25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਭਾਰਤ ਵਿਰੁੱਧ ਜੰਗ ’ ਚ ਈਰਾਨ ਨੇ ਪਾਕਿ ਨੂੰ ਦਿੱਤਾ ਮਜ਼ਬੂਤ ਸਮਰਥਨ - ਇਸਹਾਕ ਡਾਰ ਪਾਕਿ ਦੀ ਨੈਸ਼ਨਲ ਅਸੈਂਬਲੀ ’ਚ ਲਿਖਤੀ ਰੂਪ ’ਚ ਪੇਸ਼ ਕੀਤਾ ਦਾਅਵਾ

ਅੰਮ੍ਰਿਤਸਰ, 25 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਮਈ 2025 ’ਚ ਭਾਰਤ ਨਾਲ ਫੌਜੀ ਟਕਰਾਅ ਦੌਰਾਨ ਈਰਾਨ ਨੇ ਪਾਕਿ ਨੂੰ ‘ਮਜ਼ਬੂਤ ਸਮਰਥਨ’ ਦਿੱਤਾ ਸੀ। ਪਾਕਿ ਦਾ ਇਹ ਦਾਅਵਾ ਈਰਾਨ ਦੇ ਅਧਿਕਾਰਤ ਰੁਖ਼ ਤੋਂ ਬਿਲਕੁਲ ਵੱਖਰਾ ਹੈ, ਕਿਉਂਕਿ ਈਰਾਨ ਨੇ ਪਿਛਲੇ ਸਾਲ ਟਕਰਾਅ ਦੌਰਾਨ ਆਪਣੇ ਆਪ ਨੂੰ ਇਕ ਨਿਰਪੱਖ ਦੇਸ਼ ਵਜੋਂ ਪੇਸ਼ ਕਰਦਿਆਂ ਦੋਵਾਂ ਗੁਆਂਢੀ ਮੁਲਕਾਂ ਨੂੰ ਸੰਜਮ ਵਰਤਣ ਅਤੇ ਤਣਾਅ ਘਟਾਉਣ ਦਾ ਸੱਦਾ ਦਿੱਤਾ ਸੀ।

Ad Position 21
No active advertisement
ਅਜੀਤ ਡੈਸਕ 26-08-2026
ਅੰਮ੍ਰਿਤਸਰ, 25 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਮਈ 2025 ’ਚ ਭਾਰਤ ਨਾਲ ਫੌਜੀ ਟਕਰਾਅ ਦੌਰਾਨ ਈਰਾਨ ਨੇ ਪਾਕਿ ਨੂੰ ‘ਮਜ਼ਬੂਤ ਸਮਰਥਨ’ ਦਿੱਤਾ ਸੀ। ਪਾਕਿ ਦਾ ਇਹ ਦਾਅਵਾ ਈਰਾਨ ਦੇ ਅਧਿਕਾਰਤ ਰੁਖ਼ ਤੋਂ ਬਿਲਕੁਲ ਵੱਖਰਾ ਹੈ, ਕਿਉਂਕਿ ਈਰਾਨ ਨੇ ਪਿਛਲੇ ਸਾਲ ਟਕਰਾਅ ਦੌਰਾਨ ਆਪਣੇ ਆਪ ਨੂੰ ਇਕ ਨਿਰਪੱਖ ਦੇਸ਼ ਵਜੋਂ ਪੇਸ਼ ਕਰਦਿਆਂ ਦੋਵਾਂ ਗੁਆਂਢੀ ਮੁਲਕਾਂ ਨੂੰ ਸੰਜਮ ਵਰਤਣ ਅਤੇ ਤਣਾਅ ਘਟਾਉਣ ਦਾ ਸੱਦਾ ਦਿੱਤਾ ਸੀ। ਟਕਰਾਅ ਦੌਰਾਨ ਈਰਾਨੀ ਵਿਦੇਸ਼ ਮੰਤਰੀ ਡਾ: ਅੱਬਾਸ ਅਰਾਘਚੀ ਨੇ ਦੋਵਾਂ ਦੇਸ਼ਾਂ ਦਾ ਦੌਰਾ ਕਰਕੇ ਇਹ ਵੀ ਕਿਹਾ ਸੀ ਕਿ ਈਰਾਨ ਦੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਨਾਲ ਦੋਸਤਾਨਾ ਸੰਬੰਧ ਹਨ। ਪਾਕਿ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਾਕਿਸਤਾਨ-ਈਰਾਨ ਸੰਬੰਧਾਂ ਦੀ ਸਥਿਤੀ ’ਤੇ ਨੈਸ਼ਨਲ ਅਸੈਂਬਲੀ ਨੂੰ ਇਕ ਲਿਖਤੀ ਜਵਾਬ ’ਚ ਇਹ ਗੱਲ ਕਹੀ। ਉਨ੍ਹਾਂ ਲਿੱਖਿਆ ਕਿ ਪਿਛਲੇ ਦੋ ਸਾਲਾਂ ’ਚ ਈਰਾਨ ਨਾਲ ਸੰਬੰਧਾਂ ’ਚ ਕਾਫ਼ੀ ਸੁਧਾਰ ਹੋਇਆ ਹੈ। ਡਾਰ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ-ਪਾਕਿ ਟਕਰਾਅ ਤੋਂ ਲਗਭਗ ਦੋ ਹਫ਼ਤੇ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਈਰਾਨ ਦਾ ਦੌਰਾ ਕੀਤਾ ਸੀ। ਡਾਰ ਦੇ ਨੈਸ਼ਨਲ ਅਸੈਂਬਲੀ ਨੂੰ ਦਿੱਤੇ ਜਵਾਬ ਅਨੁਸਾਰ ਉਕਤ ਦੌਰੇ ਦਾ ਉਦੇਸ਼ ਭਾਰਤ ਵਿਰੁੱਧ ਜੰਗ ਦੌਰਾਨ ਈਰਾਨੀ ਲੀਡਰਸ਼ਿਪ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕਰਨਾ ਸੀ। ਹਾਲਾਂਕਿ, ਇਸਹਾਕ ਡਾਰ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਈਰਾਨ ਦੇ ਮਜ਼ਬੂਤ ਸਮਰਥਨ ਤੋਂ ਉਨ੍ਹਾਂ ਦਾ ਕੀ ਭਾਵ ਹੈ। ਦੂਜੇ ਪਾਸੇ, ਈਰਾਨ ਨੇ ਅਜੇ ਤੱਕ ਇਸ ਮਾਮਲੇ ’ਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਬੀਜਾਂ ਸੰਬੰਧੀ ਖੋਜ ਪ੍ਰੋਗਰਾਮ ਸ਼ੁਰੂ ਕਰਵਾਉਣ ਮੌਕੇ ਡਾਇਰੈਕਟਰ ਸੀ.ਐਚ. ਸ੍ਰੀਨਿਵਾਸਾ ਰਾਓ ਤੇ ਹੋਰ। ਡਾਇਰੈਕਟਰ ਸੀ.ਐਚ. ਸ... ਅਗਲੀ ਖ਼ਬਰ ਪੰਜਾਬੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਦੀ ਸਟਾਰ ਕਾਸਟ ਵਲੋਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਗਿੱਪੀ ਗਰੇਵਾਲ ਤੇ ਸ਼ਹਿਨਾਜ ਗਿੱਲ ਨ...
Ad Position 24