ਜਬਰ ਜਨਾਹ ਦੇ ਮਾਮਲੇ ’ ਚ ਨਾਮਜ਼ਦ ਐਸ . ਐਚ . ਓ . ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
ਲੁਧਿਆਣਾ, 17 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ ਵਿਚ ਨਾਮਜ਼ਦ ਐਸ. ਐਚ.
ਲੁਧਿਆਣਾ, 17 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ ਵਿਚ ਨਾਮਜ਼ਦ ਐਸ.ਐਚ.ਓ. ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਮਹਿਲਾ ਐਸ.ਐਚ.ਓ. ਦੀ ਸ਼ਿਕਾਇਤ ‘ਤੇ ਉਕਤ ਐਸ.ਐਚ.ਓ. ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ 23 ਜੁਲਾਈ ਨੂੰ ਥਾਣਾ ਦਾਖਾ ਦੀ ਪੁਲਿਸ ਵਲੋਂ ਪੁਲਿਸ ਜ਼ਿਲ੍ਹਾ ਦਿਹਾਤੀ ਵਿਚ ਤੈਨਾਤ ਐਸ.ਐਚ.ਓ. ਸਾਹਿਬ ਮੀਤ ਸਿੰਘ ਖਿਲਾਫ਼ ਜਬਰ ਜਨਾਹ ਮਾਮਲਾ ਦਰਜ ਕੀਤਾ ਸੀ। ਪੁਲਿਸ ਵਲੋਂ ਇਹ ਕਾਰਵਾਈ ਲੁਧਿਆਣਾ ਦੇ ਇਕ ਥਾਣੇ ਵਿਚ ਤੈਨਾਤ ਮਹਿਲਾ ਐਸ.ਐਚ.ਓ. ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਸੀ। ਉਸ ਸਮੇਂ ਤੋਂ ਹੀ ਉਕਤ ਕਥਿਤ ਦੋਸ਼ੀ ਫਰਾਰ ਚਲਿਆ ਆ ਰਿਹਾ ਸੀ ਅਤੇ ਉਸ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਅਗਾਊਂ ਜ਼ਮਾਨਤ ਆਪਣਾ ਫੈਸਲਾ ਸੁਣਾਉਂਦਿਆਂ ਜੱਜ ਆਸ਼ੀਸ਼ ਅਬਰੋਲ ਨੇ ਕਿਹਾ ਕਿ ਉਕਤ ਕਥਿਤ ਦੋਸ਼ੀ ਖਿਲਾਫ਼ ਲਗਾਏ ਗਏ ਦੋਸ਼ ਗੰਭੀਰ ਹਨ ਅਤੇ ਇਸ ਲਈ ਉਸ ਦੀ ਹਿਰਾਸਤ ਵਿਚ ਪੁੱਛ ਪੜਤਾਲ ਦੀ ਲੋੜ ਹੈ।