07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅਧਿਆਪਕ ਰਾਜ ਪੁਰਸਕਾਰਾਂ ਲਈ ਨਾਮਜ਼ਦਗੀਆਂ ਸੰਬੰਧੀ ਹਦਾਇਤਾਂ ਜਾਰੀ

Ad Position 21
No active advertisement
ਅਜੀਤ ਡੈਸਕ 29-07-2026

3 ਅਗਸਤ ਤੱਕ ਆਨਲਾਈਨ ਭਰੇ ਜਾ ਸਕਣਗੇ ਫਾਰਮ
ਐੱਸ. ਏ. ਐੱਸ. ਨਗਰ, 28 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਸਿੱਖਿਆ ਵਿਭਾਗ (ਸਿੱਖਿਆ-6 ਸ਼ਾਖਾ ) ਵਲੋਂ 5 ਜੁਲਾਈ, 2024 ਦੀ ਨੀਤੀ ਅਨੁਸਾਰ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਪ੍ਰਬੰਧਕੀ ਪੁਰਸਕਾਰ ਅਤੇ ਵਿਸ਼ੇਸ਼ ਅਧਿਆਪਕ ਪੁਰਸਕਾਰ-2026 ਲਈ ਅਧਿਆਪਕਾਂ ਤੋਂ ਵੈੱਬਸਾਈਟ ’ਤੇ ਆਨਲਾਈਨ ਨਾਮਜ਼ਦਗੀਆਂ 3 ਅਗਸਤ ਤੱਕ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਰੀ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਕੀਤੇ ਫ਼ੈਸਲੇ ਅਨੁਸਾਰ ਪਿਛਲੇ ਸਾਲਾਂ ਦੀ ਤਰ੍ਹਾਂ ਕੋਈ ਵੀ ਅਧਿਆਪਕ/ ਸਕੂਲ ਮੁਖੀ/ ਪ੍ਰਬੰਧਕ ਖ਼ੁਦ ਪੁਰਸਕਾਰ ਲਈ ਅਪਲਾਈ ਨਹੀਂ ਕਰੇਗਾ, ਸਗੋਂ ਕਿਸੇ ਵੀ ਅਧਿਆਪਕ /ਸਕੂਲ ਮੁਖੀ/ ਪ੍ਰਬੰਧਕ ਦੀ ਪੁਰਸਕਾਰ ਲਈ ਕੋਈ ਵੀ ਦੂਸਰਾ ਅਧਿਆਪਕ/ ਸਕੂਲ ਮੁਖੀ / ਇੰਚਾਰਜ ਨਾਮਜ਼ਦਗੀ ਕਰ ਸਕਦਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ/ਜ਼ਿਲ੍ਹਾ ਸਿੱਖਿਆ ਅਧਿਕਾਰੀ /ਸਹਾਇਕ ਡਾਇਰੈਕਟਰ/ ਡਿਪਟੀ ਡਾਇਰੈਕਟਰ /ਡਾਇਰੈਕਟਰ ਜਨਰਲ ਸਕੂਲ ਸਿੱਖਿਆ/ਸਿੱਖਿਆ ਸਕੱਤਰ ਵਲੋਂ ਕਿਸੇ ਵੀ ਅਧਿਆਪਕ/ ਸਕੂਲ ਮੁਖੀ/ ਪ੍ਰਬੰਧਕ ਦੀ ਪੁਰਸਕਾਰ ਲਈ ਨਾਮਜ਼ਦਗੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਜਿਹੜੇ ਵੀ ਅਧਿਆਪਕ/ ਸਕੂਲ ਮੁਖੀ/ ਪ੍ਰਬੰਧਕ/ ਉੱਚ ਅਧਿਕਾਰੀ ਸਟੇਟ ਐਵਾਰਡ ਲਈ ਨਾਮਜ਼ਦਗੀ ਕਰਨਗੇ, ਉਹ ਉਸ ਅਧਿਆਪਕ/ਸਕੂਲ ਮੁਖੀ/ਪ੍ਰਬੰਧਕ ਬਾਰੇ ਘੱਟੋ-ਘੱਟ 250 ਸ਼ਬਦਾਂ ਵਿਚ ਹੱਥ ਲਿਖਤ ਰਿਪੋਰਟ ਲਿਖਣਗੇ ਤਾਂ ਕਿ ਉਹ ਉਸ ਅਧਿਆਪਕ/ਸਕੂਲ ਮੁਖੀ/ਪ੍ਰਬੰਧਕ ਦੀ ਨਾਮਜ਼ਦਗੀ ਕਿਉਂ ਕਰਨਾ ਚਾਹੁੰਦੇ ਹਨ ਅਤੇ ਉਪਰੋਕਤ ਵੈੱਬਸਾਈਟ ਵਿਚ ਇਸ ਹੱਥ ਲਿਖਤ ਰਿਪੋਰਟ ਨੂੰ ਵੀ ਅੱਪਲੋਡ ਕਰਨਗੇ । ਇਸ ਤੋਂ ਇਲਾਵਾ ਘੱਟੋ-ਘੱਟ 10 ਸਾਲ ਦੀ ਰੈਗੂਲਰ ਸਰਵਿਸ ਪੂਰੀ ਕਰਨ ਵਾਲੇ ਅਧਿਆਪਕ ਦੀ ਹੀ ਪੁਰਸਕਾਰ ਲਈ ਨਾਮਜ਼ਦਗੀ ਕੀਤੀ ਜਾ ਸਕਦੀ ਹੈ ਅਤੇ ‘ਸਮੱਗਰਾ’ ਅਤੇ ‘ਪਿਕਟਸ’ ਆਦਿ ਸੁਸਾਇਟੀਆਂ ਅਧੀਨ ਕੰਮ ਕਰਦੇ 10 ਸਾਲ ਦੀ ਰੈਗੂਲਰ ਸਰਵਿਸ ਕਰਨ ਵਾਲੇ ਅਧਿਆਪਕਾਂ ਦੀ ਵੀ ਨਾਮਜ਼ਦਗੀ ਕੀਤੀ ਜਾ ਸਕਦੀ ਹੈ। ਯੰਗ ਅਧਿਆਪਕ ਐਵਾਰਡ ਲਈ ਜਿਨ੍ਹਾਂ ਦੀ ਰੈਗੂਲਰ ਤੌਰ ‘ਤੇ ਸਰਵਿਸ ਕਰਨ ਦੀ ਮਿਤੀ ਤੋਂ 10 ਸਾਲ ਤੋਂ ਘੱਟ ਅਤੇ 3 ਸਾਲ ਤੋਂ ਜ਼ਿਆਦਾ ਸਰਵਿਸ ਵਾਲੇ ਤੇ ਪਰਖ ਕਾਲ ਦਾ ਸਮਾਂ ਪੂਰਾ ਕਰ ਚੁੱਕੇ ਅਧਿਆਪਕਾਂ ਦੀ ਇਸ ਐਵਾਰਡ ਲਈ ਨਾਮਜ਼ਦਗੀ ਕੀਤੀ ਜਾ ਸਕਦੀ ਹੈ। ਵੈੱਬ ਪੋਰਟਲ ਰਾਹੀਂ ਪ੍ਰਾਪਤ ਹੋਈਆਂ ਸਾਰੀਆਂ ਨਾਮਜ਼ਦਗੀ ਐਮ. ਆਈ. ਐਸ. ਵਿੰਗ ਵਲੋਂ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭੇਜੀਆਂ ਜਾਣਗੀਆਂ, ਜੋ ਕਿ ਇਨ੍ਹਾਂ ਨਾਮਜ਼ਦਗੀਾਂ ਦੀ ਸਕਰੀਨਿੰਗ ਅਤੇ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਮੁੱਖ ਦਫ਼ਤਰ ਨੂੰ ਭੇਜਣਗੇ, ਜਦਕਿ ਪ੍ਰਬੰਧਕੀ ਪੁਰਸਕਾਰ ਲਈ ਨਾਮਜ਼ਦਗੀ ਦੀ ਸਕਰੀਨਿੰਗ ਮੁੱਖ ਦਫ਼ਤਰ ਵਲੋਂ ਕੀਤੀ ਜਾਵੇਗੀ। ਮੁੱਖ ਦਫ਼ਤਰ ਅਤੇ ਸਾਰੇ ਜ਼ਿਲ੍ਹਿਆਂ ਵਲੋਂ ਸ਼ਾਰਟ ਲਿਸਟ ਅਤੇ ਸਿਫ਼ਾਰਸ਼ ਕੀਤੇ ਅਧਿਕਾਰੀ / ਅਧਿਆਪਕ/ ਸਕੂਲ ਮੁਖੀਆਂ ਨੂੰ ਆਖ਼ਰੀ ਚੋਣ ਤੋਂ ਪਹਿਲਾਂ ਸੂਬਾ ਪੱਧਰ ਦੀ ਕਮੇਟੀ ਅੱਗੇ ਆਪਣੀ ਪ੍ਰੈਜ਼ੇਟੇਸ਼ਨ ਦੇਣੀ ਪਵੇਗੀ, ਸੂਬਾ ਪੱਧਰ ਦੀ ਕਮੇਟੀ ਵਲੋਂ ਚੋਣ ਕੀਤੇ ਅਧਿਕਾਰੀਆਂ /ਅਧਿਆਪਕਾਂ /ਸਕੂਲ ਮੁਖੀਆਂ ਨੂੰ ਸਿੱਖਿਆ ਵਿਭਾਗ ਵਲੋਂ ਅਧਿਆਪਕ ਦਿਵਸ (5 ਸਤੰਬਰ) ਮੌਕੇ ਸੂਬਾ ਪੱਧਰ ਦੇ ਐਵਾਰਡ ਦਿੱਤੇ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਅੰਮ੍ਰਿਤਸਰ-ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹਵਾਈ ਸੇਵਾ ਤੁਰੰਤ ਬਹਾ... ਅਗਲੀ ਖ਼ਬਰ ‘ਨੀਟ’ ਤੋਂ ਬਾਅਦ ਪੰਜਾਬ ’ਚ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਵਿਵਾਦ ਨੇ ਭਖਾਈ ਸਿਆਸਤ
Ad Position 24
No active advertisement