ਵਿਆਹੇ ਜੋੜਿਆਂ ਦੇ ਵਿਸ਼ਵਾਸ ਟੁੱਟਣ ਨਾਲ ਪਤੀ-ਪਤਨੀ ਵਿਚ ਹੱਤਿਆਵਾਂ ਰੁਝਾਨ ਵਧਿਆ
ਬਠਿੰਡਾ, 17 ਅਗਸਤ (ਵੀਰਪਾਲ ਸਿੰਘ)- ਵਿਆਹ ਵਰਗੇ ਪਵਿੱਤਰ ਰਿਸ਼ਤਿਆਂ ਵਿਚ ਇੱਕਲੇਪਣ ਤੇ ਮੋਬਾਈਲ ਫ਼ੋਨ ਦੀ ਬੇਲੋੜੀ ਵਰਤੋਂ ਪਤੀ ਪਤਨੀ ਦੇ ਰਿਸ਼ਤਿਆਂ ‘ਚ ਪੈ ਰਹੀਆਂ ਤਰੇੜਾਂ ਨਾਲ ਪਤੀ-ਪਤਨੀ ਦੇ ਰਿਸ਼ਤੇ ਟੁੱਟਣ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਿਆਹੇ ਜੋੜਿਆਂ ਵਿਚ ਟੁੱਟ ਰਹੇ ਵਿਸ਼ਵਾਸ ਨਾਲ ਪਤੀ ਪਤਨੀ ਦੇ ਆਪਸੀ ਹੱਤਿਆ ਕਰਨ ਦਾ ਰੁਝਾਨ ਵੱਧ ਰਿਹਾ ਹੈ।
ਬਠਿੰਡਾ, 17 ਅਗਸਤ (ਵੀਰਪਾਲ ਸਿੰਘ)- ਵਿਆਹ ਵਰਗੇ ਪਵਿੱਤਰ ਰਿਸ਼ਤਿਆਂ ਵਿਚ ਇੱਕਲੇਪਣ ਤੇ ਮੋਬਾਈਲ ਫ਼ੋਨ ਦੀ ਬੇਲੋੜੀ ਵਰਤੋਂ ਪਤੀ ਪਤਨੀ ਦੇ ਰਿਸ਼ਤਿਆਂ ‘ਚ ਪੈ ਰਹੀਆਂ ਤਰੇੜਾਂ ਨਾਲ ਪਤੀ-ਪਤਨੀ ਦੇ ਰਿਸ਼ਤੇ ਟੁੱਟਣ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਿਆਹੇ ਜੋੜਿਆਂ ਵਿਚ ਟੁੱਟ ਰਹੇ ਵਿਸ਼ਵਾਸ ਨਾਲ ਪਤੀ ਪਤਨੀ ਦੇ ਆਪਸੀ ਹੱਤਿਆ ਕਰਨ ਦਾ ਰੁਝਾਨ ਵੱਧ ਰਿਹਾ ਹੈ। ਇਸ ਦੇ ਨਾਲ ਤਲਾਕ ਦੇ ਲੱਖਾਂ ਮਾਮਲੇ ਅਦਾਲਤਾਂ ਵਿਚ ਚੱਲ ਰਹੇ ਹਨ। ਸਾਲ 2024 ਤੋਂ ਅੱਜ ਤੱਕ ਪਤੀ-ਪਤਨੀ ਦੀ ਆਪਸੀ ਲੜਾਈ ਵਿਚ 27049 ਹੱਤਿਆ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਹੱਤਿਆਵਾਂ ਦੇ ਮਾਮਲੇ ਵਿਚ ਨਾਜਾਇਜ਼ ਸੰਬੰਧਾਂ ਕਾਰਨ 1411 ਹੱਤਿਆ ਹੋਈਆਂ ਹਨ। ਇਹ ਘਿਣਾਉਣੇ ਅਪਰਾਧ ਕਰਨ ਵਿਚ ਔਰਤਾਂ ਮਰਦ ਦੇ ਮੁਕਾਬਲੇ ਅੱਗੇ ਹਨ। ਇਨ੍ਹਾਂ ਮਾਮਲਿਆਂ ਵਿਚ 60 ਫ਼ੀਸਦੀ ਮਰਦਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਜਦ ਕਿ ਮਰਦਾਂ ਵਲੋਂ 40 ਫ਼ੀਸਦੀ ਔਰਤਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਹਨ। ਸਾਲ 2026 ਦੇ ਜਨਵਰੀ ਮਹੀਨੇ ਤੋਂ ਜੂਨ ਮਹੀਨੇ ਤੱਕ ਪਤੀ-ਪਤਨੀ ਦੇ ਆਪਸੀ ਸੰਬੰਧਾ ਵਿਗੜਨ ਅਤੇ ਨਾਜਾਇਜ਼ ਸੰਬੰਧਾਂ ਕਾਰਨ 554 ਹੱਤਿਆ ਦੇ ਮਾਮਲੇ ਸਾਹਮਣੇ ਆਏ ਹਨ। ਸਾਲ 2011 ਤੋਂ ਬਾਅਦ ਵਿਆਹ ਨਾ ਕਰਵਾਉਣ ਵਾਲੇ ਲੜਕੇ-ਲੜਕੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਾਲ 2011 ਵਿਚ 20.80 ਫ਼ੀਸਦੀ ਪੁਰਸ਼ਾਂ ਵਲੋਂ ਜੀਵਨ ਭਰ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਗਿਆ ਸੀ। 13.5 ਫ਼ੀਸਦੀ ਲੜਕੀਆਂ ਵਲੋਂ ਵਿਆਹ ਨਹੀਂ ਕਰਵਾਏ ਗਏ। ਸਾਲ 2020 ਤੱਕ ਇਹ ਅੰਕੜੇ ਲੜਕੀਆਂ ਵਿਚ 20 ਫ਼ੀਸਦੀ ਅਤੇ ਲੜਕਿਆਂ ਵਿਚ 27 ਫ਼ੀਸਦੀ ਤੱਕ ਪੁੱਜ ਗਏ ਸਨ। ਮੌਜੂਦਾ ਸਮੇਂ ਵਿਚ ਵਿਆਹ ਨਾ ਕਰਵਾਉਣ ਵਾਲੇ ਲੜਕੇ-ਲੜਕੀਆਂ ਦੇ ਅੰਕੜੇ 30 ਤੋਂ 35 ਫ਼ੀਸਦੀ ਦੇ ਦਰਮਿਆਨ ਪੁੱਜਣ ਦੀ ਸੰਭਾਵਨਾ ਹੈ। ਸੋਸ਼ਲ ਮੀਡੀਆ ਮੋਬਾਈਲ ਫ਼ੋਨ ਦੀ ਬੇਲੋੜੀ ਵਰਤੋਂ ਰਿਸ਼ਤੇ ਟੁੱਟਣ ਦਾ ਕਾਰਨ ਬਣ ਰਿਹਾ ਹੈ। ਦੇਸ਼ ਵਿਚ ਵਿਆਹ ਕਰਵਾਉਣ ਵਾਲੇ ਲੜਕੇ-ਲੜਕੀਆਂ ਦੀ ਔਸਤਨ ਉਮਰ 29 ਤੋਂ 30 ਸਾਲ ਦੇ ਦਰਮਿਆਨ ਪੁੱਜ ਚੁੱਕੀ ਹੈ। ਅੰਕੜਿਆਂ ਅਨੁਸਾਰ 39 ਫ਼ੀਸਦੀ ਲੜਕੇ-ਲੜਕੀਆਂ ਨੇ ਮੰਨਿਆ ਹੈ ਕਿ ਵਿਆਹ ਕਰਵਾਉਣਾ ਕੋਈ ਮਜਬੂਰੀ ਨਹੀਂ ਹੈ। ਲੰਘੇ ਚਾਰ ਸਾਲਾਂ ਵਿਚ ਦਾਜ ਦੇ ਮੁੱਦੇ ਕਾਰਨ 22 ਹਜਾਰ ਦੇ ਲਗਭਗ ਹੱਤਿਆਵਾਂ ਹੋਈਆਂ ਹਨ।