26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਾਬਕਾ ਫ਼ੌਜੀ ਦੇ ਘਰ ਗ੍ਰਨੇਡ ਸੁੱਟਣ ਵਾਲੇ ਦੋ ਨੌਜਵਾਨ ਗ੍ਰਿਫ਼ਤਾਰ

ਅਜਨਾਲਾ, ਗੱਗੋਮਾਹਲ, ਰਮਦਾਸ, 25 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਥਾਣਾ ਰਮਦਾਸ ਅਧੀਨ ਆਉਂਦੇ ਸਰਹੱਦੀ ਪਿੰਡ ਜੱਟਾ ਵਿਖੇ ਬੀਤੀ 20 ਅਗਸਤ ਨੂੰ ਦੇਰ ਰਾਤ ਸਾਬਕਾ ਫ਼ੌਜੀ ਦੇ ਘਰ ਗ੍ਰਨੇਡ ਹਮਲਾ ਕਰਨ ਵਾਲੇ 2 ਨੌਜਵਾਨਾਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵਲੋਂ ਦੋਵਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਕਾਨੂੰਨੀ ਪੈਰਵਾਈ ਕਰ ਰਹੇ ਐਡਵੋਕੇਟ ਮਨਦੀਪ ਸਿੰਘ ਮੁਹਾਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਜੱਟਾ ਵਿਖੇ ਇਕ ਵਿਅਕਤੀ ਦੇ ਘਰ ’ਚ ਹੋਏ ਹਮਲੇ ਮਾਮਲੇ ਵਿਚ ਥਾਣਾ ਰਮਦਾਸ ਦੀ ਪੁਲਿਸ ਵਲੋਂ ਹੈਪੀ ਪੱਛੀਆ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕਰਕੇ ਵਿਸ਼ਵਾਸ਼ਪ੍ਰੀਤ ਸਿੰਘ ਵਾਸੀ ਪਿੰਡ ਅਲੀਨੰਗਲ ਅਤੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਅੱਜ ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦਿੱਤੀਆਂ ਦਲੀਲਾਂ ਵਿਚ ਦੱਸਿਆ ਗਿਆ ਸੀ ਕਿ ਜੱਟਾ ਪਿੰਡ ਦੇ ਇਕ ਘਰ ਵਿਚ ਗ੍ਰਨੇਡ ਬੰਬ ਸੁੱਟਣ ਵਿਚ ਇਨ੍ਹਾਂ ਦੋਵਾਂ ਨੌਜਵਾਨਾਂ ਦਾ ਹੱਥ ਹੈ, ਇਸ ਲਈ ਦੋਵਾਂ ਕੋਲੋਂ ਹੋਰ ਪੁੱਛਗਿੱਛ ਕਰਨ ਲਈ 10 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜਾਵੇ।

Ad Position 21
No active advertisement
ਗ੍ਰਿਫ਼ਤਾਰ ਮੁਲਜ਼ਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਮਨਦੀਪ ਸਿੰਘ ਮੁਹਾਰ। ਅਜੀਤ ਤਸਵੀਰ 26-08-2026
ਅਜਨਾਲਾ, ਗੱਗੋਮਾਹਲ, ਰਮਦਾਸ, 25 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਥਾਣਾ ਰਮਦਾਸ ਅਧੀਨ ਆਉਂਦੇ ਸਰਹੱਦੀ ਪਿੰਡ ਜੱਟਾ ਵਿਖੇ ਬੀਤੀ 20 ਅਗਸਤ ਨੂੰ ਦੇਰ ਰਾਤ ਸਾਬਕਾ ਫ਼ੌਜੀ ਦੇ ਘਰ ਗ੍ਰਨੇਡ ਹਮਲਾ ਕਰਨ ਵਾਲੇ 2 ਨੌਜਵਾਨਾਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵਲੋਂ ਦੋਵਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।