ਡੀ.ਏ.ਪੀ. ਦੀ ਘਾਟ ਨਾਲ ਬਿਜਾਈ ’ਤੇ ਲਟਕੀ ਤਲਵਾਰ - ਵਿਧਾਇਕ ਰਾਣਾ ਇੰਦਰ ਪ੍ਰਤਾਪ
ਕਿਹਾ - 5.5 ਲੱਖ ਟਨ ਦੀ ਲੋੜ ਦੇ ਮੁਕਾਬਲੇ ਹੁਣ ਤੱਕ ਸਿਰਫ਼ 1.37 ਲੱਖ ਟਨ ਮਿਲੀ
ਚੰਡੀਗੜ੍ਹ, 2 ਸਤੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ’ਚ ਡੀ. ਏ.
ਚੰਡੀਗੜ੍ਹ, 2 ਸਤੰਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ’ਚ ਡੀ.ਏ.ਪੀ. ਖਾਦ ਦੀ ਕਥਿਤ ਘਾਟ ਨੂੰ ਲੈ ਕੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਿਸਾਨਾਂ ਲਈ ਬਿਜਾਈ ਦੇ ਅਹਿਮ ਸਮੇਂ ’ਚ ਡੀ.ਏ.ਪੀ. ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਚੰਡੀਗੜ੍ਹ ਵਿਖੇ ਚੁਣੀਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਲਗਭਗ 5.5 ਲੱਖ ਟਨ ਡੀ.ਏ.ਪੀ. ਦੀ ਲੋੜ ਦੇ ਮੁਕਾਬਲੇ ਹੁਣ ਤੱਕ ਸਿਰਫ਼ 1.37 ਲੱਖ ਟਨ ਖਾਦ ਹੀ ਸੂਬੇ ਨੂੰ ਮਿਲੀ ਹੈ। ਰਾਣਾ ਇੰਦਰ ਪ੍ਰਤਾਪ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦੀ ਕੁੱਲ ਲੋੜ ਦਾ ਕਰੀਬ 25 ਫ਼ੀਸਦੀ ਹਿੱਸਾ ਹੀ ਹੁਣ ਤੱਕ ਉਪਲਬਧ ਹੋਇਆ ਹੈ, ਜਦਕਿ ਲਗਭਗ 4.13 ਲੱਖ ਟਨ, ਭਾਵ ਕਰੀਬ 75 ਫ਼ੀਸਦੀ, ਡੀ.ਏ.ਪੀ. ਦੀ ਸਪਲਾਈ ਅਜੇ ਹੋਣੀ ਬਾਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਅਗਲੇ 45 ਦਿਨ ਕਿਸਾਨਾਂ ਲਈ ਬਿਜਾਈ ਦੇ ਪੱਖੋਂ ਬੇਹੱਦ ਅਹਿਮ ਹਨ ਤਾਂ ਇੰਨੀ ਵੱਡੀ ਮਾਤਰਾ ’ਚ ਬਾਕੀ ਖਾਦ ਦੀ ਸਪਲਾਈ ਸਮੇਂ ਸਿਰ ਕਿਵੇਂ ਯਕੀਨੀ ਬਣਾਈ ਜਾਵੇਗੀ । ਉਨ੍ਹਾਂ ਕਿਹਾ ਕਿ ਮਾਰਕਫੈੱਡ ਅਤੇ ਇਫਕੋ ਸਮੇਤ ਖਾਦ ਦੀ ਵੰਡ ਨਾਲ ਜੁੜੀਆਂ ਏਜੰਸੀਆਂ ਵਲੋਂ ਨਿਰਧਾਰਿਤ ਮਾਤਰਾ ਅਨੁਸਾਰ ਕਿਸਾਨਾਂ ਤੱਕ ਖਾਦ ਪਹੁੰਚਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਰਾਣਾ ਇੰਦਰ ਪ੍ਰਤਾਪ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਤੁਰੰਤ ਤਾਲਮੇਲ ਕਰਕੇ ਬਾਕੀ ਰਹਿੰਦੀ ਡੀ.ਏ.ਪੀ. ਦੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ।