10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਵਿਦਿਆਰਥਣ ਨਾਲ 3 ਵਿਅਕਤੀਆਂ ਵਲੋਂ ਅਗਵਾ ਉਪਰੰਤ ਜਬਰ ਜਨਾਹ

ਜ਼ੀਰਕਪੁਰ ( ਚੰਡੀਗੜ੍ਹ ), 10 ਅਗਸਤ ( ਮਨਿੰਦਰ ਸਿੰਘ )- ਜ਼ੀਰਕਪੁਰ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ ’ ਤੇ ਉਸ ਦੀ 10 ਵੀਂ ਜਮਾਤ ’ ਚ ਪੜ੍ਹਦੀ 16 ਸਾਲਾ ਨਾਬਾਲਗ ਲੜਕੀ ਨੂੰ ਸਕੂਲ ਜਾਂਦੇ ਸਮੇਂ ਅਗਵਾ ਕਰਨ ਅਤੇ ਦੋ ਦਿਨ ਲਗਾਤਾਰ ਸਮੂਹਿਕ ਜਬਰ ਜਨਾਹ ਕਰਨ ਦੇ ਮਾਮਲੇ ’ ਚ ਕਾਰ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਸ਼ਿਕਾਇਤ ’ ਚ ਪੀੜਤ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ 10 ਵੀਂ ਜਮਾਤ ’ ਚ ਪੜ੍ਹਦੀ ਹੈ ਅਤੇ 6 ਅਗਸਤ ਦੀ ਸਵੇਰ 7.

Ad Position 21
No active advertisement
ਅਜੀਤ ਡੈਸਕ 11-08-2026
ਜ਼ੀਰਕਪੁਰ ( ਚੰਡੀਗੜ੍ਹ ), 10 ਅਗਸਤ ( ਮਨਿੰਦਰ ਸਿੰਘ )- ਜ਼ੀਰਕਪੁਰ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ ’ ਤੇ ਉਸ ਦੀ 10 ਵੀਂ ਜਮਾਤ ’ ਚ ਪੜ੍ਹਦੀ 16 ਸਾਲਾ ਨਾਬਾਲਗ ਲੜਕੀ ਨੂੰ ਸਕੂਲ ਜਾਂਦੇ ਸਮੇਂ ਅਗਵਾ ਕਰਨ ਅਤੇ ਦੋ ਦਿਨ ਲਗਾਤਾਰ ਸਮੂਹਿਕ ਜਬਰ ਜਨਾਹ ਕਰਨ ਦੇ ਮਾਮਲੇ ’ ਚ ਕਾਰ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਸ਼ਿਕਾਇਤ ’ ਚ ਪੀੜਤ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ 10 ਵੀਂ ਜਮਾਤ ’ ਚ ਪੜ੍ਹਦੀ ਹੈ ਅਤੇ 6 ਅਗਸਤ ਦੀ ਸਵੇਰ 7.30 ਵਜੇ ਦੇ ਕਰੀਬ ਉਸ ਦੀ ਬੇਟੀ ਆਮ ਵਾਂਗ ਸਕੂਲ ਜਾਣ ਲਈ ਘਰੋਂ ਨਿਕਲ ਗਈ ਸੀ । ਰਸਤੇ ’ ਚ ਇਕ ਕਾਰ ’ ਚ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕੁਝ ਸੁੰਘਾ ਕੇ ਅਗਵਾ ਕਰ ਲਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ । ਇਸ ਤੋਂ ਬਾਅਦ 6 ਅਗਸਤ ਨੂੰ ਦੁਪਹਿਰ 2.15 ਵਜੇ ਦੇ ਕਰੀਬ ਮੁਲਜ਼ਮ ਬਿੱਗ ਬਾਜ਼ਾਰ ਜ਼ੀਰਕਪੁਰ ਨੇੜੇ ਅਰਧ - ਬੇਹੋਸ਼ੀ ਦੀ ਸਥਿਤੀ ਵਿਚ ਵਿਦਿਆਰਥਣ ਨੂੰ ਛੱਡ ਕੇ ਭੱਜ ਗਏ । ਉਕਤ ਮਾਮਲੇ ਸੰਬੰਧੀ ਐਸ . ਐਚ . ਓ . ਜ਼ੀਰਕਪੁਰ ਇੰਸਪੈਕਟਰ ਜਸਵੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ ਤੇ ਪੰਜਾਬ ਭਰ ’ ਚ ‘ ਮੁਕਤ ਵਪਾਰ ਸਮਝੌਤੇ ’ ਖ਼ਿਲਾਫ਼ ਪ੍ਰਦਰਸ਼ਨ ਅਗਲੀ ਖ਼ਬਰ ਡਾ . ਵਿਜੇ ਸਤਬੀਰ ਸਿੰਘ ਨੂੰ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਦੀ ਸੇਵਾ ਵਜੋਂ 3 ਸਾਲ ਪੂਰੇ ਹੋਏ
Ad Position 24