12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਇਕ ਦਿਨ ਵਿਚ 100 ਰੁਪਏ ਕੁਇੰਟਲ ਮਹਿੰਗੀ ਹੋਈ ਖੰਡ

ਜਲੰਧਰ, 11 ਅਗਸਤ (ਸ਼ਿਵ)-ਇਸ ਮਹੀਨੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੰਡ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਸੁਆਦ ਕੌੜਾ ਕਰ ਦਿੱਤਾ ਹੈ। ਖੰਡ ਦੇ ਭਾਅ ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਤੇਜ਼ੀ ਦਰਜ ਕੀਤੀ ਜਾ ਰਹੀ ਹੈ ਅਤੇ ਹੁਣ ਇਕ ਦਿਨ ਵਿਚ ਹੀ ਖੰਡ ਦੀ ਕੀਮਤ ਵਿਚ 100 ਰੁਪਏ ਕੁਇੰਟਲ ਮਹਿੰਗੀ ਹੋ ਗਈ ਹੈ।

Ad Position 21
No active advertisement
ਅਜੀਤ ਡੈਸਕ 12-08-2026
ਜਲੰਧਰ, 11 ਅਗਸਤ (ਸ਼ਿਵ)-ਇਸ ਮਹੀਨੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੰਡ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਸੁਆਦ ਕੌੜਾ ਕਰ ਦਿੱਤਾ ਹੈ। ਖੰਡ ਦੇ ਭਾਅ ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਤੇਜ਼ੀ ਦਰਜ ਕੀਤੀ ਜਾ ਰਹੀ ਹੈ ਅਤੇ ਹੁਣ ਇਕ ਦਿਨ ਵਿਚ ਹੀ ਖੰਡ ਦੀ ਕੀਮਤ ਵਿਚ 100 ਰੁਪਏ ਕੁਇੰਟਲ ਮਹਿੰਗੀ ਹੋ ਗਈ ਹੈ। ਥੋਕ ਬਾਜ਼ਾਰ ਵਿਚ ਖੰਡ ਦੀ ਕੀਮਤ 5350 ਰੁਪਏ ਕੁਇੰਟਲ ਦਰਜ ਕੀਤੀ ਗਈ ਹੈ, ਜਦੋਂਕਿ ਪਰਚੂਨ ਵਿਚ ਖੰਡ ਇਸ ਤੋਂ ਮਹਿੰਗੀ ਵਿਕ ਰਹੀ ਹੈ। ਪਿਛਲੇ ਇਕ ਮਹੀਨੇ ਵਿਚ ਹੁਣ ਤੱਕ ਖੰਡ ਕਰੀਬ 900 ਤੋਂ 1,000 ਪ੍ਰਤੀ ਕੁਇੰਟਲ ਤੱਕ ਮਹਿੰਗੀ ਹੋ ਚੁੱਕੀ ਹੈ। ਖੰਡ ਦੀਆਂ ਕੀਮਤਾਂ ਨੂੰ ਕਾਬੂ ਵਿਚ ਰੱਖਣ ਲਈ ਕੇਂਦਰ ਸਰਕਾਰ ਵਲੋਂ ਪਹਿਲਾਂ ਹੀ ਕਈ ਕਦਮ ਚੁੱਕੇ ਜਾ ਚੁੱਕੇ ਹਨ। ਸਰਕਾਰ ਵਲੋਂ ਖੰਡ ਦੇ ਉਤਪਾਦਨ, ਉਪਲਬਧਤਾ ਅਤੇ ਬਾਜ਼ਾਰ ਵਿਚ ਸਪਲਾਈ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਨੂੰ ਰੋਕਿਆ ਜਾ ਸਕੇ। ਉਂਜ ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਵਲੋਂ ਖੰਡ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਇਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਕਿ ਉਹ ਖੰਡ ਉਦਯੋਗ ਨਾਲ ਸਲਾਹ ਕਰਕੇ ਤਿਉਹਾਰੀ ਸੀਜ਼ਨ ਵਿਚ ਗੰਨੇ ਦਾ ਈਥਾਨੋਲ ਬਣਾਉਣ ਦੀ ਜਗ੍ਹਾ ਖੰਡ ਬਣਾਉਣ ਨੂੰ ਤਰਜੀਹ ਦੇਣ ਇਸ ਨਾਲ ਬਾਜ਼ਾਰ ਵਿਚ ਖੰਡ ਕੀਮਤਾਂ ਨੂੰ ਕੰਟਰੋਲ ਕਰਨ ਵਿਚ ਕਾਫੀ ਮਦਦ ਮਿਲ ਸਕਦੀ ਹੈ।ਰੱਖੜੀ ਅਤੇ ਇਸ ਤੋਂ ਬਾਅਦ ਆਉਣ ਵਾਲੇ ਹੋਰ ਤਿਉਹਾਰਾਂ ਦੌਰਾਨ ਖੰਡ ਦੀ ਮੰਗ ਵਧਣੀ ਸੁਭਾਵਿਕ ਹੈ। ਅਜਿਹੇ ਵਿਚ ਜੇਕਰ ਸਪਲਾਈ ਅਤੇ ਮੰਗ ਵਿਚ ਸੰਤੁਲਨ ਨਾ ਬਣਿਆ ਤਾਂ ਖੰਡ ਦੀਆਂ ਕੀਮਤਾਂ ’ਤੇ ਹੋਰ ਦਬਾਅ ਪੈ ਸਕਦਾ ਹੈ। ਥੋਕ ਖੰਡ ਬਾਜ਼ਾਰ ਦੇ ਕਾਰੋਬਾਰੀ ਰਾਜੇਸ਼ ਸੋਨੀ ਦਾ ਕਹਿਣਾ ਸੀ ਕਿ ਕੇਂਦਰ ਵਲੋਂ ਚਾਹੇ ਇਸ ਵਾਰ ਤਿਉਹਾਰੀ ਸੀਜਨ ਕਰਕੇ 22.5 ਲੱਖ ਮੀਟਰਿਕ ਟਨ ਕੋਟਾ ਜਾਰੀ ਕੀਤਾ ਗਿਆ ਸੀ ਅਤੇ ਜੇਕਰ ਕੇਂਦਰ ਇਸ ਦੇ ਕੋਟੇ ਵਿਚ ਹੋਰ ਵਾਧਾ ਕਰਦੀ ਹੈ ਤਾਂ ਇਸ ਨਾਲ ਖੰਡ ਦੀਆਂ ਕੀਮਤਾਂ ਕੰਟਰੋਲ ਹੋਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਸਨੌਰ ’ਚ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਅਗਲੀ ਖ਼ਬਰ ਦੋਸਤ ਵਲੋਂ ਦੋਸਤ ਦੀ ਹੱਤਿਆ
Ad Position 24