21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਿਸਤ ਦੋਆਬ ਨਹਿਰ ’ਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ

ਹੁਸ਼ਿਆਰਪੁਰ, 20 ਅਗਸਤ (ਹਰਪ੍ਰੀਤ ਕੌਰ)-ਬਿਸਤ ਦੋਆਬ ਨਹਿਰ ’ਚ ਨਹਾਉਣ ਉਤਰੇ 3 ਨੌਜਵਾਨਾਂ ਵਿਚੋਂ ਦੋ ਦੀ ਡੁੱਬ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ (17) ਵਾਸੀ ਬਠਿੰਡਾ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 21-08-2026
ਹੁਸ਼ਿਆਰਪੁਰ, 20 ਅਗਸਤ (ਹਰਪ੍ਰੀਤ ਕੌਰ)-ਬਿਸਤ ਦੋਆਬ ਨਹਿਰ ’ਚ ਨਹਾਉਣ ਉਤਰੇ 3 ਨੌਜਵਾਨਾਂ ਵਿਚੋਂ ਦੋ ਦੀ ਡੁੱਬ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ (17) ਵਾਸੀ ਬਠਿੰਡਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵੈਸ਼ਨੋ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਇਹ ਨੌਜਵਾਨ ਮੇਹਟੀਆਣਾ ਦੇ ਨੇੜੇ ਨਹਾਉਣ ਲਈ ਨਹਿਰ ’ਚ ਉਤਰੇ ਸਨ। ਜਦੋਂ ਉਹ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ’ਚ ਆ ਗਏ ਤਾਂ ਉਨ੍ਹਾਂ ਮਦਦ ਲਈ ਰੌਲਾ ਪਾਇਆ। ਉਥੋਂ ਲੰਘ ਰਹੇ ਕੁਝ ਵਿਅਕਤੀਆਂ ਨੇ ਨਹਿਰ ’ਚ ਛਾਲ ਮਾਰ ਕੇ ਇਕ ਨੌਜਵਾਨ ਨੂੰ ਤਾਂ ਬਚਾਅ ਲਿਆ ਪਰ ਬਾਕੀ ਦੋਵੇਂ ਪਾਣੀ ਦੀਆਂ ਲਹਿਰਾਂ ’ਚ ਵਹਿ ਗਏ, ਜਿਨ੍ਹਾਂ ’ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਥਾਣਾ ਮੇਹਟੀਆਣਾ ਦੇ ਐਸ.ਐਚ.ਓ. ਰਾਜਿੰਦਰ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਸੀ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਬੂ ਕੀਤੇ ਵਿਅਕਤੀ ਨੇ ਪੁਲਿਸ ਚੌਕੀ ਅੰਦਰ ਲਿਆ ਫ਼ਾਹਾ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ’ਚ ਖੜ੍ਹੀਆਂ ਦੋ ਬੱਸਾਂ ਦੇ ਸ਼ੀਸ਼ੇ ਟੁੱਟੇ ਸ਼੍ਰੋਮਣੀ ਕਮੇਟੀ ਤੇ ਪੁਲਿਸ ਟੀਮਾਂ ਜਾਂਚ ’...
Ad Position 24