ਕੇਂਦਰੀ ਜੇਲ੍ਹ ’ਚ ਲੜਾਈ ਦੌਰਾਨ ਇਕ ਹਵਾਲਾਤੀ ਦੀ ਮੌਤ
ਫ਼ਰੀਦਕੋਟ, 4 ਅਗਸਤ (ਸਰਬਜੀਤ ਸਿੰਘ)-ਇਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਵਿਚ ਦੋ ਹਵਾਲਾਤੀਆਂ ਦਰਮਿਆਨ ਹੋਈ ਲੜਾਈ ਤੋਂ ਬਾਅਦ ਇਕ ਹਵਾਲਾਤੀ ਵਲੋਂ ਦੂਜੇ ਹਵਾਲਾਤੀ ਨੂੰ ਧੱਕਾ ਮਾਰਿਆ ਗਿਆ, ਜਿਸ ਕਾਰਨ ਦੂਜੇ ਹਵਾਲਾਤੀ ਦੇ ਸਿਰ ਵਿਚ ਗੰਭੀਰ ਸੱਟ ਲੱਗੀ, ਜਿਸ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਹਵਾਲਾਤੀ ਦੀ ਮੌਤ ਹੋ ਗਈ। ਹੈੱਡ ਵਾਰਡਨ ਨਰੇਸ਼ ਕੁਮਾਰ, ਮਾਡਰਨ ਕੇਂਦਰੀ ਜੇਲ੍ਹ ਫ਼ਰੀਦਕੋਟ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਸਵੇਰ ਵੇਲੇ ਬੰਦੀ ਖੁੱਲਣ ਮੌਕੇ ਹਵਾਲਾਤੀ ਅੰਮ੍ਰਿਤਪਾਲ ਸਿੰਘ ਅਤੇ ਹਵਾਲਾਤੀ ਅਮਨਦੀਪ ਸਿੰਘ ਕਿਸੇ ਗਲ ਤੋਂ ਹੱਥੋ ਪਾਈ ਹੋ ਗਏ।
ਫ਼ਰੀਦਕੋਟ, 4 ਅਗਸਤ (ਸਰਬਜੀਤ ਸਿੰਘ)-ਇਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਵਿਚ ਦੋ ਹਵਾਲਾਤੀਆਂ ਦਰਮਿਆਨ ਹੋਈ ਲੜਾਈ ਤੋਂ ਬਾਅਦ ਇਕ ਹਵਾਲਾਤੀ ਵਲੋਂ ਦੂਜੇ ਹਵਾਲਾਤੀ ਨੂੰ ਧੱਕਾ ਮਾਰਿਆ ਗਿਆ, ਜਿਸ ਕਾਰਨ ਦੂਜੇ ਹਵਾਲਾਤੀ ਦੇ ਸਿਰ ਵਿਚ ਗੰਭੀਰ ਸੱਟ ਲੱਗੀ, ਜਿਸ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਹਵਾਲਾਤੀ ਦੀ ਮੌਤ ਹੋ ਗਈ। ਹੈੱਡ ਵਾਰਡਨ ਨਰੇਸ਼ ਕੁਮਾਰ, ਮਾਡਰਨ ਕੇਂਦਰੀ ਜੇਲ੍ਹ ਫ਼ਰੀਦਕੋਟ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਸਵੇਰ ਵੇਲੇ ਬੰਦੀ ਖੁੱਲਣ ਮੌਕੇ ਹਵਾਲਾਤੀ ਅੰਮ੍ਰਿਤਪਾਲ ਸਿੰਘ ਅਤੇ ਹਵਾਲਾਤੀ ਅਮਨਦੀਪ ਸਿੰਘ ਕਿਸੇ ਗਲ ਤੋਂ ਹੱਥੋ ਪਾਈ ਹੋ ਗਏ।ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਹਵਾਲਾਤੀ ਅਮਨਦੀਪ ਸਿੰਘ ਨੇ ਧੱਕਾ ਮਾਰਿਆ ਤਾਂ ਹਵਾਲਾਤੀ ਅਮਨਦੀਪ ਸਿੰਘ ਦਾ ਸਿਰ ਕੰਧ ਵਿਚ ਵੱਜਿਆ ਤਾਂ ਉਸ ਦੀ ਜੇਲ੍ਹ ਅੰਦਰੋ ਹੀ ਮੱਲਮ-ਪੱਟੀ ਕਰ ਦਿੱਤੀ। ਜੱਦ ਉਸ ਦੀ ਤਬੀਅਤ ਅਚਾਨਕ ਜ਼ਿਆਦਾ ਵਿਗੜ ਗਈ ਤਾਂ ਉਸ ਨੂੰ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਵਿਖੇ ਲਿਆਂਦਾ ਗਿਆ, ਜਿਥੇ ਪਹੁੱਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਐਸ. ਆਈ. ਰਜਵੰਤ ਸਿੰਘ ਐਸ.ਐਚ.ਓ. ਥਾਣਾ ਸਿਟੀ ਨੇ ਦੱਸਿਆ ਕਿ ਹਵਾਲਾਤੀ ਅੰਮਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।