ਪੰਜਾਬ ’ਚ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ’ਚ ਐਨ.ਆਰ.ਆਈ.
ਕੋਟੇ ਦੀਆਂ ਸੀਟਾਂ ਲਈ ਅੰਬੈਸੀ ਸਰਟੀਫ਼ਿਕੇਟ ਜ਼ਰੂਰੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਲੋਂ ਨਵੇਂ ਨਿਰਦੇਸ਼ ਜਾਰੀ
ਫ਼ਰੀਦਕੋਟ, 20 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੇ ਨਵੇਂ ਨਿਰਦੇਸ਼ ਜਾਰੀ ਕਰਦਿਆਂ ਪੰਜਾਬ ਅੰਦਰ ਐਮ. ਬੀ.
ਫ਼ਰੀਦਕੋਟ, 20 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੇ ਨਵੇਂ ਨਿਰਦੇਸ਼ ਜਾਰੀ ਕਰਦਿਆਂ ਪੰਜਾਬ ਅੰਦਰ ਐਮ.ਬੀ.ਬੀ.ਐਸ. ਅਤੇ ਬੀ.ਡੀ.ਐਸ. ਦਾਖਲਿਆਂ ਲਈ ਐਨ.ਆਰ.ਆਈ. ਕੋਟੇ ਦੀਆਂ ਸੀਟਾਂ ਵਾਸਤੇ ਐਨ.ਆਰ.ਆਈ. ਸਬੂਤ ਲਈ ਸੰਬੰਧਿਤ ਅੰਬੈਂਸੀ ਤੋਂ ਸਰਟੀਫਿਕੇਟ ਜ਼ਰੂਰੀ ਕਰ ਦਿੱਤਾ ਹੈ। ਇਹ ਸਰਟੀਫ਼ਿਕੇਟ ਉਨ੍ਹਾਂ ਦੇ ਪ੍ਰਵਾਸੀ ਹੋਣ ਵਜੋਂ ਭਾਰਤੀ ਕੂਟਨੀਤਿਕ ਮਿਸ਼ਨ ਜਾਂਚ ਅੰਬੈਂਸੀ ਵਿਦੇਸ਼ ਮੁਲਕ ਨਾਲ ਸੰਬੰਧਿਤ ਹੋਵੇ। ਇਹ ਸਰਟੀਫਿਕੇਟ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਹੋਵੇਗਾ, ਜਿਹੜਾ ਕਿ ਐਨ.ਆਰ.ਆਈ. ਸੀਟ ਦੇ ਦਾਅਵੇ ਲਈ ਵਾਜਬ ਸਮਝਿਆ ਜਾਵੇਗਾ। ਇਸ ਸਰਟੀਫਿਕੇਟ ’ਚ ਵੀ ਜ਼ਰੂਰੀ ਹੋਵੇਗਾ ਕਿ ਉਹ 182 ਦਿਨ ਪਿਛਲੇ ਵਿੱਤੀ ਸਾਲ ਤੱਕ ਹੋਣੇ ਜ਼ਰੂਰੀ ਹਨ। ਇਹ ਸਰਟੀਫਿਕੇਟ ਕੇਵਲ 6 ਮਹੀਨਿਆਂ ਲਈ ਹੀ ਜਾਇਜ਼ ਹੋਵੇਗਾ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਸੂਤਰਾਂ ਨੇ ਦੱਸਿਆ ਕਿ ਪੰਜਾਬ ਵਿਚ 12 ਮੈਡੀਕਲ ਤੇ 16 ਡੈਂਟਲ ਕਾਲਜਾਂ ਵਿਚ 214 ਐਮ.ਬੀ.ਬੀ.ਐਸ. ਅਤੇ 217 ਬੀ.ਡੀ.ਐਸ ਸੀਟਾਂ ਐਨ.ਆਰ.ਆਈ. ਕੋਟੇ ਨਾਲ ਸੰਬੰਧਿਤ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਅਥਾਰਿਟੀ ਵਲੋਂ ਸਰਟੀਫਿਕੇਟ ਦਸਤਖ਼ਤਾਂ ਹੇਠ ਸੀਲ੍ਹ ਬੰਦ ਹੋਣਾ ਜ਼ਰੂਰੀ ਹੈ, ਜਿਹੜਾ ਕਿ ਐਨ.ਆਰ.ਆਈ. ਸੀਟ ਦੇ ਦਾਅਵੇਦਾਰ ਮੰਨਿਆ ਜਾਵੇਗਾ।