10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੰਜਾਬ ’ਚ 108 ਐਂਬੂਲੈਂਸਾਂ ਨੇ ਛੇ ਮਹੀਨਿਆਂ ’ਚ 91,713 ਐਮਰਜੈਂਸੀ ਮਾਮਲਿਆਂ ’ਚ ਪਹੁੰਚਾਈ ਮਦਦ ਐਂਬੂਲੈਂਸਾਂ ’ਚ 52 ਸੁਰੱਖਿਅਤ ਜਣੇਪੇ

ਬਠਿੰਡਾ, 9 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਵਿਚ 108 ਐਂਬੂਲੈਂਸ ਸੇਵਾ ਨੇ ਸਾਲ 2026 ਦੇ ਪਹਿਲੇ ਛੇ ਮਹੀਨਿਆਂ ਦੌਰਾਨ 91,713 ਐਮਰਜੈਂਸੀ ਮਾਮਲਿਆਂ ਵਿਚ ਲੋਕਾਂ ਤੱਕ ਤੁਰੰਤ ਡਾਕਟਰੀ ਸਹਾਇਤਾ ਪਹੁੰਚਾਈ। ਅੰਕੜਿਆਂ ਮੁਤਾਬਿਕ ਜਨਵਰੀ ਤੋਂ ਜੂਨ 2026 ਤੱਕ 36,403 ਮੈਡੀਕਲ ਐਮਰਜੈਂਸੀ, 20,538 ਗਰਭ - ਅਵਸਥਾ ਨਾਲ ਸਬੰਧਿਤ ਮਾਮਲੇ ਅਤੇ 13,929 ਸੜਕ ਹਾਦਸਿਆਂ ਦੇ ਕੇਸਾਂ ਵਿਚ 108 ਐਂਬੂਲੈਂਸਾਂ ਨੇ ਸੇਵਾ ਦਿੱਤੀ।

Ad Position 21
No active advertisement
ਅਜੀਤ ਡੈਸਕ 10-08-2026
ਬਠਿੰਡਾ, 9 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਵਿਚ 108 ਐਂਬੂਲੈਂਸ ਸੇਵਾ ਨੇ ਸਾਲ 2026 ਦੇ ਪਹਿਲੇ ਛੇ ਮਹੀਨਿਆਂ ਦੌਰਾਨ 91,713 ਐਮਰਜੈਂਸੀ ਮਾਮਲਿਆਂ ਵਿਚ ਲੋਕਾਂ ਤੱਕ ਤੁਰੰਤ ਡਾਕਟਰੀ ਸਹਾਇਤਾ ਪਹੁੰਚਾਈ। ਅੰਕੜਿਆਂ ਮੁਤਾਬਿਕ ਜਨਵਰੀ ਤੋਂ ਜੂਨ 2026 ਤੱਕ 36,403 ਮੈਡੀਕਲ ਐਮਰਜੈਂਸੀ, 20,538 ਗਰਭ - ਅਵਸਥਾ ਨਾਲ ਸਬੰਧਿਤ ਮਾਮਲੇ ਅਤੇ 13,929 ਸੜਕ ਹਾਦਸਿਆਂ ਦੇ ਕੇਸਾਂ ਵਿਚ 108 ਐਂਬੂਲੈਂਸਾਂ ਨੇ ਸੇਵਾ ਦਿੱਤੀ। ਇਸ ਤੋਂ ਇਲਾਵਾ ਦਿਲ ਦੀ ਐਮਰਜੈਂਸੀ ਦੇ 11,380 ਅਤੇ ਹੋਰ ਕਿਸਮ ਦੀਆਂ ਐਮਰਜੈਂਸੀਆਂ ਦੇ 9,463 ਮਾਮਲੇ ਦਰਜ ਕੀਤੇ ਗਏ। ਇਸੇ ਦੌਰਾਨ ਸਿਖਲਾਈ ਪ੍ਰਾਪਤ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨਾਂ (ਈਐਮਟੀਜ਼) ਨੇ ਐਂਬੂਲੈਂਸਾਂ ਅੰਦਰ 52 ਸੁਰੱਖਿਅਤ ਜਣੇਪੇ ਵੀ ਕਰਵਾਏ। ਮਹੀਨਾਵਾਰ ਅੰਕੜਿਆਂ ਵਿਚ ਜੂਨ ਮਹੀਨੇ ਦੌਰਾਨ ਸਭ ਤੋਂ ਵੱਧ 16,025 ਐਮਰਜੈਂਸੀ ਮਾਮਲਿਆਂ ਵਿਚ ਸੇਵਾ ਦਿੱਤੀ ਗਈ। ਇਨ੍ਹਾਂ ਵਿਚ 6,688 ਮੈਡੀਕਲ ਐਮਰਜੈਂਸੀ, 3,263 ਗਰਭ-ਅਵਸਥਾ ਨਾਲ ਸਬੰਧਿਤ ਕੇਸ, 2,517 ਸੜਕ ਹਾਦਸੇ, 1,676 ਦਿਲ ਦੀਆਂ ਐਮਰਜੈਂਸੀਆਂ ਅਤੇ 1,881 ਹੋਰ ਮਾਮਲੇ ਸ਼ਾਮਲ ਰਹੇ। ਜ਼ਿਲ੍ਹਾ ਪੱਧਰ ’ਤੇ ਲੁਧਿਆਣਾ ਵਿਚ ਸਭ ਤੋਂ ਵੱਧ 12,541 ਮਾਮਲੇ ਦਰਜ ਹੋਏ। ਇਸ ਤੋਂ ਬਾਅਦ ਪਟਿਆਲਾ ਵਿਚ 7,862, ਜਲੰਧਰ ਵਿਚ 7,609, ਐੱਸ.