05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀਬਾਰੀ- ਚਾਰ ਜ਼ਖ਼ਮੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਆਗੂ ਹਰਪ੍ਰੀਤ ਸਿੰਘ ਖ਼ਾਲਸਾ ਨੇ ਵਿਰੋਧੀ ਧਿਰ ’ਤੇ ਲਗਾਏ ਗੋਲੀਆਂ ਚਲਾਉਣ ਦੇ ਦੋਸ਼

ਪੱਟੀ, 4 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਥਾਨਕ ਸ਼ਹਿਰ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਉਬੋਕੇ ਵਿਖੇ ਇਕ ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀਬਾਰੀ ਦੀ ਘਟਨਾ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਘਟਨਾ ਵਿਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੱਟੀ ਹਲਕੇ ਦੇ ਆਗੂ ਹਰਪ੍ਰੀਤ ਸਿੰਘ ਖ਼ਾਲਸਾ ਦੇ ਚਾਰ ਸਮਰਥਕ ਜ਼ਖ਼ਮੀ ਹੋ ਗਏ, ਜਦਕਿ ਦੂਸਰੀ ਧਿਰ ਦੇ ਵੀ ਕੁਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਖ਼ਾਲਸਾ। ਤਸਵੀਰ : ਖਹਿਰਾ 05-08-2026
ਪੱਟੀ, 4 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਥਾਨਕ ਸ਼ਹਿਰ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਉਬੋਕੇ ਵਿਖੇ ਇਕ ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀਬਾਰੀ ਦੀ ਘਟਨਾ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਘਟਨਾ ਵਿਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੱਟੀ ਹਲਕੇ ਦੇ ਆਗੂ ਹਰਪ੍ਰੀਤ ਸਿੰਘ ਖ਼ਾਲਸਾ ਦੇ ਚਾਰ ਸਮਰਥਕ ਜ਼ਖ਼ਮੀ ਹੋ ਗਏ, ਜਦਕਿ ਦੂਸਰੀ ਧਿਰ ਦੇ ਵੀ ਕੁਝ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਹਾਲਾਂਕਿ, ਦੂਜੀ ਧਿਰ ਵਲੋਂ ਇਸ ਸੰਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਸਰਕਾਰੀ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਖ਼ਾਲਸਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪਿੰਡ ਉਬੋਕੇ ਦੇ ਵਾਸੀਆਂ ਵਲੋਂ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਸਮਾਗਮ ਉਪਰੰਤ ਉਹ ਆਪਣੇ ਸਮਰਥਕਾਂ ਨਾਲ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਰਹੇ ਸਨ ਤਾਂ ਬਾਹਰ ਪਹਿਲਾਂ ਤੋਂ ਮੌਜੂਦ ਜਗਦੀਪ ਸਿੰਘ ਜੱਗਾ ਅਤੇ ਉਸ ਦੇ ਸਮਰਥਕਾਂ ਨੇ ਉਨ੍ਹਾਂ ’ਤੇ ਗੋਲੀਬਾਰੀ ਕਰ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਹਮਲੇ ਵਿਚ ਉਨ੍ਹਾਂ ਦੇ ਚਾਰ ਸਮਰਥਕ ਹਰਜਿੰਦਰ ਸਿੰਘ, ਨਰਪਿੰਦਰ ਸਿੰਘ, ਗੁਰਸਾਬ ਸਿੰਘ ਅਤੇ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋਏ, ਜਦਕਿ ਸੰਗਤ ਵਿਚ ਮੌਜੂਦ ਹੋਰ ਕੁਝ ਵਿਅਕਤੀਆਂ ਨੂੰ ਵੀ ਗੋਲੀਆਂ ਦੇ ਛਰੇ ਲੱਗੇ। ਦੂਜੇ ਪਾਸੇ, ਜਗਦੀਪ ਸਿੰਘ ਜੱਗਾ ਜਾਂ ਉਨ੍ਹਾਂ ਦੀ ਧਿਰ ਦੇ ਕਿਸੇ ਨੁੰਮਾਇੰਦੇ ਨਾਲ ਸੰਪਰਕ ਨਹੀਂ ਹੋ ਸਕਿਆ।ਡੀ.ਐਸ.ਪੀ. ਰਵੀਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬੇ ਵਲੋਂ ਠੱਗੇ ਪੈਸਿਆਂ ਤੋਂ ਪ੍ਰੇਸ਼ਾਨ ਵਿਅਕਤੀ ਵਲੋਂ ਥਾਣੇ ਵਿਚ ਅੱਗ ਲਗਾ ਕੇ ਖ਼ੁਦਕੁਸ਼ੀ ਅਗਲੀ ਖ਼ਬਰ ਪਾਰਟੀ ’ਚ ਰਹਿ ਕੇ ਢਾਹ ਲਾਉਣ ਵਾਲੇ ‘ਸਲੀਪਰ’ ਸੈੱਲ ਦੀ ਪਛਾਣ ਕਰ ਰਹੀ ਹੈ ਕਾਂਗਰਸ-ਭੁਪੇਸ਼ ਬਘੇਲ ਫ਼ਾਜ਼ਿਲਕਾ ’ਚ ‘ਹਰ ਬੂਥ ਕ...
Ad Position 24
No active advertisement