05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਾਰਟੀ ’ਚ ਰਹਿ ਕੇ ਢਾਹ ਲਾਉਣ ਵਾਲੇ ‘ਸਲੀਪਰ’ ਸੈੱਲ ਦੀ ਪਛਾਣ ਕਰ ਰਹੀ ਹੈ ਕਾਂਗਰਸ-ਭੁਪੇਸ਼ ਬਘੇਲ ਫ਼ਾਜ਼ਿਲਕਾ ’ਚ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਕਾਂਗਰਸੀ ਵਰਕਰਾਂ ’ਚ ਦਿੱਖਿਆ ਸ਼ਾਨਦਾਰ ਉਤਸ਼ਾਹ ਦਵਿੰਦਰ ਪਾਲ ਸਿੰਘ

ਫ਼ਾਜ਼ਿਲਕਾ, 4 ਅਗਸਤ-ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਪਹਿਲਾਂ ਨਾਲ ਮਜ਼ਬੂਤ ਹੋ ਕੇ ਨਿਕਲੇਗੀ ਅਤੇ ਪੰਜਾਬ ਦੀ ਸੱਤਾ ’ਤੇ ਪੰਜਾਬੀਆਂ ਦੇ ਸਹਿਯੋਗ ਨਾਲ ਕਾਬਜ਼ ਹੋਵੇਗੀ, ਕਿਉਂਕਿ ਕਾਂਗਰਸ ਪਾਰਟੀ ਵਲੋਂ ਆਪਣੇ ਹੀ ਘਰ ਵਿਚ ਮੌਜੂਦ ਪਾਰਟੀ ਨੂੰ ਢਾਹ ਲਗਾਉਣ ਵਾਲੇ ਸਲੀਪਰ ਸੈੱਲ ਦੀ ਪਛਾਣ ਕਰਕੇ ਉਨ੍ਹਾਂ ਨੂੰ ਚੱਲਦਾ ਕੀਤਾ ਜਾਵੇ ਤਾਂ ਜੋ ਪਾਰਟੀ ਦੂਣੀ ਮਜ਼ਬੂਤੀ ਨਾਲ ਅੱਗੇ ਵੱਧ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦੇ ਤਹਿਤ ਫ਼ਾਜ਼ਿਲਕਾ ਵਿਖੇ ਹੋਏ ਇਕ ਭਰਵੇਂ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 05-08-2026
ਫ਼ਾਜ਼ਿਲਕਾ, 4 ਅਗਸਤ-ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਪਹਿਲਾਂ ਨਾਲ ਮਜ਼ਬੂਤ ਹੋ ਕੇ ਨਿਕਲੇਗੀ ਅਤੇ ਪੰਜਾਬ ਦੀ ਸੱਤਾ ’ਤੇ ਪੰਜਾਬੀਆਂ ਦੇ ਸਹਿਯੋਗ ਨਾਲ ਕਾਬਜ਼ ਹੋਵੇਗੀ, ਕਿਉਂਕਿ ਕਾਂਗਰਸ ਪਾਰਟੀ ਵਲੋਂ ਆਪਣੇ ਹੀ ਘਰ ਵਿਚ ਮੌਜੂਦ ਪਾਰਟੀ ਨੂੰ ਢਾਹ ਲਗਾਉਣ ਵਾਲੇ ਸਲੀਪਰ ਸੈੱਲ ਦੀ ਪਛਾਣ ਕਰਕੇ ਉਨ੍ਹਾਂ ਨੂੰ ਚੱਲਦਾ ਕੀਤਾ ਜਾਵੇ ਤਾਂ ਜੋ ਪਾਰਟੀ ਦੂਣੀ ਮਜ਼ਬੂਤੀ ਨਾਲ ਅੱਗੇ ਵੱਧ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦੇ ਤਹਿਤ ਫ਼ਾਜ਼ਿਲਕਾ ਵਿਖੇ ਹੋਏ ਇਕ ਭਰਵੇਂ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਨ ਅਤੇ ਪਾਰਟੀ ਵਲੋਂ ਵੀ ਹਰ ਹਫ਼ਤੇ ਜ਼ਿਲ੍ਹਾ ਅਤੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਤੋਂ ਪੂਰੀ ‘ਫ਼ੀਡਬੈਕ’ ਲਵੇਗੀ। ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਂਗਰਸ ਪਾਰਟੀ ਕਦੇ ਨਹੀਂ ਹਾਰੀ, ਕਾਂਗਰਸ ਨੂੰ ਆਪਣਿਆਂ ਨੇ ਹੀ ਹਰਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਲੋਕ ਸਭਾ ਚੋਣਾਂ ਦੌਰਾਨ 8 ਸੀਟਾਂ ਜਿੱਤੀਆਂ, ਮੈਂ ਪ੍ਰਧਾਨ ਹੁੰਦਿਆਂ ਲੋਕ ਸਭਾ ਚੋਣਾਂ ਵਿਚ 7 ਮੈਂਬਰ ਸੰਸਦ ਲੈ ਕੇ ਗਿਆ। ਫਿਰ ਮੈਂ ਮਾੜਾ ਕਿਸ ਪਾਸੋਂ ਹਾਂ। ਆਮ ਵਰਕਰਾਂ ਨੂੰ ਪ੍ਰੋਗਰਾਮਾਂ ’ਚ ਭੇਜ ਕੇ ਨਾਅਰੇਬਾਜ਼ੀ ਕਰਵਾਉਣ ਵਾਲੇ ਜੇਕਰ ਏਨੇ ਹੀ ਸੂਰਮੇ ਹਨ ਤਾਂ ਖ਼ੁਦ ਆਉਣ ਫਿਰ ਪਤਾ ਲੱਗੇਗਾ ਕਿ ਕਿਸ ਭਾਅ ਵਿਕਦੀ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਕਾਂਗਰਸ ਪਾਰਟੀ ਨੇ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ, ਉਹ ਕੋਈ ਛੋਟੀ ਗੱਲ ਨਹੀਂ ਸੀ, ਹਿਮਾਚਲ ਕੰਪੇਨਿੰਗ ਕਮੇਟੀ ਦਾ ਚੇਅਰਮੈਨ ਸੁੱਖੂ ਅੱਜ ਮੁੱਖ ਮੰਤਰੀ ਹੈ ਪਰ ਜਾਖੜ ਨੇ ਭਾਜਪਾ ਨਾਲ ਸੌਦੇਬਾਜ਼ੀ ਦੇ ਤਹਿਤ ਪਾਰਟੀ ਅੰਦਰ ਹੀ ਰਹਿ ਕੇ ਪਾਰਟੀ ਦੀ ਮੰਜੀ ਠੋਕੀ ਹੈ ਅਤੇ ਅਮਿਤ ਸ਼ਾਹ ਦੇ ਕਹਿਣ ’ਤੇ ਕਾਂਗਰਸ ’ਚ ਹਿੰਦੂਆਂ ਲਈ ਕੋਈ ਜਗ੍ਹਾ ਨਹੀਂ ਵਾਲਾ ਬਿਆਨ ਦਾਗਿਆ।ਇਸ ਮੌਕੇ ਡਾ. ਮਹਿੰਦਰ ਰਿਣਵਾ ਸਾਬਕਾ ਵਿਧਾਇਕ ਫ਼ਾਜ਼ਿਲਕਾ, ਨੱਥੂ ਰਾਮ ਸਾਬਕਾ ਵਿਧਾਇਕ ਬੱਲੂਆਣਾ, ਹੰਸ ਰਾਜ ਜੋਸਨ ਸਾਬਕਾ ਮੰਤਰੀ, ਮੋਹਨ ਸਿੰਘ ਫਲੀਆਂ ਵਾਲਾ ਸਾਬਕਾ ਸੰਸਦ ਮੈਂਬਰ, ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਰਾਜਿੰਦਰ ਕੌਰ ਹਲਕਾ ਬੱਲੂਆਣਾ, ਸਮਰਬੀਰ ਸਿੰਘ ਸਿੱਧੂ ਫ਼ਾਜ਼ਿਲਕਾ, ਰਾਜ ਬਖ਼ਸ਼ ਕੰਬੋਜ ਸਾਬਕਾ ਚੇਅਰਮੈਨ ਓ.ਬੀ.