04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਜਪਾ ਦੇਸ਼ ਵਿਚ ਨਫਰਤ ਦੀ ਰਾਜਨੀਤੀ ਪੈਦਾ ਕਰਨ ਲਈ ਪੱਬਾਂ ਭਾਰ - ਰਾਜ ਕੁਮਾਰ ਵੇਰਕਾ

ਸੰਗਰੂਰ, 3 ਸਤੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰ ਦੇ ਕਾਰਜਕਾਰੀ ਪ੍ਰਧਾਨ ਮਾਲਵਾ ਜ਼ੋਨ ਦੇ ਇੰਚਾਰਜ, ਸਾਬਕਾ ਕੈਬਨਿਟ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿਚ ਨਫਰਤ ਦੀ ਰਾਜਨੀਤੀ ਕਰਕੇ ਮੰਨੂ ਸਮਰਿਤੀ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੈ। ਜ਼ਿਲ੍ਹਾ ਯੂਥ ਕਾਂਗਰਸ ਦੇ ਸਮਾਗਮ ਵਿਚ ਸ਼ਿਰਕਤ ਕਰਨ ਆਏ ਰਾਜ ਕੁਮਾਰ ਵੇਰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਤਰਾਖੰਡ ਵਿਚ ਹਲਦਵਾਨੀ ਦੀ ਘਟਨਾ ਦਾ ਹਵਾਲਾ ਦਿੱਤਾ ਅਤੇ ਜਦ ਰਾਹੁਲ ਗਾਂਧੀ ਨੇ ਸਦਨ ਵਿਚ ਮੁੱਦਾ ਉਠਾਇਆ ਤਾਂ ਭਾਜਪਾ ਨੇ ਰਾਹੁਲ ਗਾਂਧੀ ਖਿਲਾਫ ਹੀ ਐਫ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸੰਗਰੂਰ, 3 ਸਤੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰ ਦੇ ਕਾਰਜਕਾਰੀ ਪ੍ਰਧਾਨ ਮਾਲਵਾ ਜ਼ੋਨ ਦੇ ਇੰਚਾਰਜ, ਸਾਬਕਾ ਕੈਬਨਿਟ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿਚ ਨਫਰਤ ਦੀ ਰਾਜਨੀਤੀ ਕਰਕੇ ਮੰਨੂ ਸਮਰਿਤੀ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੈ। ਜ਼ਿਲ੍ਹਾ ਯੂਥ ਕਾਂਗਰਸ ਦੇ ਸਮਾਗਮ ਵਿਚ ਸ਼ਿਰਕਤ ਕਰਨ ਆਏ ਰਾਜ ਕੁਮਾਰ ਵੇਰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਤਰਾਖੰਡ ਵਿਚ ਹਲਦਵਾਨੀ ਦੀ ਘਟਨਾ ਦਾ ਹਵਾਲਾ ਦਿੱਤਾ ਅਤੇ ਜਦ ਰਾਹੁਲ ਗਾਂਧੀ ਨੇ ਸਦਨ ਵਿਚ ਮੁੱਦਾ ਉਠਾਇਆ ਤਾਂ ਭਾਜਪਾ ਨੇ ਰਾਹੁਲ ਗਾਂਧੀ ਖਿਲਾਫ ਹੀ ਐਫ.ਆਈ.ਆਰ. ਦਰਜ ਕਰ ਦਿੱਤਾ । ਵੇਰਕਾ ਨੇ ਕਿਹਾ ਕਿ ਜਦ ਤੱਕ ਹਲਦਵਾਨੀ ਘਟਨਾ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਅਤੇ ਰਾਹੁਲ ਗਾਂਧੀ ਉੱਪਰ ਪਰਚਾ ਰੱਦ ਨਹੀਂ ਹੁੰਦਾ ਤਦ ਤੱਕ ਅਣਮਿੱਥੇ ਸਮੇਂ ਤੱਕ ਇਹ ਪ੍ਰਦਸ਼ਨ ਜਾਰੀ ਰਹਿਣਗੇ । ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ, ਪੰਮੀ ਸਿਬੀਆ, ਸਾਬਕਾ ਚੇਅਰਮੈਨ ਸੁਭਾਸ਼ ਗਰੋਵਰ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਬਲਾਕ ਪ੍ਰਧਾਨ ਰੌਕੀ ਬਾਂਸਲ, ਚਮਕੌਰ ਜੱਸੀ ਕਰਤਾਰਪੁਰਾ, ਹਰਦੀਪ ਸਿੰਘ ਦੌਲਤਪੁਰਾ, ਅੰਗਰੇਜ਼ ਸਿੰਘ ਸਰਪੰਚ, ਸੁਖਵਿੰਦਰ ਸਿੰਘ ਭਵਾਨੀਗੜ, ਬੀਬੀ ਕਰਮਜੀਤ ਕੌਰ ਸ਼ੇਰੋਂ, ਬੀਬੀ ਪ੍ਰਿਤਪਾਲ ਕੌਰ ਬਡਲਾ, ਸਤਨਾਮ ਕੌਰ ਸੱਭਾ ਦਿੜਬਾ, ਹਰਪ੍ਰੀਤ ਸਿੰਘ ਬਾਜਵਾ ਕੌਂਸਲ ਭਵਾਨੀਗੜ੍ਹ, ਜੋਤੀ ਗਾਭਾ ਕੌਂਸਲਰ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰਾਂ ਨੱਥੂ ਲਾਲ ਢੀਂਗਰਾ, ਮਿੱਠੂ ਸਿੰਗ ਲੱਡਾ, ਸ਼ਕਤੀਜੀਤ ਸਿੰਘ, ਸੰਜੀਵ ਲਾਲਕਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ਨੂੰ ਕਰਾਇਆ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਅਗਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ
Ad Position 24