ਡਾ . ਵਿਜੇ ਸਤਬੀਰ ਸਿੰਘ ਨੂੰ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਦੀ ਸੇਵਾ ਵਜੋਂ 3 ਸਾਲ ਪੂਰੇ ਹੋਏ
ਬਟਾਲਾ, 10 ਅਗਸਤ (ਸਤਿੰਦਰ ਸਿੰਘ)-ਡਾ. ਵਿਜੇ ਸਤਬੀਰ ਸਿੰਘ ਨੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਉੱਚ ਅਹੁਦਿਆਂ ’ਤੇ ਆਪਣੀ ਸੁੱਚੀ ਨੀਯਤ ਨਾਲ ਕੰਮ ਕਰਦਿਆਂ ਸਰਕਾਰ ਦਾ ਭਰੋਸਾ ਹਾਸਲ ਕੀਤਾ, ਜਿਸ ਦੇ ਫਲਸਰੂਪ ਸਰਕਾਰ ਨੇ ਡਾ.
ਬਟਾਲਾ, 10 ਅਗਸਤ (ਸਤਿੰਦਰ ਸਿੰਘ)-ਡਾ. ਵਿਜੇ ਸਤਬੀਰ ਸਿੰਘ ਨੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਉੱਚ ਅਹੁਦਿਆਂ ’ਤੇ ਆਪਣੀ ਸੁੱਚੀ ਨੀਯਤ ਨਾਲ ਕੰਮ ਕਰਦਿਆਂ ਸਰਕਾਰ ਦਾ ਭਰੋਸਾ ਹਾਸਲ ਕੀਤਾ, ਜਿਸ ਦੇ ਫਲਸਰੂਪ ਸਰਕਾਰ ਨੇ ਡਾ. ਵਿਜੈ ਸਤਬੀਰ ਸਿੰਘ ਨੂੰ 2015 ਵਿਚ ਉਨ੍ਹਾਂ ਦੀ ‘ਭਾਰਤੀ ਪ੍ਰਸ਼ਾਸਨਿਕ ਸੇਵਾ’ ਤੋਂ ਸੇਵਾ ਮੁਕਤੀ ਤੋਂ ਬਾਅਦ ਵੀ ਉੱਚ ਅਧਿਕਾਰੀ ਰੂਪ ਵਿਚ ਬਹਾਲ ਕੀਤਾ, ਜਿਸ ਉਪਰੰਤ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਕੇ ਸਰਕਾਰ ਵਲੋਂ ਕੀਤੇ ਗਏ ਭਰੋਸੇ ਨੂੰ ਕਾਇਮ ਰੱਖਿਆ। ਇਸ ਤੋਂ ਬਾਅਦ ਡਾ. ਵਿਜੇ ਸਤਬੀਰ ਸਿੰਘ ਨੂੰ ਸਰਕਾਰ ਨੇ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਦੇ ਅਹੁਦੇ ਦੀ ਸੇਵਾ ਦੇ ਕੇ ਇਕ ਹੋਰ ਵੱਡੀ ਧਾਰਮਿਕ ਜ਼ਿੰਮੇਵਾਰੀ ਦਿੱਤੀ, ਜਿਸ ਤੋਂ ਬਾਅਦ ਡਾ. ਵਿਜੇ ਸਤਬੀਰ ਸਿੰਘ ਨੇ ਗੁਰਦੁਆਰਾ ਸੱਚਖੰਡ ਬੋਰਡ ਵਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰੇ, ਹਸਪਤਾਲ, ਰਿਹਾਇਸ਼ਾਂ, ਲੰਗਰ ਸੇਵਾਵਾਂ ਆਦਿ ਵਿਚ ਆਪਣਾ ਖਾਸ ਯੋਗਦਾਨ ਦਿੱਤਾ। ਡਾ. ਵਿਜੇ ਸਤਬੀਰ ਸਿੰਘ ਦੇ ਮੁੱਖ ਪ੍ਰਬੰਧਕ ਵਜੋਂ ਸੇਵਾ ਦੇ 3 ਸਾਲ ਪੂਰੇ ਹੋਣ ’ਤੇ ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਉਨ੍ਹਾਂ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਚੰਗੀ ਸਿਹਤ ਤੇ ਚੜ੍ਹਦੀ ਕਲਾ ਬਖਸ਼ਣ।