18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਫ਼ਿਰੋਜ਼ਪੁਰ ’ਚ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ

ਫਿਰੋਜ਼ਪੁਰ, 17 ਅਗਸਤ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਵਿਚ ਇਕ ਵਿਅਕਤੀ ਨੇ ਆਪਣੇ ਲਾਇਸੈਂਸੀ ਪਿਸਟਲ ਨਾਲ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਗੁਰਕਿਰਪਾਲ ਸਿੰਘ ਚਾਵਲਾ (56) ਵਜੋਂ ਹੋਈ ਹੈ, ਜੋ ਕਿ ਬਗਦਾਦੀ ਗੇਟ ਚੌਂਕ ਵਿਚ ਸਪੇਅਰ ਪਾਰਟ ਦੀ ਦੁਕਾਨ ਚਲਾਉਂਦਾ ਸੀ।

Ad Position 21
No active advertisement
ਗੁਰਕਿਰਪਾਲ ਸਿੰਘ ਚਾਵਲਾ ਦੀ ਪੁਰਾਣੀ ਤਸਵੀਰ। 18-08-2026
ਫਿਰੋਜ਼ਪੁਰ, 17 ਅਗਸਤ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਵਿਚ ਇਕ ਵਿਅਕਤੀ ਨੇ ਆਪਣੇ ਲਾਇਸੈਂਸੀ ਪਿਸਟਲ ਨਾਲ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਗੁਰਕਿਰਪਾਲ ਸਿੰਘ ਚਾਵਲਾ (56) ਵਜੋਂ ਹੋਈ ਹੈ, ਜੋ ਕਿ ਬਗਦਾਦੀ ਗੇਟ ਚੌਂਕ ਵਿਚ ਸਪੇਅਰ ਪਾਰਟ ਦੀ ਦੁਕਾਨ ਚਲਾਉਂਦਾ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਗੁਰਕਿਰਪਾਲ ਸਿੰਘ ਚਾਵਲਾ ਦੇ ਭਰਾ ਗਗਨਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਗੁਰ ਕਿਰਪਾਲ ਸਿੰਘ ਆਮ ਤੌਰ ’ਤੇ ਸਵੇਰੇ ਕਰੀਬ 4 ਵਜੇ ਉੱਠਦੇ ਸਨ ਪਰ ਅੱਜ ਉਹ ਦੇਰ ਤੱਕ ਨਹੀਂ ਉੱਠੇ। ਕੁਝ ਦੇਰ ਪਿੱਛੋਂ ਕਮਰੇ ਦੇ ਡਰੈਸਿੰਗ ਰੂਮ ਵਿਚੋਂ ਆਵਾਜ਼ ਆਈ ਤਾਂ ਉੱਪਰ ਕਿਰਾਏ ’ਤੇ ਰਹਿੰਦੇ ਭਾਜੀ ਨੂੰ ਆਵਾਜ਼ ਲਗਾਈ ਤਾਂ ਅਸੀਂ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਹ ਉਥੇ ਖੂਨ ਨਾਲ ਲੱਥਪੱਥ ਪਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਦਿਮਾਗ ਨਾਲ ਸਬੰਧਤ ਇਲਾਜ ਪੀ.ਜੀ.ਆਈ ਚੰਡੀਗੜ੍ਹ ਵਿਚ ਕਰਵਾਇਆ ਸੀ। ਹਾਲਾਂਕਿ ਉਨ੍ਹਾਂ ਵਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਪਰਿਵਾਰ ਨੂੰ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਗੁਰਕਿਰਪਾਲ ਦੀ ਪਤਨੀ ਪੰਜ ਮਹੀਨੇ ਪਹਿਲਾਂ ਮੋਗੇ ਵਿਚ ਗੁਰਬਾਣੀ ਦਾ ਕੋਰਸ ਕਰਨ ਦੇ ਲਈ ਗਈ ਹੋਈ ਸੀ ਅਤੇ ਉਨ੍ਹਾਂ ਦਾ ਇਕ ਬੇਟਾ ਕੈਨੇਡਾ ਦੇ ਵਿਚ ਉੱਚ ਸਿੱਖਿਆ ਲੈਣ ਲਈ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਘਟਨਾ ਦੇ ਪੂਰੇ ਕਾਰਨਾਂ ਬਾਰੇ ਪਤਾ ਲੱਗ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਜਬਰ ਜਨਾਹ ਦੇ ਮਾਮਲੇ ’ ਚ ਨਾਮਜ਼ਦ ਐਸ . ਐਚ . ਓ . ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਅਗਲੀ ਖ਼ਬਰ ਹਰਭਜਨ ਸਿੰਘ ਸਮੇਤ ਚਾਰ ਐਕਸ ਖਾਤਿਆਂ ਦੀਆਂ ਪੋਸਟਾਂ ਹਟਾਉਣ ਦੇ ਹੁਕਮ ਜਾਰੀ
Ad Position 24