ਏ.ਐੱਸ. ਨਗਰ (ਮੋਹਾਲੀ) ਵਿਚ 7,457 ਅਤੇ ਅੰਮ੍ਰਿਤਸਰ ਵਿਚ 6,656 ਮਾਮਲਿਆਂ ਵਿਚ ਸੇਵਾ ਪ੍ਰਦਾਨ ਕੀਤੀ ਗਈ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਚ 4,812, ਬਠਿੰਡਾ ਵਿਚ 4,314, ਗੁਰਦਾਸਪੁਰ ਵਿਚ 4,231, ਸੰਗਰੂਰ ਵਿਚ 3,459, ਕਪੂਰਥਲਾ ਵਿਚ 3,268, ਤਰਨਤਾਰਨ ਵਿਚ 3,155, ਰੂਪਨਗਰ ਵਿਚ 2,901, ਮੋਗਾ ਵਿਚ 2,754, ਫ਼ਾਜ਼ਿਲਕਾ ਵਿਚ 2,676, ਫ਼ਤਿਹਗੜ੍ਹ ਸਾਹਿਬ ਵਿੱਚ 2,663, ਫ਼ਿਰੋਜ਼ਪੁਰ ਵਿਚ 2,610, ਮਾਨਸਾ ਵਿਚ 2,519, ਸ੍ਰੀ ਮੁਕਤਸਰ ਸਾਹਿਬ ਵਿਚ 2,517, ਸ਼ਹੀਦ ਭਗਤ ਸਿੰਘ ਨਗਰ ਵਿਚ 2,284, ਫ਼ਰੀਦਕੋਟ ਵਿਚ 1,917, ਮਲੇਰਕੋਟਲਾ ਵਿਚ 1,255, ਬਰਨਾਲਾ ਵਿਚ 1,253 ਅਤੇ ਪਠਾਨਕੋਟ ਵਿਚ 1,000 ਮਾਮਲਿਆਂ ਵਿਚ 108 ਐਂਬੂਲੈਂਸ ਸੇਵਾ ਵਲੋਂ ਮਦਦ ਪਹੁੰਚਾਈ ਗਈ। ਐਂਬੂਲੈਂਸ ਸੇਵਾ ਦੇ ਪ੍ਰੋਜੈਕਟ ਮੁਖੀ ਮਨੀਸ਼ ਬੱਤਰਾ ਨੇ ਕਿਹਾ ਕਿ ਛੇ ਮਹੀਨਿਆਂ ਵਿਚ 91,700 ਤੋਂ ਵੱਧ ਐਮਰਜੈਂਸੀ ਮਾਮਲਿਆਂ ਵਿਚ ਸੇਵਾ ਦੇਣਾ ਐਂਬੂਲੈਂਸ ਪਾਇਲਟਾਂ, ਐਮਰਜੈਂਸੀ ਮੈਡੀਕਲ ਤਕਨੀਸ਼ੀਅਨਾਂ ਅਤੇ ਸਹਾਇਕ ਟੀਮਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਦਾ ਮਕਸਦ ਲੋਕਾਂ ਤੱਕ ਤੇਜ਼ੀ ਨਾਲ ਪਹੁੰਚਣਾ, ਸੁਰੱਖਿਅਤ ਢੰਗ ਨਾਲ ਹਸਪਤਾਲ ਲਿਜਾਣਾ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਲੋੜੀਂਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਹਾਟੀ ਦੇ ਅਨਿਲ ਨਗਰ ਵਿਖੇ ਭਾਰੀ ਮੀਂਹ ਤੋਂ ਬਾਅਦ ਇਲਾਕੇ ’ਚ ਭਰੇ ਪਾਣੀ ਦੌਰਾਨ ਰਾਹਤ ਕਾਰਜਾਂ ’ਚ ਜੁਟੇ ਐਸ.ਡੀ.ਆਰ.ਐਫ਼.... ਅਗਲੀ ਖ਼ਬਰ ਭਾਈ ਖਾਲੜਾ ਦੇ ਕਾਤਲਾਂ ਤੇ ਝੂਠੇ ਮੁਕਾਬਲੇ ਬਣਾਉਣ ਵਾਲਿਆਂ ਦੀ ਜਾਂਚ ਲਈ ਲੋਕ ਕਮਿਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਧਰਨਾ
Ad Position 24