20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਨੂਰਪੁਰ ਬੇਦੀ ਦੇ ਬਾਬਾ ਜ਼ਿੰਦਾ ਸ਼ਹੀਦ ਸੱਭਿਆਚਾਰਕ ਮੇਲੇ ਦੌਰਾਨ ਗਾਇਕ ਆਰ. ਨੇਤ ਨੇ ਕੀਲੇ ਦਰਸ਼ਕ ਸੰਸਦ ਮੈਂਬਰ ਕੰਗ, ਵਿਧਾਇਕ ਚੱਢਾ ਤੇ ਸਿੱਖਿਆ ਮੰਤਰੀ ਦੇ ਮਾਤਾ ਸਮੇਤ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਨੂਰਪੁਰ ਬੇਦੀ, 20 ਅਗਸਤ (ਹਰਦੀਪ ਸਿੰਘ ਢੀਂਡਸਾ)-ਪੁਲਿਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਸਥਿਤ ਬਾਬਾ ਜ਼ਿੰਦਾ ਸ਼ਹੀਦ ਮੇਲੇ ਦੌਰਾਨ ਅੱਜ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨੇ ਇਸ ਅਸਥਾਨ ’ਤੇ ਸਿੱਜਦਾ ਕੀਤਾ। ਮੇਲੇ ਦਾ ਆਰੰਭ ਅਖੰਡ ਪਾਠ ਦੇ ਭੋਗ ਨਾਲ ਹੋਇਆ।

Ad Position 21
No active advertisement
ਮੇਲੇ ਦੌਰਾਨ ਗੀਤ ਪੇਸ਼ ਕਰਦੇ ਹੋਏ ਗਾਇਕ ਆਰ. ਨੇਤ। ਤਸਵੀਰ : ਹਰਦੀਪ ਸਿੰਘ ਢੀਂਡਸਾ 21-08-2026
ਨੂਰਪੁਰ ਬੇਦੀ, 20 ਅਗਸਤ (ਹਰਦੀਪ ਸਿੰਘ ਢੀਂਡਸਾ)-ਪੁਲਿਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਸਥਿਤ ਬਾਬਾ ਜ਼ਿੰਦਾ ਸ਼ਹੀਦ ਮੇਲੇ ਦੌਰਾਨ ਅੱਜ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨੇ ਇਸ ਅਸਥਾਨ ’ਤੇ ਸਿੱਜਦਾ ਕੀਤਾ। ਮੇਲੇ ਦਾ ਆਰੰਭ ਅਖੰਡ ਪਾਠ ਦੇ ਭੋਗ ਨਾਲ ਹੋਇਆ। ਉਪਰੰਤ ਰਾਗੀ ਸਿੰਘਾਂ ਨੇ ਰਸ-ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮੇਲੇ ਦਾ ਮੁੱਖ ਆਕਰਸ਼ਨ ਰਹੇ ਸੱਭਿਆਚਾਰਕ ਮੇਲੇ ਦੌਰਾਨ ਪੰਜਾਬੀ ਦੇ ਨਾਮਵਰ ਗਾਇਕ ਆਰ. ਨੇਤ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ।ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਨੂਰਪੁਰ ਬੇਦੀ-ਬੁੰਗਾ ਸਾਹਿਬ ਮਾਰਗ ਦੇ ਰੇਲਵੇ ਟਰੈਕ ਤੇ ਫੁਲਾਈ ਓਵਰ ਬਣਾਉਣ ਲਈ 50 ਕਰੋੜ ਦੀ ਰਾਸ਼ੀ ਪ੍ਰਵਾਨ ਹੋਈ ਹੈ, ਜਿਸ ਦੇ ਬਣਨ ਨਾਲ ਇਲਾਕੇ ਨੂੰ ਵੱਡੀ ਆਵਾਜਾਈ ਸਹੂਲਤ ਮਿਲੇਗੀ। ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਬਾਬਾ ਜ਼ਿੰਦਾ ਸ਼ਹੀਦ ਕਮੇਟੀ ਨੇ ਕਮੇਟੀ ਦੇ ਪ੍ਰਬੰਧਾਂ ਵਿਚ ਸੁਧਾਰ ਲਿਆਂਦਾ ਹੈ।ਉਨ੍ਹਾਂ ਵਲੋਂ ਨੂਰਪੁਰ ਬੇਦੀ ਇਲਾਕੇ ਦੇ ਬੀ.ਜੇ.ਐਸ ਸਕੂਲ ਸਮੁੰਦੜੀਆਂ ਅਤੇ ਹੋਰਨਾਂ ਸਕੂਲਾਂ ਦੇ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਚੱਢਾ ਨੇ ਕਿਹਾ ਕਿ ਬਾਬਾ ਜ਼ਿੰਦਾ ਸ਼ਹੀਦ ਨੇ ਅਗਿਆਤ ਇਤਿਹਾਸ ਨੂੰ ਇਲਾਕੇ ਦੇ ਸੂਝਵਾਨ ਤੇ ਬੁੱਧੀਜੀਵੀ ਲੋਕਾਂ ਵਲੋਂ ਖ਼ੋਜਿਆ ਜਾ ਰਿਹਾ ਹੈ, ਜਿਸ ਨੂੰ ਸੰਭਾਲਿਆ ਜਾਵੇਗਾ। ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਮਾਤਾ ਪਲਵਿੰਦਰ ਕੌਰ ਬੈਂਸ, ਕਿਲ੍ਹਾ ਅਨੰਦਗੜ੍ਹ ਕਾਰਸੇਵਾ ਦੇ ਮੁਖੀ ਬਾਬਾ ਸਤਨਾਮ ਸਿੰਘ, ਬਾਬਾ ਗੁਰਚਰਨ ਸਿੰਘ ਸ਼ਹੀਦ ਬਾਗ਼, ਬਾਬਾ ਅਨਮੋਲਕਾ ਨੰਦ, ਬਾਬਾ ਸਰੂਪ ਸਿੰਘ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆਮ ਜਥੇ. ਮੋਹਨ ਸਿੰਘ ਡੂਮੇਵਾਲ, ਜਥੇਦਾਰ ਜਰਨੈਲ ਸਿੰਘ ਔਲਖ, ਦਰਬਾਰਾ ਸਿੰਘ ਬਾਲਾ ਸਮੇਤ ਅਨੇਕਾਂ ਹੋਰ ਸ਼ਖ਼ਸੀਅਤਾਂ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ। ਅਖੰਡ ਪਾਠ ਦੇ ਭੋਗਾਂ ਉਪਰੰਤ ਭਾਈ ਭੁਪਿੰਦਰ ਸਿੰਘ ਢਾਹਾਂ ਦੇ ਢਾਡੀ ਜਥੇ ਸਮੇਤ ਭਾਈ ਗੁਰਨੈਬ ਸਿੰਘ, ਗਿਆਨੀ ਦਲੇਰ ਸਿੰਘ ਕਲਮਾਂ, ਮਨਜੀਤ ਸਿੰਘ ਰਾਹੀਂ, ਕੁਲਵੰਤ ਸਿੰਘ ਸੈਦਪੁਰੀ, ਅਤੇ ਪਰਮਜੀਤ ਸਿੰਘ ਮਾਹਲ ਆਦਿ ਨੇ ਹਾਜ਼ਰੀ ਲਗਾਈ। ਮੰਚ ਦਾ ਸੰਚਾਲਨ ਮੋਨੂੰ ਮੁਸਾਪੁਰੀ ਨੇ ਬਾਖ਼ੂਬੀ ਨਿਭਾਇਆ। ਸੱਭਿਆਚਾਰਕ ਮੇਲੇ ਦੌਰਾਨ ਪੰਮਾ ਡੂਮੇਵਾਲ, ਹਰਮਿੰਦਰ ਨੂਰਪੁਰ ਬੇਦੀ ਤੇ ਸੁਖੀ ਘੁਮਾਣ, ਬਘੇਲ ਬਾਵਾ, ਨੋਨੀ ਸੈਣੀ, ਚੰਦਨ ਸ਼ਰਮਾ, ਜੱਗਾ ਸਸਕੌਰਵਾਲਾ, ਕੰਚਨ ਸ਼ਰਮਾ, ਗੁਰਮੁੱਖ ਸਿੰਘ ਮਟੋਰ ਅਤੇ ਮਨਜੀਤ ਕਰਤਾਰਪੁਰੀ ਆਦਿ ਨੇ ਸੰਗਤਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਜਰਨੈਲ ਸਿੰਘ ਲਾਲੀ ਤੇ ਦੇਸ ਰਾਜ ਸੈਣੀਮਾਜਰਾ (ਦੋਵੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ), ਅਵਤਾਰ ਸਿੰਘ ਕੂਨਰ, ਸਤਨਾਮ ਸਿੰਘ ਨਾਗਰਾ,ਦੀਪਕ ਪੁਰੀ, ਮਾ.ਅਵਨੀਤ ਚੱਢਾ,ਜੋਗਿੰਦਰ ਸਿੰਘ ਜੋਗਾ, ਮਾ. ਵਸ਼ਿੰਗਟਨ ਸਿੰਘ, ਬਲਵਿੰਦਰ ਸਿੰਘ ਸਮੁੰਦੜੀਆਂ, ਤਿਲਕ ਰਾਜ ਪੰਮਾ, ਗੁਰਨੈਬ ਸਿੰਘ ਬੜਵਾ, ਖੁਸ਼ਹਾਲ ਲਾਲੀ, ਤਰਸੇਮ ਸਿੰਘ ਗੱਦੀਵਾਲ, ਬਲਕਾਰ ਸਿੰਘ ਸਰਥਲੀ, ਅਮਨ ਚੱਢਾ ਸਮੇਤ ਹੋਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਦੇ ਭਰਾ ਦਾ ਕਤਲ ਕਰਨ ਵਾਲੇ ਦੀ ਹੱਤਿਆ ਲਵਜੀਤ ਸਿੰਘ ਦੀ ਲਾਸ਼ ਭਾਕਿਯੂ ਮਝੈਲ ਦੇ ਸੂਬਾ ਪ੍ਰਧਾਨ ਦੇ ਘਰ ਵਿਚੋਂ... ਅਗਲੀ ਖ਼ਬਰ ਕੀਵ, ਯੂਕਰੇਨ ਵਿਖੇ ਰੂਸੀ ਹਮਲੇ ਕਾਰਨ ਤਬਾਹ ਹੋਈਆਂ ਇਮਾਰਤਾਂ ਦੇ ਨੇੜੇ ਇਕ ਨੁਕਸਾਨੀ ਗਈ ਕਾਰ ਦੇ ਅੰਦਰ ਵੇਖਦਾ ਹੋਇਆ ਸਥਾ...
Ad Position 24