ਇਸ ਮਾਮਲੇ ਦੀ ਕਾਨੂੰਨੀ ਪੈਰਵਾਈ ਕਰ ਰਹੇ ਐਡਵੋਕੇਟ ਮਨਦੀਪ ਸਿੰਘ ਮੁਹਾਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਜੱਟਾ ਵਿਖੇ ਇਕ ਵਿਅਕਤੀ ਦੇ ਘਰ ’ਚ ਹੋਏ ਹਮਲੇ ਮਾਮਲੇ ਵਿਚ ਥਾਣਾ ਰਮਦਾਸ ਦੀ ਪੁਲਿਸ ਵਲੋਂ ਹੈਪੀ ਪੱਛੀਆ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕਰਕੇ ਵਿਸ਼ਵਾਸ਼ਪ੍ਰੀਤ ਸਿੰਘ ਵਾਸੀ ਪਿੰਡ ਅਲੀਨੰਗਲ ਅਤੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਅੱਜ ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦਿੱਤੀਆਂ ਦਲੀਲਾਂ ਵਿਚ ਦੱਸਿਆ ਗਿਆ ਸੀ ਕਿ ਜੱਟਾ ਪਿੰਡ ਦੇ ਇਕ ਘਰ ਵਿਚ ਗ੍ਰਨੇਡ ਬੰਬ ਸੁੱਟਣ ਵਿਚ ਇਨ੍ਹਾਂ ਦੋਵਾਂ ਨੌਜਵਾਨਾਂ ਦਾ ਹੱਥ ਹੈ, ਇਸ ਲਈ ਦੋਵਾਂ ਕੋਲੋਂ ਹੋਰ ਪੁੱਛਗਿੱਛ ਕਰਨ ਲਈ 10 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜਾਵੇ। ਐਡਵੋਕੇਟ ਮਨਦੀਪ ਸਿੰਘ ਮੁਹਾਰ ਨੇ ਅੱਗੇ ਦੱਸਿਆ ਕਿ ਸਾਡੇ ਵਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਵਲੋਂ ਵਿਸਵਾਸ਼ਪ੍ਰੀਤ ਸਿੰਘ ਤੇ ਇਕ ਹੋਰ ਮੁਲਜ਼ਮ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਐਡਵੋਕੇਟ ਮਨਦੀਪ ਸਿੰਘ ਮੁਹਾਰ ਨੇ ਇਹ ਵੀ ਦੱਸਿਆ ਕਿ ਪੁਲਿਸ ਕੋਲ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਮਹਿਜ਼ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਨ੍ਹਾਂ ਦੀ ਸ਼ਮੂਲੀਅਤ ਸੰਬੰਧੀ ਪੁਲਿਸ ਕੋਲ ਕੋਈ ਪੁਖ਼ਤਾ ਸਬੂਤ ਨਹੀਂ ਹਨ ਤੇ ਸਾਨੂੰ ਆਸ ਹੈ ਕਿ ਆਉਂਦੇ ਸਮੇਂ ਵਿਚ ਇਹ ਨਿਰਦੋਸ਼ ਸਾਬਤ ਹੋਣਗੇ। ਜ਼ਿਕਰਯੋਗ ਹੈ ਕਿ 20 ਅਗਸਤ ਨੂੰ ਰਾਤ ਸਮੇਂ 2 ਅਣਪਛਾਤੇ ਨੌਜਵਾਨਾਂ ਵਲੋਂ ਪਿੰਡ ਜੱਟਾ ਵਿਖੇ ਇਕ ਸਾਬਕਾ ਫ਼ੌਜੀ ਦੇ ਘਰ ਤੇ ਗ੍ਰਨੇਡ ਸੁੱਟ ਕੇ ਹਮਲਾ ਕੀਤਾ ਗਿਆ ਸੀ, ਜਿਸ ਵਿਚ ਸਾਬਕਾ ਫ਼ੌਜੀ ਨਿਰਮਲ ਸਿੰਘ ਦਾ ਪੁੱਤਰ, ਨੂੰਹ ਤੇ ਧੀ ਜ਼ਖ਼ਮੀ ਹੋ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਵੱਧ ਆਏ ਬਿੱਲਾਂ ਤੋਂ ਪ੍ਰਭਾਵਿਤ ਖਪਤਕਾਰਾਂ ਲਈ ਸਰਕਾਰ ਵਲੋਂ ਰਾਹਤ ਦਾ ਐਲਾਨ ਆਰਜ਼ੀ ਬਿਲਿੰਗ ਤੋਂ ਪ੍ਰਭਾਵਿਤ 63... ਅਗਲੀ ਖ਼ਬਰ ਡੇਰਾ ਮੁਖੀ ਨੂੰ ਮੁੜ ਪੈਰੋਲ ਦੇਣ ’ਤੇ ਪ੍ਰਧਾਨ ਧਾਮੀ ਨੇ ਜਤਾਇਆ ਸਖ਼ਤ ਇਤਰਾਜ਼
Ad Position 24