06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਵਿਧਾਨ ਸਭਾ ’ਚ ‘ਕੁੜੀਆਂ-ਮੁੰਡੇ ਜੰਮਣ’ ਵਾਲਾ ਵਿਵਾਦਿਤ ਬਿਆਨ ਦੇ ਕੇ ਕਸੂਤੇ ਫਸੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ‘ਆਪ’ ਦੀਆਂ ਮਹਿਲਾ ਵਿਧਾਇਕਾਂ ਤੇ ਮੰਤਰੀਆਂ ਨੇ ਭਾਜਪਾ ਖ਼ਿਲਾਫ਼ ਖੋਲ੍ਹਿਆ ਮੋਰਚਾ

ਚੰਡੀਗੜ੍ਹ, 6 ਅਗਸਤ (ਵਿਕਰਮਜੀਤ ਸਿੰਘ ਮਾਨ)-ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਉਸ ਵੇਲੇ ਕਸੂਤੇ ਫਸ ਗਏ, ਜਦੋਂ ਉਨ੍ਹਾਂ ਸਹਿਜ ਸੁਭਾਅ ਹੀ ਵਿਧਾਨ ਸਭਾ ਸਦਨ ਦੇ ਅੰਦਰ ਕੁੜੀਆਂ-ਮੁੰਡੇ ਜੰਮਣ ਨੂੰ ਲੈ ਕੇ ਇਕ ਮੁਹਾਵਰਾ ਵਰਤ ਕੇ ਵਿਵਾਦਿਤ ਬਿਆਨ ਦੇ ਦਿੱਤਾ। ਉਨ੍ਹਾਂ ਵਲੋਂ ਜੋ ਉਦਾਹਰਨ ਦਿੱਤੀ ਗਈ ਉਸ ਅਨੁਸਾਰ ਕੁੜੀਆਂ ਦਾ ਜੰਮਣਾ ਮਾੜਾ ਅਤੇ ਮੁੰਡਿਆਂ ਦਾ ਜੰਮਣਾ ਚੰਗਾ ਹੁੰਦਾ ਹੈ।

Ad Position 21
No active advertisement
ਅਜੀਤ ਡੈਸਕ 07-08-2026
ਚੰਡੀਗੜ੍ਹ, 6 ਅਗਸਤ (ਵਿਕਰਮਜੀਤ ਸਿੰਘ ਮਾਨ)-ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਉਸ ਵੇਲੇ ਕਸੂਤੇ ਫਸ ਗਏ, ਜਦੋਂ ਉਨ੍ਹਾਂ ਸਹਿਜ ਸੁਭਾਅ ਹੀ ਵਿਧਾਨ ਸਭਾ ਸਦਨ ਦੇ ਅੰਦਰ ਕੁੜੀਆਂ-ਮੁੰਡੇ ਜੰਮਣ ਨੂੰ ਲੈ ਕੇ ਇਕ ਮੁਹਾਵਰਾ ਵਰਤ ਕੇ ਵਿਵਾਦਿਤ ਬਿਆਨ ਦੇ ਦਿੱਤਾ। ਉਨ੍ਹਾਂ ਵਲੋਂ ਜੋ ਉਦਾਹਰਨ ਦਿੱਤੀ ਗਈ ਉਸ ਅਨੁਸਾਰ ਕੁੜੀਆਂ ਦਾ ਜੰਮਣਾ ਮਾੜਾ ਅਤੇ ਮੁੰਡਿਆਂ ਦਾ ਜੰਮਣਾ ਚੰਗਾ ਹੁੰਦਾ ਹੈ। ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੁੱਦੇ ’ਤੇ ਸਦਨ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਅੰਦਰ ਭਾਜਪਾ ‘ਬੇਟੀ ਪੜ੍ਹਾਓ ਬੇਟੀ ਬਚਾਓ’ ਦਾ ਨਾਅਰਾ ਦਿੰਦੀ ਹੈ ਪਰ ਭਾਜਪਾ ਦੇ ਆਗੂਆਂ ਦੀ ਮਾਨਸਿਕਤਾ ਵਾਰ-ਵਾਰ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਵਲੋਂ ਬੇਹੱਦ ਸ਼ਰਮਨਾਕ ਬਿਆਨ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਸਿਆਸੀ ਲਾਹੇ ਲਈ ਬੱਚੀਆਂ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਸਨਮਾਨ ਦੇਣ ਦੀ ਗੱਲ ਕਰਦੀ ਹੈ ਪਰ ਅਸਲ ਵਿਚ ਔਰਤਾਂ ਤੇ ਬੱਚੀਆਂ ਲਈ ਜੋ ਉਨ੍ਹਾਂ ਦੀ ਮਾਨਸਿਕਤਾ ਹੈ, ਉਹ ਭਾਜਪਾ ਵਿਧਾਇਕ ਨੇ ਖ਼ੁਦ ਹੀ ਸਾਫ਼ ਕਰ ਦਿੱਤੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਨੇ ਸਦਨ ਤੋਂ ਬਾਹਰ ਆ ਕੇ ਕਾਨਫ਼ਰੰਸ ਕਰਦਿਆਂ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ’ਤੇ ਜੰਮ ਕੇ ਨਿਸ਼ਾਨੇ ਲਾਏ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੁੜੀਆਂ ਦੇ ਜਨਮ ਨੂੰ ਮਾੜੇ ਕੰਮ ਵਜੋਂ ਦਰਸਾਇਆ ਹੈ, ਜੋ ਕਿ ਬੇਹੱਦ ਸ਼ਰਮਨਾਕ ਸੋਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੋਚ ਇਸ ਗੱਲ ਤੋਂ ਸਪਸ਼ਟ ਹੋ ਜਾਂਦੀ ਹੈ ਕਿ ਉਹ ਅੱਜ ਵੀ ਕੁੜੀਆਂ ਦੇ ਜੰਮਣ ਨੂੰ ਕਿੰਨਾ ਮਾੜਾ ਸਮਝਦੀ ਹੈ ਅਤੇ ਇਸੇ ਕਾਰਨ ਭਾਜਪਾ ਨੂੰ ਮਹਿਲਾ ਵਿਰੋਧੀ ਕਿਹਾ ਜਾਂਦਾ ਹੈ। ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਅੱਜ ਪਵਿੱਤਰ ਸਦਨ ਵਿਚ ਭਾਜਪਾ ਦੇ ਵਿਧਾਇਕ ਨੇ ਔਰਤਾਂ ਅਤੇ ਸਾਡੀਆਂ ਬੱਚੀਆਂ ਪ੍ਰਤੀ ਆਪਣੀ ਸੋਚ ਦਾ ਪ੍ਰਗਟਾਵਾ ਕਰਕੇ ਸਾਰੇ ਦੇਸ਼ ਵਿਚ ਭਾਜਪਾ ਦਾ ਚਿਹਰਾ ਨੰਗ੍ਹਾ ਕਰ ਦਿੱਤਾ ਹੈ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੁਣ ਕੇ ਜਿਥੇ ਦਿਲ ਨੂੰ ਡੂੰਘੀ ਸੱਟ ਵੱਜੀ ਹੈ, ਉਥੇ ਭਾਜਪਾ ਦੀ ਸੋਚ ਉਤੇ ਸ਼ਰਮ ਵੀ ਆਈ ਕਿ ਅੱਜ ਜਦੋਂ ਸਾਡੇ ਦੇਸ਼ ਦੀਆਂ ਬੱਚੀਆਂ ਕੁੜੀਆਂ ਤੇ ਔਰਤਾਂ ਹਰ ਖੇਤਰ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਉਤੇ ਲੱਗੀਆਂ ਹੋਈਆਂ ਹਨ, ਉਥੇ ਅੱਜ ਵੀ ਭਾਜਪਾ ਰੂੜ੍ਹੀਵਾਦੀ ਸੋਚ ’ਤੇ ਪਹਿਰਾ ਦੇ ਕੇ ਕੁੜੀਆਂ ਦੇ ਜੰਮਣ ਨੂੰ ਮਾੜਾ ਸਮਝਦੇ ਹਨ।ਉਧਰ, ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਅੰਦਰ ਕਈ ਤਰ੍ਹਾਂ ਦੇ ਮੁਹਾਵਰੇ ਚੱਲਦੇ ਰਹਿੰਦੇ ਹਨ ਪਰ ਆਮ ਆਦਮੀ ਪਾਰਟੀ ਜਨਤਕ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਤੇ ਆਪਣੀ ਜਵਾਬਦੇਹੀ ਤੋਂ ਬਚਣ ਦੇ ਲਈ ਹਰ ਮੁੱਦੇ ਨੂੰ ਅਲੱਗ ਤਰੀਕੇ ਨਾਲ ਪੇਸ਼ ਕਰਕੇ ਭਰਮ ਫੈਲਾਉਣ ਦੀ ਕੋਸ਼ਿਸ਼ ਵਿਚ ਲੱਗੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਧੀਆਂ ਨੂੰ ਲਕਸ਼ਮੀ ਦਾ ਰੂਪ ਮੰਨਦੇ ਹਾਂ ਅਤੇ ਅੱਜ ਵੀ ਜਦੋਂ ਘਰੋਂ ਬਾਹਰ ਪੈਰ ਪਾਉਂਦਾ ਹਾਂ ਤਾਂ ਸਾਡੇ ਪਰਿਵਾਰਾਂ ਵਿਚ ਧੀਆਂ ਦੇ ਪੈਰੀਂ ਹੱਥ ਲਾ ਕੇ ਬਾਹਰ ਜਾਣ ਦੇ ਸੰਸਕਾਰ ਹਨ।
Ad Position 22
No active advertisement
ਪਿਛਲੀ ਖ਼ਬਰ ਡਾ. ਵਿਜੇ ਸਤਬੀਰ ਸਿੰਘ ਵਲੋਂ ਨਾਂਦੇੜ ਹਵਾਈ ਅੱਡੇ ’ਤੇ ਅੰਤਰਰਾਸ਼ਟਰੀ ਟਰਮੀਨਲ ਦੇ ਨਿਰਮਾਣ ਦੇ ਫ਼ੈਸਲੇ ਦਾ ਸਵਾਗਤ ਅਗਲੀ ਖ਼ਬਰ ਗਨੀਵ ਕੌਰ ਮਜੀਠੀਆ ਵਲੋਂ ਅਕਾਲ ਤਖ਼ਤ ਦੇ ਹੁਕਮ ਬਾਰੇ ਸਦਨ ਵਿਚ ਝੂਠ ਬੋਲਣ ਦੇ ਦੋਸ਼ ਹਰਪਾਲ ਸਿੰਘ ਚੀਮਾ ਖ਼ਿਲਾਫ਼ ਵਿਸ਼ੇਸ...
Ad Position 24
No active advertisement