27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਖੰਡ ਦੀ ਕੀਮਤ ਮਾਮੂਲੀ ਡਿੱਗ ਕੇ 64.33 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ

ਨਵੀਂ ਦਿੱਲੀ, 27 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 28-08-2026
ਨਵੀਂ ਦਿੱਲੀ, 27 ਅਗਸਤ (ਪੀ. ਟੀ. ਆਈ.)-ਸਰਕਾਰ ਵਲੋਂ ਦਰਾਮਦ ਦੀ ਇਜਾਜ਼ਤ ਦੇਣ, ਭੰਡਾਰਨ ’ਤੇ ਪਾਬੰਦੀਆਂ ਲਗਾਉਣ ਅਤੇ ਜਮ੍ਹਾਂਖੋਰਾਂ ਵਿਰੁੱਧ ਕਾਰਵਾਈ ਕਰਨ ਤੋਂ ਬਾਅਦ ਵੀਰਵਾਰ ਨੂੰ ਪ੍ਰਚੂਨ ਬਾਜ਼ਾਰ ਵਿੱਚ ਖੰਡ ਦੀ ਕੀਮਤਾ ਮਾਮੂਲੀ ਡਿੱਗ ਕੇ 64.33 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ, ਵੀਰਵਾਰ ਨੂੰ ਖੰਡ ਦੀ ਕੁੱਲ-ਭਾਰਤੀ ਔਸਤ ਦਰ 64.33 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ, ਜੋ ਕਿ 26 ਅਗਸਤ ਨੂੰ 65.05 ਰੁਪਏ ਪ੍ਰਤੀ ਕਿਲੋਗ੍ਰਾਮ ਸੀ।ਸਰਕਾਰ ਵੱਲੋਂ 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਮੁਕਤ ਦਰਾਮਦ ਦੀ ਇਜਾਜ਼ਤ ਦੇਣ ਤੋਂ ਬਾਅਦ ਮਿੱਲ-ਗੇਟ ਕੀਮਤ ਵਿੱਚ ਲਗਭਗ 20 ਫੀਸਦੀ ਦੀ ਗਿਰਾਵਟ ਦੇ ਬਾਵਜੂਦ ਪ੍ਰਚੂਨ ਖੰਡ ਦੀ ਕੀਮਤ ਉੱਚੀ ਰਹੀ। ਖੰਡ ਦੀ ਮੌਜੂਦਾ ਔਸਤ ਕੀਮਤ ਇੱਕ ਮਹੀਨਾ ਪਹਿਲਾਂ ਦੇ ਪੱਧਰ ਨਾਲੋਂ 31 ਫੀਸਦੀ ਵੱਧ ਹੈ ਅਤੇ ਇੱਕ ਸਾਲ ਪਹਿਲਾਂ ਦੀਆਂ ਕੀਮਤ ਨਾਲੋਂ 39 ਫੀਸਦੀ ਵੱਧ ਹੈ।ਅੰਕੜਿਆਂ ਤੋਂ ਪਤਾ ਚੱਲਿਆ ਕਿ ਵੀਰਵਾਰ ਨੂੰ ਵੱਧ ਤੋਂ ਵੱਧ ਵਿਕਰੀ ਕੀਮਤ 76 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂ ਕਿ ਮਾਡਲ ਦਰ 65 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪੰਜਾਬ ਦਾ ਫੂਡ ਪ੍ਰੋਸੈਸਿੰਗ ਸੈਕਟਰ ਪ੍ਰਭਾਵਿਤ ਨਰਪਿੰਦਰ ਸਿੰਘ ਧਾਲੀਵਾਲ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾ. ਸੌਰਭ ਕੋਸੇ ਨੇ ਪੀ.ਸੀ.ਆਈ. ਦੇ ਕੈਪਸੂਲ 4.0 ਪ੍ਰੋਗਰਾਮ ਵਿਚ ਕੀਤੀ ਸ਼ਮੂਲੀਅਤ
Ad Position 24