05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਾਬੇ ਵਲੋਂ ਠੱਗੇ ਪੈਸਿਆਂ ਤੋਂ ਪ੍ਰੇਸ਼ਾਨ ਵਿਅਕਤੀ ਵਲੋਂ ਥਾਣੇ ਵਿਚ ਅੱਗ ਲਗਾ ਕੇ ਖ਼ੁਦਕੁਸ਼ੀ

ਖੰਨਾ, 4 ਅਗਸਤ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਦੇ ਇਕ ਵਿਅਕਤੀ ਨੇ ਖੰਨਾ ਸਿਟੀ-1 ਥਾਣੇ ਦੇ ਵਾਸ਼ਰੂਮ ਵਿਚ ਆਪਣੇ ਆਪ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਆਰਥਿਕ ਤੌਰ ’ਤੇ ਪ੍ਰੇਸ਼ਾਨ ਇਹ ਕਾਰੋਬਾਰੀ ਇਕ ਧੋਖੇਬਾਜ਼ ਸਾਧ ਦੇ ਜਾਲ ਵਿਚ ਫਸ ਗਿਆ ਸੀ, ਜਿਸ ਨੇ ਉਸ ਦੀ ਗਰੀਬੀ ਦੂਰ ਕਰਨ ਦੇ ਵਾਅਦੇ ਨਾਲ ਉਸ ਤੋਂ 73,000 ਰੁਪਏ ਠੱਗ ਲਏ ਸਨ।

Ad Position 21
No active advertisement
ਗੋਬਿੰਦ ਸਿੰਘ 05-08-2026
ਖੰਨਾ, 4 ਅਗਸਤ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਦੇ ਇਕ ਵਿਅਕਤੀ ਨੇ ਖੰਨਾ ਸਿਟੀ-1 ਥਾਣੇ ਦੇ ਵਾਸ਼ਰੂਮ ਵਿਚ ਆਪਣੇ ਆਪ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਆਰਥਿਕ ਤੌਰ ’ਤੇ ਪ੍ਰੇਸ਼ਾਨ ਇਹ ਕਾਰੋਬਾਰੀ ਇਕ ਧੋਖੇਬਾਜ਼ ਸਾਧ ਦੇ ਜਾਲ ਵਿਚ ਫਸ ਗਿਆ ਸੀ, ਜਿਸ ਨੇ ਉਸ ਦੀ ਗਰੀਬੀ ਦੂਰ ਕਰਨ ਦੇ ਵਾਅਦੇ ਨਾਲ ਉਸ ਤੋਂ 73,000 ਰੁਪਏ ਠੱਗ ਲਏ ਸਨ। ਜਦੋਂ ਬਾਬੇ ਨੂੰ ਪੈਸੇ ਦੇ ਕੇ ਕਾਰੋਬਾਰੀ ਦੇ ਹਲਾਤ ਨਾ ਸੁਧਰੇ ਤਾਂ ਉਸ ਨੇ ਨਕਲੀ ਬਾਬੇ ਤੋਂ ਆਪਣੇ ਪੈਸੇ ਵਾਪਸ ਮੰਗੇ। ਉਹ ਉਸ ਨਾਲ ਪੈਸਿਆਂ ਨੂੰ ਲੈ ਕੇ ਬਹਿਸ ਕਰਨ ਲੱਗ ਪਿਆ। ਉਸ ਨੇ ਦੋਸ਼ੀ ਵਿਰੁੱਧ ਸਿਟੀ-1 ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਪਰ ਸ਼ਾਇਦ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੋਇਆ ਸੀ। ਜਿਵੇਂ ਹੀ ਖੁਦਕੁਸ਼ੀ ਦੀ ਜਾਣਕਾਰੀ ਐਸ. ਐਚ ਓ. ਨੂੰ ਮਿਲੀ ਤਾਂ ਉਸ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਦੇਰ ਸ਼ਾਮ ਤਹਿਸੀਲਦਾਰ ਨੂੰ ਮੈਜਿਸਟਰੇਟ ਵਜੋਂ ਘਟਨਾ ਸਥਾਨ ’ਤੇ ਬੁਲਾਇਆ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਹੀ ਅਗਲੀ ਕਾਰਵਾਈ ਕੀਤੀ ਗਈ।ਪਤਾ ਲੱਗਾ ਹੈ ਕਿ ਮ੍ਰਿਤਕ ਗੋਬਿੰਦ ਸਿੰਘ ਲੁਧਿਆਣਾ ਦੇ ਗਿੱਲ ਰੋਡ ’ਤੇ ਈਸ਼ਰ ਸਿੰਘ ਨਗਰ ਦਾ ਰਹਿਣ ਵਾਲਾ ਸੀ ਅਤੇ ਕੁਝ ਸਮੇਂ ਤੋਂ ਘਾਟੇ ਦਾ ਸਾਹਮਣਾ ਕਰ ਰਿਹਾ ਸੀ। ਇਸ ਦੌਰਾਨ ਉਹ ਖੰਨਾ ਨਿਵਾਸੀ ਇਕ ਕਥਿਤ ਬਾਬਾ ਚਰਨਦਾਸ ਦੇ ਸੰਪਰਕ ਵਿਚ ਆਇਆ ਅਤੇ ਆਪਣੀ ਕਿਸਮਤ ਬਦਲਣ ਦੀ ਉਮੀਦ ਵਿਚ ਉਸ ਕੋਲ ਪੁੱਜਿਆ। ਬਾਬੇ ਨੇ ’ਤੇ ਗੋਬਿੰਦ ਸਿੰਘ ਤੋਂ ਗਰੀਬੀ ਦੂਰ ਕਰਨ ਦੇ ਬਹਾਨੇ 73,000 ਰੁਪਏ ਲੈ ਲਏ। ਪਰ ਜਦੋਂ ਉੁਸ ਤੋਂ ਕਰਵਾਏ ਗਏ ਉਪਾਵਾਂ ਤੋਂ ਬਾਅਦ ਵੀ ਉਸਦੀ ਆਰਥਿਕ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ, ਤਾਂ ਉਹ ਆਪਣੇ ਪੈਸੇ ਵਾਪਸ ਲੈਣ ਲਈ ਦੋਸ਼ੀ ਕੋਲ ਗਿਆ, ਪਰ ਦੋਸ਼ੀ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮ੍ਰਿਤਕ ਨੇ ਸਿਟੀ ਪੁਲਿਸ ਸਟੇਸ਼ਨ 1 ਖੰਨਾ ਵਿਖੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸੋਮਵਾਰ ਨੂੰ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਗੋਬਿੰਦ ਸਿੰਘ ਤਾਂ ਥਾਣੇ ਪਹੁੰਚ ਗਿਆ ਸੀ ਪਰ ਦੂਜੀ ਧਿਰ ਅਜੇ ਨਹੀਂ ਪਹੁੰਚੀ ਸੀ। ਕੁਝ ਸਮੇਂ ਬਾਅਦ ਉਹ ਥਾਣੇ ਦੇ ਬਾਥਰੂਮ ਵਿਚ ਚਲਾ ਗਿਆ। ਜਦੋਂ ਉਹ ਕਾਫ਼ੀ ਦੇਰ ਤੱਕ ਉਥੇ ਰਿਹਾ,ਜਦੋਂ ਉਹ ਫਿਰ ਵੀ ਬਾਹਰ ਨਹੀਂ ਆਇਆ ਤਾਂ ਪੁਲਿਸ ਵਾਲਿਆਂ ਨੇ ਦਰਵਾਜ਼ਾ ਖੋਲ੍ਹਿਆ। ਅੰਦਰ ਗੋਬਿੰਦ ਸਿੰਘ ਬੁਰੀ ਤਰ੍ਹਾਂ ਸੜ੍ਹੀ ਹੋਈ ਹਾਲਤ ਵਿਚ ਪਿਆ ਸੀ।ਪੁਲਿਸ ਨੇ ਬਾਬਾ ਚਰਨਦਾਸ ਅਤੇ ਉਸ ਦੇ ਸਾਥੀਆਂ ਮੱਖਣ ਸਿੰਘ, ਜੁਗਰਾਜ ਸਿੰਘ ਉਰਫ਼ ਜਿੰਮੀ ਅਤੇ ਇੰਦਰਪ੍ਰੀਤ ਸਿੰਘ ਉਰਫ਼ ਈਸ਼ੂ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐਸ.ਪੀ. ਖੰਨਾ ਵਿਨੋਦ ਕੁਮਾਰ ਨੇ ਕਿਹਾ ਕਿ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੋਨਾਲੀਕਾ ਵਲੋਂ ਜੁਲਾਈ ’ਚ 11,442 ਟਰੈਕਟਰਾਂ ਦੀ ਸਭ ਤੋਂ ਵੱਧ ਕੁੱਲ ਵਿਕਰੀ ਦਰਜ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੋਲੀਬਾਰੀ- ਚਾਰ ਜ਼ਖ਼ਮੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਆਗੂ ਹਰਪ੍ਰੀਤ ਸਿੰਘ ਖ਼ਾਲਸਾ...
Ad Position 24
No active advertisement