ਪੰਜਾਬ ਭਰ ਦੇ ਸਕੂਲ ਵੈਨ ਚਾਲਕਾਂ ਦਾ ਬਠਿੰਡਾ ਦੀ ਸੂਬਾ ਪੱਧਰੀ ਮਹਾਂ - ਪੰਚਾਇਤ ’ ਚ ਆਇਆ ਹੜ੍ਹ
ਵੱਖਰੀ ਟਰਾਂਸਪੋਰਟ ਨੀਤੀ, ਟੈਕਸਾਂ ’ਚ ਰਾਹਤ ਤੇ ਵਾਹਨਾਂ ਦੀ ਉਮਰ 25 ਸਾਲ ਕਰਨ ਦੀ ਮੰਗ
ਬਠਿੰਡਾ, 3 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੇ ਨਿੱਜੀ ਸਕੂਲਾਂ ਤੇ ਕਾਲਜਾਂ ਵਿਚ ਵਿਦਿਆਰਥੀਆਂ ਦੀ ਆਵਾਜਾਈ ਦਾ ਪ੍ਰਬੰਧ ਕਰਨ ਵਾਲੇ ਬੱਸ ਤੇ ਵੈਨ ਆਪਰੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ‘ਸਕੂਲ-ਕਾਲਜ ਬੱਸ ਅਪਰੇਟਰ ਐਸੋਸੀਏਸ਼ਨ ਪੰਜਾਬ’ ਦੇ ਝੰਡੇ ਹੇਠ ਬਠਿੰਡਾ ਦੀ ਦਾਣਾ ਮੰਡੀ ਵਿਚ ਸੂਬਾ ਪੱਧਰੀ ਮਹਾਂ-ਪੰਚਾਇਤ ਕੀਤੀ ਗਈ। ਇਸ ਦੌਰਾਨ ਲਗਭਗ ਸਮੁੱਚੇ ਪੰਜਾਬ ਵਿਚ ਸਕੂਲ/ਕਾਲਜ ਵਾਹਨਾਂ ਦਾ ਚੱਕਾ ਜਾਮ ਰਿਹਾ ।
ਬ
ਬਠਿੰਡਾ ਵਿਚ ਸਕੂਲ/ਕਾਲਜ ਵੈਨਾਂ ਤੇ ਬੱਸ ਚਾਲਕਾਂ ਦੀ ਸੂਬਾ ਪੱਧਰੀ ਮਹਾਂ-ਪੰਚਾਇਤ ਦੌਰਾਨ ਸਟੇਜ ’ਤੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਸਰਾਂ ਤੇ ਹੋਰ ਆਗੂ। ਤਸਵੀਰ : ਲਵਲੀ
04-09-2026
ਬਠਿੰਡਾ, 3 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੇ ਨਿੱਜੀ ਸਕੂਲਾਂ ਤੇ ਕਾਲਜਾਂ ਵਿਚ ਵਿਦਿਆਰਥੀਆਂ ਦੀ ਆਵਾਜਾਈ ਦਾ ਪ੍ਰਬੰਧ ਕਰਨ ਵਾਲੇ ਬੱਸ ਤੇ ਵੈਨ ਆਪਰੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ‘ਸਕੂਲ-ਕਾਲਜ ਬੱਸ ਅਪਰੇਟਰ ਐਸੋਸੀਏਸ਼ਨ ਪੰਜਾਬ’ ਦੇ ਝੰਡੇ ਹੇਠ ਬਠਿੰਡਾ ਦੀ ਦਾਣਾ ਮੰਡੀ ਵਿਚ ਸੂਬਾ ਪੱਧਰੀ ਮਹਾਂ-ਪੰਚਾਇਤ ਕੀਤੀ ਗਈ। ਇਸ ਦੌਰਾਨ ਲਗਭਗ ਸਮੁੱਚੇ ਪੰਜਾਬ ਵਿਚ ਸਕੂਲ/ਕਾਲਜ ਵਾਹਨਾਂ ਦਾ ਚੱਕਾ ਜਾਮ ਰਿਹਾ । ਮਹਾਂ-ਪੰਚਾਇਤ ਦੀ ਅਗਵਾਈ ਕਰਦਿਆਂ ਸਕੂਲ ਐਂਡ ਕਾਲਜ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਸਰਾਂ ਨੇ ਕਿਹਾ ਕਿ ਸਕੂਲਾਂ-ਕਾਲਜਾਂ ਦੀਆਂ ਬੱਸਾਂ ਤੇ ਵੈਨਾਂ ’ਤੇ ਟੈਕਸ ਅਤੇ ਹੋਰ ਨਿਯਮਾਂ ਦਾ ਬੋਝ ਯਾਤਰੀ ਬੱਸਾਂ ਵਾਲਾ ਹੀ ਪਾਇਆ ਜਾ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅੰਦਰ ਵੱਖਰੀ ਸਕੂਲ-ਕਾਲਜ ਟਰਾਂਸਪੋਰਟ ਨੀਤੀ ਲਾਗੂ ਕੀਤੀ ਜਾਵੇ, ਭਾਰੀ ਟੈਕਸ/ਪਾਸਿੰਗ ਫ਼ੀਸਾਂ ’ਚ ਰਾਹਤ ਦਿੱਤੀ ਜਾਵੇ, ਟਰਾਂਸਪੋਰਟ ਵਿਭਾਗ ਦੀ ਬੇਲੋੜੀ ਜਾਂਚ ਬੰਦ ਕੀਤੀ ਜਾਵੇ, ਸਕੂਲ ਵਾਹਨਾਂ ਦੀ ਉਮਰ 15 ਤੋਂ 25 ਸਾਲ ਕੀਤੀ ਜਾਵੇ, ਨਵੇਂ ਜੀ. ਪੀ. ਐਸ. ਸਿਸਟਮ ਦਾ ਵਾਧੂ ਵਿੱਤੀ ਬੋਝ ਘਟਾਇਆ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਉਕਤ ਮੰਗਾਂ ਦੇ ਹੱਲ ਲਈ 17 ਸਤੰਬਰ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਜਗਜੀਤ ਸਿੰਘ ਧੂਰੀ ਸੂਬਾ ਪ੍ਰਧਾਨ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਅਤੇ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ, ਵਿਨੋਦ ਖੁਰਾਣਾ ਪੰਜਾਬ ਪ੍ਰਧਾਨ ਪੰਜਾਬ ਅਣਏਡਿਡ ਸਕੂਲਜ਼ ਐਸੋਸੀਏਸ਼ਨ (ਪੂਸਾ), ਸਕੱਤਰ ਸਿੰਘ ਪ੍ਰਧਾਨ ਰੀਕੋਗਨਾਇਜ਼ਡ ਐਂਡ ਐਫੀਲੇਟਿਡ ਸਕੂਲਜ਼ ਐਸੋਸੀਏਸ਼ਨਜ਼ (ਰਾਸਾ), ਹਰਪਾਲ ਸਿੰਘ ਯੂ.ਕੇ., ਮਹਿੰਦਰ ਸਿੰਘ ਭੋਲਾ ਤੇ ਸੁੱਖੀ ਧਾਲੀਵਾਲ ਅਤੇ ਕਿਸਾਨਾਂ-ਮਜ਼ਦੂਰਾਂ ਨੇ ਭਰਾਤਰੀ ਸਹਿਯੋਗ ਵਜੋਂ ਸਮਰਥਨ ਦਿੱਤਾ।