਣੀ ਜੰਗ ਬੰਦ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਤਾਲਿਬਾਨ ਕੋਲ ਬਗ਼ਾਵਤ ਨੂੰ ਕੁਚਲਨ ਦੀ ਸ਼ਕਤੀ ਹੈ।

Ad Position 22
No active advertisement
ਪਿਛਲੀ ਖ਼ਬਰ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੀ ਅਗਵਾਈ ’ਚ ਮੁਲਾਜ਼ਮਾਂ ਨੇ ਦਿੱਤਾ ਨਗਰ ਨਿਗਮ ਦੇ ਦਫ਼ਤਰ ਮੂਹਰੇ ਧਰਨਾ ਅਗਲੀ ਖ਼ਬਰ 24 ਘੰਟੇ ਬਿਜਲੀ ਦੇਣ ਦਾ ਦਾਅਵਾ ਬੇਨਕਾਬ ਹੋਇਆ-ਵੜਿੰਗ
Ad Position 24
No active advertisement