ਐਕਸ ਖਾਤਾ ਕਈ ਘੰਟਿਆਂ ਲਈ ਬਲੌਕ, ਭਾਗਵਤ ਦੇ ਨਿਊਯਾਰਕ ਸਮਾਗਮ ਦੀ ਮੇਜ਼ਬਾਨ ਜਥੇਬੰਦੀ ਨੇ ਜਤਾਇਆ ਰੋਸ
ਨਵੀਂ ਦਿੱਲੀ , 27 ਅਗਸਤ ( ਪੀ . ਟੀ .
ਨਵੀਂ ਦਿੱਲੀ , 27 ਅਗਸਤ ( ਪੀ . ਟੀ . ਆਈ .)- ਰਾਸ਼ਟਰੀ ਸਵੈਸੇਵਕ ਸੰਘ ( ਆਰ . ਐਸ . ਐਸ .) ਮੁਖੀ ਮੋਹਨ ਭਾਗਵਤ ਦੇ ਨਿਊਯਾਰਕ ਸਮਾਗਮ ਦੀ ਮੇਜ਼ਬਾਨ ਜਥੇਬੰਦੀ ਅਮਰੀਕਨ ਹਿੰਦੂਜ਼ ਫਾਰ ਐਂਗੇਜਮੈਂਟ ਐਂਡ ਡਾਇਲਾਗ ਫੋਰਮ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ਦਾ ਐਕਸ ਖਾਤਾ ਕਈ ਘੰਟਿਆਂ ਲਈ ਬਲੌਕ ਕਰਵਾ ਦਿੱਤਾ ਗਿਆ ਸੀ । ਅਹੈੱਡ ਫੋਰਮ ਦਾ ਐਕਸ ਖਾਤਾ , ਜਿਸ ਰਾਹੀਂ ਯੂਨੀਵਰਸਲ ਓਨਨੈੱਸ ਸੈਲੀਬ੍ਰੇਸ਼ਨਜ਼ ਨਾਲ ਸਬੰਧਿਤ ਅਪਡੇਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ , ਕੁਝ ਸਮੇਂ ਲਈ ਯੂਜ਼ਰਾਂ ਨੂੰ ਉਪਲਬਧ ਨਹੀਂ ਸੀ । ਬਾਅਦ ਵਿਚ ਐਕਸ ਦੇ ਦਖਲ ਤੋਂ ਬਾਅਦ ਖਾਤਾ ਮੁੜ ਬਹਾਲ ਕਰ ਦਿੱਤਾ ਗਿਆ । ਜਥੇਬੰਦੀ ਨੇ ਐਕਸ ’ ਤੇ ਪੋਸਟ ਕਰਦਿਆਂ ਕਿਹਾ ਕਿ ਅਸੀਂ ਮੁੜ ਵਾਪਸ ਆ ਗਏ ਹਾਂ । ਗੁੰਮਰਾਹ ਵਿਰੋਧੀਆਂ ਨੇ ਐਕਸ ਦੇ ਐਲਗੋਰਿਦਮ ਨਾਲ ਛੇੜਛਾੜ ਕਰਕੇ ਸਾਡਾ ਹੈਂਡਲ ਬਲੌਕ ਕਰਵਾਉਣ ਦੀ ਕੋਸ਼ਿਸ਼ ਕੀਤੀ । ਇਹ ਖਾਤਾ 29 ਅਗਸਤ ਨੂੰ ਮੈਡਿਸਨ ਸਕੁਏਅਰ ਗਾਰਡਨ ਦੇ ਇਨਫੋਸਿਸ ਥੀਏਟਰ ਵਿਚ ਹੋਣ ਵਾਲੇ ਭਾਗਵਤ ਦੇ ਪ੍ਰੋਗਰਾਮ ਸਬੰਧੀ ਲਗਾਤਾਰ ਅਪਡੇਟਾਂ ਪੋਸਟ ਕਰ ਰਿਹਾ ਸੀ । ਦਿੱਲੀ ਪੁਲਿਸ ਵਲੋਂ ਖ਼ਾਲਿਦ ਤੇ ਸ਼ਰਜੀਲ ਦੀਆਂ ਜ਼ਮਾਨਤ ਪਟੀਸ਼ਨਾਂ ਦਾ ਵਿਰੋਧ ਨਵੀਂ ਦਿੱਲੀ, 27 ਅਗਸਤ (ਜਗਤਾਰ ਸਿੰਘ)-2020 ਦੇ ਦਿੱਲੀ ਦੰਗਿਆਂ ਦੀ ਵੱਡੀ ਸਾਜਿਸ਼ ਦੇ ਮਾਮਲੇ ਵਿਚ ਉਮਰ ਖ਼ਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਨਵੀਂਆਂ ਜ਼ਮਾਨਤ ਪਟੀਸ਼ਨਾਂ ਦਾ ਵਿਰੋਧ ਕਰਦੇ ਹੋਏ ਦਿੱਲੀ ਪੁਲਿਸ ਨੇ ਹਾਈ ਕੋਰਟ ਵਿਚ ਕਿਹਾ ਕਿ ਇਹ ਪਟੀਸ਼ਨਾਂ ‘ਗੈਰ ਕਾਨੂੰਨੀ’ ਹਨ ਅਤੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਉਹ ਇਹ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਦੂਜੇ ਮਾਮਲੇ ਵਿਚ ਸੁਪਰੀਮ ਕੋਰਟ ਦਾ ਫ਼ੈਸਲਾ ਮੌਜੂਦਾ ਕਾਰਵਾਈ ਦੇ ਲਈ ਹਾਲਾਤ ਵਿਚ ਬਦਲਾਅ ਦੇ ਬਰਾਬਰ ਹੈ। ਦੱਸਣਯੋਗ ਹੈ ਕਿ ਖ਼ਾਲਿਦ ਅਤੇ ਸ਼ਰਜੀਲ ਨੇ ਯੂ.ਏ.ਪੀ.ਏ. ਦੇ ਤਹਿਤ ਦਰਜ 2020 ਦੇ ਉੱਤਰ ਪੂਰਬੀ ਦਿੱਲੀ ਦੰਗਿਆਂ ਦੀ ਵੱਡੀ ਸਾਜ਼ਿਸ਼ ਦੇ ਮਾਮਲੇ ’ਚ ਆਪਣੀ ਤੀਜੀ ਜ਼ਮਾਨਤ ਪਟੀਸ਼ਨ ਹੇਠਲੀ ਅਦਾਲਤ ਵਲੋਂ ਖ਼ਾਰਜ ਕੀਤੇ ਜਾਣ ਨੂੰ ਚੁਨੌਤੀ ਦਿੰਦੇ ਹੋਏ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹਾਈ ਕੋਰਟ ਨੇ ਪਿਛਲੇ ਮਹੀਨੇ ਖ਼ਾਲਿਦ ਅਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨਾਂ ’ਤੇ ਨੋਟਿਸ ਜਾਰੀ ਕੀਤਾ ਸੀ।ਪੁਲਿਸ ਨੇ ਆਪਣੇ ਜਵਾਬ ਵਿਚ ਕਿਹਾ ਕਿ ਖ਼ਾਲਿਦ ਅਤੇ ਇਮਾਮ 2020 ਦੇ ਦੰਗਿਆਂ ਦੇ ਸਾਜਿਸ਼ਘਾੜਿਆਂ ’ਚੋਂ ਹਨ। ਦਿੱਲੀ ਪੁਲਿਸ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਨੇ ਯੂ.ਏ.ਪੀ.ਏ. ਦੇ ਕਾਨੂੰਨੀ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਦੋਵਾਂ ਨੂੰ ਜ਼ਮਾਨਤ ਦੇਣ ’ਤੇ ਰੋਕ ਲਗਾਈ ਸੀ,ਇਸ ਲਈ ਕਮਜ਼ੋਰ ਆਧਾਰਾਂ ’ਤੇ ਇਸ ਮੁੱਦੇ ਨੂੰ ਦੁਬਾਰਾ ਨਹੀਂ ਚੁੱਕਿਆ ਜਾ ਸਕਦਾ।