ਸੀ. ਵਿੰਗ, ਰੁਪਿੰਦਰ ਸਿੰਘ ਰੂਬੀ ਗਿੱਲ, ਸੁਖਵੰਤ ਸਿੰਘ ਬਰਾੜ ਖਿੱਪਾਵਾਲੀ, ਚੇਅਰਮੈਨ ਦਵਿੰਦਰ ਸਿੰਘ ਬੱਬਲ, ਕਿਰਨ ਸੋਲੰਕੀ, ਕਿੰਗਪਾਲ ਸਿੰਘ ਦਾਨੇਵਾਲੀਆ, ਕੌਸ਼ਲ ਬੂਕ ਸਾਬਕਾ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਚੰਨੀ ਦੇ ਹੱਕ ’ਚ ਨਾਅਰੇਬਾਜ਼ੀ ਫ਼ਾਜ਼ਿਲਕਾ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਸਥਾਨਕ ਸਿਟੀ ਗਾਰਡਨ ਵਿਖੇ ਇਕ ਭਰਵਾਂ ਸੰਮੇਲਨ ਹੋਇਆ, ਜਿਸ ਵਿਚ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਉਨ੍ਹਾਂ ਦੇ ਸਪੁੱਤਰ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਛੱਡ ਕੇ ਸਮ ੁੱਚੇ ਜ਼ਿਲ੍ਹੇ ਦੀ ਕਾਂਗਰਸ ਨੇ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦੌਰਾਨ ਮੰਚ ’ਤੇ ਜ਼ਿਲ੍ਹੇ ਭਰ ਦੀ ਸਮੁੱਚੀ ਲੀਡਰਸ਼ਿਪ ਬਿਰਾਜਮਾਨ ਸੀ। ਇਸ ਦੌਰਾਨ ਇਕੱਲੇ-ਇਕੱਲੇ ਲੀਡਰ ਦਾ ਨਾਂਅ ਲੈ ਕੇ ਪ੍ਰਧਾਨ ਰਾਜਾ ਵੜਿੰਗ ਨੇ ਸੰਬੋਧਨ ਕੀਤਾ। ਇਸ ਦੌਰਾਨ ਨਾਅਰੇਬਾਜ਼ੀ ਕਰਨ ਲਈ ਆਏ 2 ਦਰਜ਼ਨ ਦੇ ਕਰੀਬ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਤੁਸੀਂ ਤਾਂ ਮੇਰੇ ਭਰਾ ਹੋ, ਜੋ ਤੁਹਾਨੂੰ ਭੇਜ ਰਹੇ ਹਨ, ਸਵਾਦ ਤਾਂ ਹੈ ਜੇਕਰ ਉਹ ਖ਼ੁਦ ਆ ਕੇ ਅਜਿਹਾ ਕਰਨ, ਤੁਹਾਨੂੰ ਬਿਨਾਂ ਵਜ੍ਹਾ ਮੋਹਰਾ ਬਣਾ ਰਹੇ ਹਨ। ਨਾ ਅਰੇਬਾਜ਼ੀ ਕਰਨ ਵਾਲੇ ਵਰਕਰਾਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਰਕਰ ਹਨ, ਉਹ ਇਸ ਸੰਮੇਲਨ ਵਿਚ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਜਿਸ ਕਰਕੇ ਬਾਹਰ ਹੀ ਉਹ ਆਏ ਆਗੂਆਂ ਪ੍ਰਤੀ ਰੋਸ ਪ੍ਰਗਟ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀਬਾਰੀ- ਚਾਰ ਜ਼ਖ਼ਮੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਆਗੂ ਹਰਪ੍ਰੀਤ ਸਿੰਘ ਖ਼ਾਲਸਾ... ਅਗਲੀ ਖ਼ਬਰ ਨਿੱਜੀ ਸਕੂਲਾਂ ਦੀ ਫ਼ੀਸ ਵਾਧੇ ’ਤੇ ਪੰਜਾਬ ਸਰਕਾਰ ਦੇ ਆਰਡੀਨੈਂਸ ਨੂੰ ਹਾਈ ਕੋਰਟ ’ਚ ਚੁਣੌਤੀ ਆਰਡੀਨੈਂਸ ਲਿਆਉਣ ਦੀ ਇੰਨੀ...
Ad Position 24
No active advertisement