ਭਾਜਪਾ ਦੇ ਚੰਡੀਗੜ੍ਹ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ, 21 ਅਗਸਤ (ਕਪਿਲ ਵਧਵਾ)-ਸੈਕਟਰ-37 ਸਥਿਤ ਪੰਜਾਬ ਭਾਜਪਾ ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਸੰਬੰਧੀ ਸਾਹਮਣੇ ਆਈ ਖ਼ਬਰ ਨੂੰ ਲੈ ਕੇ ਸਥਿਤੀ ਸਪੱਸ਼ਟ ਹੋ ਗਈ ਹੈ। ਪਤਾ ਚੱਲਿਆ ਹੈ ਕਿ ਧਮਕੀ ਪੰਜਾਬ ਭਾਜਪਾ ਦੇ ਸੈਕਟਰ-37 ਸਥਿਤ ਦਫ਼ਤਰ ਨੂੰ ਨਹੀਂ, ਸਗੋਂ ਸੈਕਟਰ-33 ਸਥਿਤ ਚੰਡੀਗੜ੍ਹ ਭਾਜਪਾ ਦਫ਼ਤਰ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ।
ਚੰਡੀਗੜ੍ਹ, 21 ਅਗਸਤ (ਕਪਿਲ ਵਧਵਾ)-ਸੈਕਟਰ-37 ਸਥਿਤ ਪੰਜਾਬ ਭਾਜਪਾ ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਸੰਬੰਧੀ ਸਾਹਮਣੇ ਆਈ ਖ਼ਬਰ ਨੂੰ ਲੈ ਕੇ ਸਥਿਤੀ ਸਪੱਸ਼ਟ ਹੋ ਗਈ ਹੈ। ਪਤਾ ਚੱਲਿਆ ਹੈ ਕਿ ਧਮਕੀ ਪੰਜਾਬ ਭਾਜਪਾ ਦੇ ਸੈਕਟਰ-37 ਸਥਿਤ ਦਫ਼ਤਰ ਨੂੰ ਨਹੀਂ, ਸਗੋਂ ਸੈਕਟਰ-33 ਸਥਿਤ ਚੰਡੀਗੜ੍ਹ ਭਾਜਪਾ ਦਫ਼ਤਰ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ।ਪੰਜਾਬ ਭਾਜਪਾ ਦੇ ਲੀਗਲ ਸੈੱਲ ਦੇ ਮੁਖੀ ਸੀਨੀਅਰ ਐਡਵੋਕੇਟ ਐੱਨ.ਕੇ. ਵਰਮਾ ਨੇ ਪੰਜਾਬ ਭਾਜਪਾ ਦਫ਼ਤਰ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਮਿਲਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਅਜਿਹੀ ਅਫ਼ਵਾਹ ਜ਼ਰੂਰ ਫੈਲੀ ਸੀ ਪਰ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਨੂੰ ਕੋਈ ਧਮਕੀ ਨਹੀਂ ਮਿਲੀ।ਸੋਸ਼ਲ ਮੀਡੀਆ ’ਤੇ ਵਾਇਰਲ ਈਮੇਲ ਦੀ ਕਾਪੀ ਅਨੁਸਾਰ 21 ਅਗਸਤ ਨੂੰ ਪੰਜਾਬ ਬੰਦ ਰੱਖਣ ਦੀ ਮੰਗ ਕੀਤੀ ਗਈ ਹੈ ਅਤੇ ਬੰਦ ਨਾ ਰੱਖਣ ਵਾਲੇ ਸ਼ਹਿਰਾਂ ਵਿਚ ਬੰਬ ਧਮਾਕੇ ਕਰਨ ਦੀ ਚਿਤਾਵਨੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਈ-ਮੇਲ ਵਿਚ 31 ਅਗਸਤ ਨੂੰ ਸਕੂਲ ਬੰਦ ਰੱਖਣ ਅਤੇ ਕੁਝ ਖ਼ਾਲਿਸਤਾਨ ਪੱਖੀ ਨਾਵਾਂ ਦਾ ਵੀ ਜ਼ਿਕਰ ਹੋਣ ਦੀ ਜਾਣਕਾਰੀ ਹੈ। ਹਾਲਾਂਕਿ, ਈ-ਮੇਲ ਦੇ ਸਰੋਤ ਅਤੇ ਧਮਕੀ ਦੀ ਸੱਚਾਈ ਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ ਹੈ।ਇਸ ਦੌਰਾਨ ਸੈਕਟਰ-33 ਸਥਿਤ ਭਾਜਪਾ ਦਫ਼ਤਰ ਨੂੰ ਧਮਕੀ ਮਿਲਣ ਸੰਬੰਧੀ ਜਦੋਂ ਥਾਣਾ ਸੈਕਟਰ-34 ਦੇ ਐੱਸ.ਐੱਚ.ਓ. ਸ਼ਾਦੀ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਕਹਿਣ ’ਤੇ ਦਫ਼ਤਰ ਵਿਖੇ ਜ਼ਰੂਰ ਗਏ ਸਨ ਪਰ ਮੌਕੇ ’ਤੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਜ਼ਿਕਰਯੋਗ ਹੈ ਕਿ 1 ਅਪ੍ਰੈਲ ਨੂੰ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਧਮਾਕੇ ਦੀ ਘਟਨਾ ਵਾਪਰੀ ਸੀ। ਇਸ ਪਿਛੋਕੜ ਵਿਚ ਤਾਜ਼ਾ ਧਮਕੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਲੋਂ ਚੌਕਸੀ ਵਧਾ ਦਿੱਤੀ ਗਈ ਹੈ।