14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬਾਸਮਤੀ ਦੀ ਕਾਸ਼ਤ ਤੋਂ ਕਿਸਾਨਾਂ ਦਾ ਮੋਹ ਭੰਗ * ਇਕ ਸਾਲ ’ਚ 2 ਲੱਖ ਹੈਕਟੇਅਰ ਰਕਬਾ ਘਟਿਆ * ਵਾਜਬ ਭਾਅ ਨਾ ਮਿਲਣਾ ਅਤੇ ਵਧਦਾ ਖ਼ਰਚਾ ਬਣੀ ਵੱਡੀ ਵਜ੍ਹਾ ਗੁਰਵਿੰਦਰ ਸਿੰਘ ਔਲਖ

ਪਟਿਆਲਾ, 13 ਅਗਸਤ-ਪੰਜਾਬ ਵਿਚ ਕਦੇ ਕਿਸਾਨਾਂ ਲਈ ਚੰਗੀ ਆਮਦਨ ਦਾ ਸਾਧਨ ਮੰਨੀ ਜਾਂਦੀ ਬਾਸਮਤੀ ਦੀ ਕਾਸ਼ਤ ਤੋਂ ਇਸ ਵਾਰ ਕਿਸਾਨਾਂ ਦਾ ਰੁਝਾਨ ਘਟਿਆ ਹੈ। 21 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ ਬਾਸਮਤੀ ਹੇਠ ਰਕਬਾ ਲਗਭਗ 4.

Ad Position 21
No active advertisement
ਅਜੀਤ ਡੈਸਕ 14-08-2026
ਪਟਿਆਲਾ, 13 ਅਗਸਤ-ਪੰਜਾਬ ਵਿਚ ਕਦੇ ਕਿਸਾਨਾਂ ਲਈ ਚੰਗੀ ਆਮਦਨ ਦਾ ਸਾਧਨ ਮੰਨੀ ਜਾਂਦੀ ਬਾਸਮਤੀ ਦੀ ਕਾਸ਼ਤ ਤੋਂ ਇਸ ਵਾਰ ਕਿਸਾਨਾਂ ਦਾ ਰੁਝਾਨ ਘਟਿਆ ਹੈ। 21 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ ਬਾਸਮਤੀ ਹੇਠ ਰਕਬਾ ਲਗਭਗ 4.70 ਲੱਖ ਹੈਕਟੇਅਰ ਰਹਿ ਗਿਆ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ ਰਕਬਾ 6.70 ਲੱਖ ਹੈਕਟੇਅਰ ਸੀ। ਇਸ ਤਰ੍ਹਾਂ ਇਕ ਸਾਲ ਵਿਚ ਕਰੀਬ 2 ਲੱਖ ਹੈਕਟੇਅਰ ਰਕਬਾ ਘਟਿਆ ਹੈ। ਬਾਸਮਤੀ ਦੀ ਕਾਸ਼ਤ ਤੋਂ ਕਿਸਾਨਾਂ ਦੇ ਪਿੱਛੇ ਹਟਣ ਪਿੱਛੇ ਪਿਛਲੇ ਸਾਲ ਦਾ ਤਜਰਬਾ, ਵਧਦੀ ਖੇਤੀ ਲਾਗਤ ਅਤੇ ਬਰਾਮਦ ਮੰਡੀ ਨਾਲ ਜੁੜੀ ਅਨਿਸ਼ਚਿਤਤਾ ਮੁੱਖ ਕਾਰਨ ਦੱਸੇ ਜਾ ਰਹੇ ਹਨ। ਰਾਜ ਪੱਧਰੀ ਸਨਮਾਨ ਪ੍ਰਾਪਤ ਕਿਸਾਨ ਰਾਜ ਮੋਹਨ ਸਿੰਘ ਕਾਲੇਕਾ ਨੇ ਦੱਸਿਆ ਕਿ ਪਿਛਲੇ ਸਾਲ ਕਿਸਾਨਾਂ ਨੂੰ ਬਾਸਮਤੀ ਦਾ ਵਾਜਬ ਭਾਅ ਨਾ ਮਿਲਣ ਕਾਰਨ ਵੀ ਇਸ ਫ਼ਸਲ ਪ੍ਰਤੀ ਉਨ੍ਹਾਂ ਦਾ ਮੋਹ ਭੰਗ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਕਾਸ਼ਤ ’ਤੇ ਖ਼ਰਚਾ ਕਾਫ਼ੀ ਆ ਜਾਂਦਾ ਹੈ ਅਤੇ ਜਦੋਂ ਫ਼ਸਲ ਵੇਚਣ ਸਮੇਂ ਉਸ ਅਨੁਸਾਰ ਭਾਅ ਨਾ ਮਿਲੇ ਤਾਂ ਕਿਸਾਨ ਲਈ ਇਹ ਫ਼ਸਲ ਲਾਹੇਵੰਦ ਨਹੀਂ ਰਹਿੰਦੀ। ਉਨ੍ਹਾਂ ਅਨੁਸਾਰ ਪਿਛਲੇ ਸਾਲ ਦੇ ਭਾਅ ਨੇ ਇਸ ਵਾਰ ਕਿਸਾਨਾਂ ਦੇ ਬਾਸਮਤੀ ਦੀ ਬਿਜਾਈ ਸਬੰਧੀ ਫ਼ੈਸਲੇ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਿਸਾਨ ਗੁਰਦੀਪ ਸਿੰਘ, ਕੁਲਵਿੰਦਰ ਸਿੰਘ ਅਤੇ ਸੁੱਖਾ ਸਿੰਘ ਨੇ ਦੱਸਿਆ ਕਿ ਬਾਸਮਤੀ ਦੀ ਫ਼ਸਲ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਵਧੇਰੇ ਸਾਂਭ-ਸੰਭਾਲ ਕਰਨੀ ਪੈਂਦੀ ਹੈ। ਬਿਮਾਰੀ ਜਾਂ ਕੀੜੇ ਦਾ ਹਮਲਾ ਹੋਣ ’ਤੇ ਦਵਾਈਆਂ ਦੀ ਵਰਤੋਂ ਦੇ ਨਾਲ ਵਾਧੂ ਮਿਹਨਤ ਵੀ ਕਰਨੀ ਪੈਂਦੀ ਹੈ, ਜਿਸ ਨਾਲ ਖ਼ਰਚਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦਾ ਭਾਅ ਮੰਡੀ ਦੀ ਮੰਗ ਅਤੇ ਵਿਦੇਸ਼ੀ ਬਾਜ਼ਾਰ ਨਾਲ ਜੁੜਿਆ ਹੋਣ ਕਾਰਨ ਇਸ ਵਿਚ ਉਤਾਰ-ਚੜ੍ਹਾਅ ਬਣਿਆ ਰਹਿੰਦਾ ਹੈ। ਬਾਸਮਤੀ ਦਾ ਭਾਅ ਮੰਡੀ ਦੀ ਮੰਗ ਅਤੇ ਵਿਦੇਸ਼ੀ ਬਾਜ਼ਾਰ ਦੀ ਸਥਿਤੀ ਨਾਲ ਜੁੜਿਆ ਹੋਣ ਕਾਰਨ ਇਸ ਵਿਚ ਉਤਾਰ-ਚੜ੍ਹਾਅ ਬਣਿਆ ਰਹਿੰਦਾ ਹੈ। ਇਸ ਕਰਕੇ ਬਿਜਾਈ ਸਮੇਂ ਕਿਸਾਨ ਲਈ ਇਹ ਅੰਦਾਜ਼ਾ ਲ ਗਾਉਣਾ ਮੁਸ਼ਕਿਲ ਹੁੰਦਾ ਹੈ ਕਿ ਕਟਾਈ ਵੇਲੇ ਉਸ ਨੂੰ ਕਿੰਨਾ ਭਾਅ ਮਿਲੇਗਾ। ਇਸ ਦੇ ਨਾਲ ਹੀ ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਕਾਰਨ ਬਾਸਮਤੀ ਦੇ ਬਰਾਮਦ ਨੂੰ ਲੈ ਕੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਬਾਸਮਤੀ ਹੇਠ ਰਕਬੇ ਵਿਚ ਆਈ ਕਰੀਬ 2 ਲੱਖ ਹੈਕਟੇਅਰ ਦੀ ਕਮੀ ਨੇ ਇਸ ਫ਼ਸਲ ਦੇ ਭਵਿੱਖ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਆਉਣ ਵਾਲੀ ਮੰਡੀ ਵਿਚ ਬਾਸਮਤੀ ਨੂੰ ਮਿਲਣ ਵਾਲਾ ਭਾਅ ਅਤੇ ਬਰਾਮਦ ਮੰਗ ਇਸ ਗੱਲ ਲਈ ਅਹਿਮ ਹੋਵੇਗੀ ਕਿ ਅਗਲੇ ਸੀਜ਼ਨ ਵਿਚ ਕਿਸਾਨ ਮੁੜ ਇਸ ਫ਼ਸਲ ਵੱਲ ਪਰਤਦੇ ਹਨ ਜਾਂ ਨਹੀਂ।
Ad Position 22
No active advertisement
ਪਿਛਲੀ ਖ਼ਬਰ ‘ ਨੀਟ’ ’ਚ ਮੁੜ ਓ.ਐਮ.ਆਰ. ਸ਼ੀਟ ਨੂੰ ਲੈ ਕੇ ਵਿਵਾਦ, 520 ਦੀ ਥਾਂ 85 ਅੰਕ ਕਰਨ ਦਾ ਦੋਸ਼ ਹਾਈ ਕੋਰਟ ਵਲੋਂ ਐਨ.ਟੀ.ਏ. ਨੂੰ... ਅਗਲੀ ਖ਼ਬਰ ਇਕਬਾਲ ਸਿੰਘ ਝੂੰਦਾਂ ਸੀਨੀਅਰ ਆਗੂਆਂ ਸਮੇਤ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਹੋਏ ਸ਼ਾਮਿਲ ਤਰਸੇਮ ਸਿੰਘ ਤੇ ਮਨਪ੍ਰੀਤ ਸਿ...
Ad Position 24