ਪਾਕਿਸਤਾਨੀ ਜੇਲ੍ਹਾਂ ’ਚ ਕੈਦ ਭਾਰਤੀ ਮਛੇਰਿਆਂ ਦੀ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਿਹਾਈ ਦੀ ਅਪੀਲ
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪਾਕਿਸਤਾਨੀ ਜੇਲ੍ਹਾਂ ‘ਚ ਕੈਦ ਭਾਰਤੀ ਮਛੇਰਿਆਂ ਦੇ ਪਰਿਵਾਰਾਂ ਨੇ ਉਨ੍ਹਾਂ ਦੀ ਰਿਹਾਈ ਅਤੇ ਵਾਪਸੀ ਦੀ ਅਪੀਲ ਕੀਤੀ ਹੈ। ਸਮਾਜਿਕ ਕਾਰਕੁਨ ਜਤਿਨ ਦੇਸਾਈ ਮੁਤਾਬਿਕ 198 ਭਾਰਤੀ ਮਛੇਰੇ ਇਸ ਸਮੇਂ ਕਰਾਚੀ ਦੀ ਮਲੀਰ ਜੇਲ੍ਹ ‘ਚ ਕੈਦ ਹਨ।
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪਾਕਿਸਤਾਨੀ ਜੇਲ੍ਹਾਂ ‘ਚ ਕੈਦ ਭਾਰਤੀ ਮਛੇਰਿਆਂ ਦੇ ਪਰਿਵਾਰਾਂ ਨੇ ਉਨ੍ਹਾਂ ਦੀ ਰਿਹਾਈ ਅਤੇ ਵਾਪਸੀ ਦੀ ਅਪੀਲ ਕੀਤੀ ਹੈ। ਸਮਾਜਿਕ ਕਾਰਕੁਨ ਜਤਿਨ ਦੇਸਾਈ ਮੁਤਾਬਿਕ 198 ਭਾਰਤੀ ਮਛੇਰੇ ਇਸ ਸਮੇਂ ਕਰਾਚੀ ਦੀ ਮਲੀਰ ਜੇਲ੍ਹ ‘ਚ ਕੈਦ ਹਨ। ਇਨ੍ਹਾਂ ‘ਚੋਂ 178 ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਅਤੇ ਉਨ੍ਹਾਂ ਦੀ ਕੌਮੀਅਤ ਦੀ ਵੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਉਨ੍ਹਾਂ ਨੂੰ ਤੁਰੰਤ ਭਾਰਤ ਵਾਪਸ ਭੇਜਿਆ ਜਾਵੇ। ਦੇਸਾਈ ਦੇ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਪਹਿ ਲਾਂ ਕੈਦ ਕੀਤੇ ਗਏ ਮਛੇਰਿਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਵਲੋਂ ਭੇਜੇ ਪੱਤਰ ਮਿਲ ਰਹੇ ਸਨ ਪਰ ਹੁਣ ਇਹ ਸਿਲਸਿਲਾ ਵੀ ਰੁਕ ਗਿਆ ਹੈ।ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫ਼ਾਰ ਪੀਸ ਐਂਡ ਡੈਮੋਕਰੇਸੀ ਅਤੇ ਨੈਸ਼ਨਲ ਫਿਸ਼ਵਰਕਰਜ਼ ਫੋਰਮ ਨੇ ਰਿਪੋਰਟ ਦਿੱਤੀ ਹੈ ਕਿ ਕਰਾਚੀ ਦੀ ਮਲੀਰ ਜੇਲ੍ਹ ‘ਚ ਕੈਦ 198 ਭਾਰਤੀ ਮਛੇਰਿਆਂ ‘ਚੋਂ 144 ਗੁਜਰਾਤ ਤੋਂ, 24 ਦੀਵ ਤੋਂ ਅਤੇ 18 ਮਹਾਰਾਸ਼ਟਰ ਤੋਂ ਹਨ। ਉਨ੍ਹਾਂ ‘ਚੋਂ ਜ਼ਿਆਦਾਤਰ ਨੂੰ ਕੌਂਸਲਰ ਪਹੁੰਚ ਪ੍ਰਾਪਤ ਹੋਈ ਹੈ। 10 ਮਛੇਰਿਆਂ ਨੇ 16 ਜੁਲਾਈ 2021 ਨੂੰ ਆਪਣੀ ਸਜ਼ਾ ਪੂਰੀ ਕੀਤੀ ਪਰ ਉਹ ਜੇਲ੍ਹ ‘ਚ ਹੀ ਹਨ। ਇਨ੍ਹਾਂ ਤੋਂ ਇਲਾਵਾ 115 ਨੇ 16 ਮਾਰਚ 2022 ਨੂੰ, 21 ਨੇ 17 ਨਵੰਬਰ 2022 ਨੂੰ, 10 ਨੇ 31 ਜਨਵਰੀ 2023 ਨੂੰ ਅਤੇ 22 ਨੇ 18 ਜੁਲਾਈ 2024 ਨੂੰ ਆਪਣੀ ਸਜ਼ਾ ਪੂਰੀ ਕੀਤੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਉਕਤ ਜਥੇਬੰਦੀਆਂ ਨੇ 1 ਜੁਲਾਈ ਨੂੰ ਦੋਵਾਂ ਦੇਸ਼ਾਂ ਵਿਚਕਾਰ ਸਾਂਝੀ ਕੀਤੀ ਗਈ ਕੈਦੀਆਂ ਦੀ ਤਾਜ਼ਾ ਸੂਚੀ ਦਾ ਹਵਾਲਾ ਦਿੰਦਿਆਂ ਕਿਹਾ ਕਿ 53 ਪਾਕਿਸਤਾਨੀ ਮਛੇਰੇ ਭਾਰਤੀ ਜੇਲ੍ਹਾਂ ‘ਚ ਵੀ ਬੰਦ ਹਨ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਪਾਕਿਸਤਾਨ ਨੂੰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁਕੇ 188 ਭਾਰਤੀ ਮਛੇਰਿਆਂ ਅਤੇ ਨਾਗਰਿਕ ਕੈਦੀਆਂ ਦੀ ਰਿਹਾਈ ਅਤੇ ਵਾਪਸੀ ਨੂੰ ਤੇਜ਼ ਕਰਨ ਲਈ ਕਿਹਾ ਗਿਆ ਹੈ।