ਕੇਂਦਰੀ ਮੰਤਰੀ ਪੁਰੀ ਦੇ ਪਰਿਵਾਰ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੁੰਦਰ ਪਾਲਕੀ ਸਾਹਿਬ ਭੇਟ
ਅੰਮ੍ਰਿਤਸਰ, 5 ਅਗਸਤ (ਜਸਵੰਤ ਸਿੰਘ ਜੱਸ)-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਪਰਿਵਾਰ ਵਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਸ਼ਰਧਾ ਸਹਿਤ ਸੁੰਦਰ ਪਾਲਕੀ ਸਾਹਿਬ ਦੀ ਸੇਵਾ ਕੀਤੀ ਗਈ ਹੈ। ਤਖ਼ਤ ਸਾਹਿਬ ਕਮੇਟੀ ਦੇ ਮੀਡੀਆ ਮੁਖੀ ਸੁਦੀਪ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੁੰਦਰ ਪਾਲਕੀ ਸਾਹਿਬ ਪੁਰੀ ਦੇ ਪਰਿਵਾਰ ਵਲੋਂ ਸ਼ਰਧਾ ਸਹਿਤ ਦਿੱਲੀ ਵਿਚ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਈ ਗਈ ਸੀ ਤੇ ਪਿਛਲੇ ਦਿਨੀਂ ਦਿੱਲੀ ਤੋਂ ਅਰਦਾਸ ਉਪਰੰਤ ਪਟਨਾ ਸਾਹਿਬ ਲਈ ਰਵਾਨਾ ਕੀਤੀ ਗਈ ਸੀ।
ਮ
ਮੁਫ਼ਤ ਕਣਕ ਲਈ ਮੈਂਬਰਾਂ ਦੇ ਵਾਰ-ਵਾਰ ਅੰਗੂਠਾ ਲਗਾਉਣ ਦੀ ਸ਼ਰਤ ਖ਼ਤਮ ਹੋਵੇ-ਅੜੈਚਾਂ
06-08-2026
ਅੰਮ੍ਰਿਤਸਰ, 5 ਅਗਸਤ (ਜਸਵੰਤ ਸਿੰਘ ਜੱਸ)-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਪਰਿਵਾਰ ਵਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਸ਼ਰਧਾ ਸਹਿਤ ਸੁੰਦਰ ਪਾਲਕੀ ਸਾਹਿਬ ਦੀ ਸੇਵਾ ਕੀਤੀ ਗਈ ਹੈ। ਤਖ਼ਤ ਸਾਹਿਬ ਕਮੇਟੀ ਦੇ ਮੀਡੀਆ ਮੁਖੀ ਸੁਦੀਪ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੁੰਦਰ ਪਾਲਕੀ ਸਾਹਿਬ ਪੁਰੀ ਦੇ ਪਰਿਵਾਰ ਵਲੋਂ ਸ਼ਰਧਾ ਸਹਿਤ ਦਿੱਲੀ ਵਿਚ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਈ ਗਈ ਸੀ ਤੇ ਪਿਛਲੇ ਦਿਨੀਂ ਦਿੱਲੀ ਤੋਂ ਅਰਦਾਸ ਉਪਰੰਤ ਪਟਨਾ ਸਾਹਿਬ ਲਈ ਰਵਾਨਾ ਕੀਤੀ ਗਈ ਸੀ। ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਪਾਲਕੀ ਸਾਹਿਬ ਦੇ ਪਹੁੰਚਣ ‘ਤੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਨੇ ਅਰਦਾਸ ਕਰਕੇ ਪਾਲਕੀ ਸਾਹਿਬ ਨੂੰ ਸੇਵਾ ਲਈ ਸਵੀਕਾਰ ਕੀਤਾ। ਇਸ ਦੌਰਾਨ ਵਧੀਕ ਮੁੱਖ ਗ੍ਰੰਥੀ ਗਿਆਨੀ ਦਲੀਪ ਸਿੰਘ, ਤਖ਼ਤ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਸੁਪਰਡੈਂਟ ਦਲਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਤਖ਼ਤ ਸਾਹਿਬ ਕਮੇਟੀ ਵਲੋਂ ਸ. ਪੁਰੀ ਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਸੇਵਾ ਲਈ ਧੰਨਵਾਦ ਕੀਤਾ ਗਿਆ।