18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਹਰਭਜਨ ਸਿੰਘ ਸਮੇਤ ਚਾਰ ਐਕਸ ਖਾਤਿਆਂ ਦੀਆਂ ਪੋਸਟਾਂ ਹਟਾਉਣ ਦੇ ਹੁਕਮ ਜਾਰੀ

ਐੱਸ . ਏ .

Ad Position 21
No active advertisement
ਅਜੀਤ ਡੈਸਕ 18-08-2026
ਐੱਸ . ਏ . ਐੱਸ . ਨਗਰ , 17 ਅਗਸਤ ( ਕਪਿਲ ਵਧਵਾ )- ਪੰਜਾਬ ਸਰਕਾਰ ਅਤੇ ਸੂਬੇ ਦੀ ਸਥਿਤੀ ਸੰਬੰਧੀ ਕਥਿਤ ਤੌਰ ‘ ਤੇ ਗੁੰਮਰਾਹਕੁਨ ਤੇ ਹੇਰਾ - ਫੇਰੀ ਵਾਲੀ ਜਾਣਕਾਰੀ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ‘ ਤੇ ਸਾਂਝੀਆਂ ਕਰਨ ਦੇ ਮਾਮਲੇ ਵਿਚ ਸਾਈਬਰ ਕ੍ਰਾਈਮ ਪੁਲਿਸ ਵਲੋਂ ਦਰਜ ਐੱਫ . ਆਈ . ਆਰ . ਤੋਂ ਬਾਅਦ ਅਦਾਲਤ ਨੇ ‘ ਐਕਸ ’ ਪਲੇਟਫਾਰਮ ਨੂੰ ਸੰਬੰਧਿਤ ਪੋਸਟਾਂ ਨੂੰ ਹਟਾਉਣ ਜਾਂ ਉਨ੍ਹਾਂ ਤੱਕ ਪਹੁੰਚ ਰੋਕਣ ਦੇ ਨਿਰਦੇਸ਼ ਦਿੱਤੇ ਹਨ । ਇਹ ਉਹੀ ਪੋਸਟਾਂ ਹਨ , ਜਿਨ੍ਹਾਂ ‘ ਚ ਕਥਿਤ ਤੌਰ ‘ ਤੇ ਕੁਝ ਨੌਜਵਾਨ ਨਸ਼ੇ ਦੀ ਹਾਲਤ ਵਿਚ ਹੋਣ ਕਾਰਨ ਹੈਂਗ ਹੋਣ ਵਰਗੀ ਸਥਿਤੀ ਵਿਚ ਹਨ ਅਤੇ ਪੋਸਟ ਸਾਂਝੀ ਕਰਨ ਵਾਲੇ ਖਾਤਿਆਂ ਵਲੋਂ ਇਨ੍ਹਾਂ ਵੀਡੀਓਜ਼ ਨੂੰ ਪੰਜਾਬ ਦੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ । ਅਦਾਲਤੀ ਰਿਕਾਰਡ ਵਿਚ ਜਿਨ੍ਹਾਂ ਐਕਸ ਲਿੰਕਾਂ ਦਾ ਜ਼ਿਕਰ ਕੀਤਾ ਗਿਆ ਹੈ , ਉਨ੍ਹਾਂ ਵਿਚ ਹਰਭਜਨ ਸਿੰਘ , ਬੀਜੇਪੀ 4 ਪੰਜਾਬ , ਦਾ ਲਾਮਾ ਸਿੰਘ ਅਤੇ ਦਿਵਿਆ ਗੰਦੋਤਰਾ ਦੇ ਖਾਤਿਆਂ ਨਾਲ ਸੰਬੰਧਿਤ ਪੋਸਟਾਂ ਸ਼ਾਮਿਲ ਹਨ । ਅਦਾਲਤ ਨੇ ਐਕਸ ਨੂੰ ਇਨ੍ਹਾਂ ਪੋਸਟਾਂ ਅਤੇ ਉਨ੍ਹਾਂ ਦੇ ਇਕੋ ਜਿਹੇ ਜਾਂ ਮਿਲਦੇ - ਜੁਲਦੇ ਰੂਪਾਂ ਨੂੰ ਵੀ ਹਟਾਉਣ ਜਾਂ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਹਨ , ਜੇਕਰ ਅਜਿਹੇ ਖਾਤਿਆਂ ਜਾਂ ਯੂ . ਆਰ . ਐੱਲ . ਦੀ ਜਾਣਕਾਰੀ ਪਲੇਟਫਾਰਮ ਨੂੰ ਦਿੱਤੀ ਜਾਂਦੀ ਹੈ । ਮਾਮਲੇ ਵਿਚ ਅਗਲੀ ਰਿਪੋਰਟ 20 ਅਗਸਤ ਤੱਕ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ’ਚ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਮਾਨਸਾ ਦੇ ਪ੍ਰਧਾਨ ਬਪਿਆਨਾ ਤੇ ਪੀ.ਏ.ਸੀ. ਮੈਂਬਰ ਔਲਖ ਨੂੰ ਪਾਰਟੀ ’ਚੋਂ ਕੱਢਿਆ
Ad Position 24