03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਇਸ ਵਾਰ ਬਾਸਮਤੀ ਨੇ ਫੜੀ ਤੇਜ਼ੀ, ਝਾੜ ਵੀ ਵਧਣ ਦੇ ਆਸਾਰ ਨਾਭਾ ਮੰਡੀ ਵਿਚ 4050 ਰੁਪਏ ਪ੍ਰਤੀ ਕੁਇੰਟਲ ਦੇ ਉੱਚੇ ਭਾਅ ’ਤੇ ਵਿਕੀ ਬਾਸਮਤੀ ਜਗਨਾਰ ਸਿੰਘ ਦੁਲੱਦੀ

ਨਾਭਾ, 3 ਸਤੰਬਰ-ਬਾਸਮਤੀ ਝੋਨੇ ਵਿਚ ਪਿਛਲੇ ਸਾਲ ਦੇ ਮੰਦੇ ਤੋਂ ਉਲਟ ਇਸ ਵਾਰ ਕਾਫੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਅੱਜ ਏਸ਼ੀਆ ਦੀ ਦੂਜੇ ਨੰਬਰ ’ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿਚ ਬਾਸਮਤੀ 4050 ਰੁਪਏ ਪ੍ਰਤੀ ਕੁਇੰਟਲ ਦੇ ਉੱਚੇ ਭਾਅ ਤੱਕ ਵਿਕ ਗਈ, ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ’ਚ ਬਾਸਮਤੀ ਦਾ ਰੇਟ 2800 ਤੋਂ 3000 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਸੀ। ਇਸ ਸਾਲ ਸਿਰਫ਼ ਬਾਸਮਤੀ ਦਾ ਭਾਅ ਹੀ ਨਹੀਂ ਵਧਿਆ ਸਗੋਂ ਪਿਛਲੇ ਸਾਲ ਦੇ ਮੁਕਾਬਲੇ ਝਾੜ ਵਿਚ ਵੀ ਕਾਫ਼ੀ ਵਾਧਾ ਹੋਣ ਦੇ ਆਸਾਰ ਹਨ।

Ad Position 21
repet_subhas-goyals [Copy P29]
ਨਾਭਾ ਮੰਡੀ ਵਿਚ ਹੋ ਰਹੀ ਬਾਸਮਤੀ ਝੋਨੇ ਦੀ ਬੋਲੀ ਦਾ ਦ੍ਰਿਸ਼। ਤਸਵੀਰ : ਜਗਨਾਰ ਸਿੰਘ ਦੁਲੱਦੀ 04-09-2026
ਨਾਭਾ, 3 ਸਤੰਬਰ-ਬਾਸਮਤੀ ਝੋਨੇ ਵਿਚ ਪਿਛਲੇ ਸਾਲ ਦੇ ਮੰਦੇ ਤੋਂ ਉਲਟ ਇਸ ਵਾਰ ਕਾਫੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਅੱਜ ਏਸ਼ੀਆ ਦੀ ਦੂਜੇ ਨੰਬਰ ’ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿਚ ਬਾਸਮਤੀ 4050 ਰੁਪਏ ਪ੍ਰਤੀ ਕੁਇੰਟਲ ਦੇ ਉੱਚੇ ਭਾਅ ਤੱਕ ਵਿਕ ਗਈ, ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ’ਚ ਬਾਸਮਤੀ ਦਾ ਰੇਟ 2800 ਤੋਂ 3000 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਸੀ। ਇਸ ਸਾਲ ਸਿਰਫ਼ ਬਾਸਮਤੀ ਦਾ ਭਾਅ ਹੀ ਨਹੀਂ ਵਧਿਆ ਸਗੋਂ ਪਿਛਲੇ ਸਾਲ ਦੇ ਮੁਕਾਬਲੇ ਝਾੜ ਵਿਚ ਵੀ ਕਾਫ਼ੀ ਵਾਧਾ ਹੋਣ ਦੇ ਆਸਾਰ ਹਨ। ਅਮਲੋਹ ਨਜ਼ਦੀਕ ਪਿੰਡ ਹਰੀਪੁਰ ਦੇ ਇਕ ਕਿਸਾਨ ਜੌਹਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਉਸ ਵਲੋਂ ਤਕਰੀਬਨ 10 ਏਕੜ ਬਾਸਮਤੀ ਦੀ ਕਿਸਮ 1509 ਝੋਨੇ ਦੀ ਵੇਚੀ ਗਈ ਹੈ ਜਿਸ ਦਾ ਝਾੜ 25 ਕੁਇੰਟਲ ਪ੍ਰਤੀ ਏਕੜ ਤੋਂ ਵੀ ਉਪਰ ਆਇਆ ਹੈ ਜਦੋਂਕਿ ਇਸੇ ਖੇਤ ’ਚੋਂ ਪਿਛਲੇ ਸਾਲ ਇਸੇ ਕਿਸਮ ਦਾ ਝਾੜ 17 ਕੁਇੰਟਲ ਪ੍ਰਤੀ ਏਕੜ ਦਾ ਨਿਕਲਿਆ ਸੀ । ਉਸ ਨੇ ਦਸਿਆ ਕਿ ਪਿਛਲੇ ਸਾਲ ਉਸ ਦੇ ਝੋਨੇ ਦਾ ਭਾਅ 2900 ਰੁਪਏ ਪ੍ਰਤੀ ਕੁਇੰਟਲ ਲੱਗਾ ਸੀ ਜਦੋਂ ਕਿ ਇਸ ਵਾਰ ਇਕ ਟਰਾਲੀ ਦਾ ਭਾਅ 3940 ਰੁਪਏ ਤੇ ਦੂਜੀ ਟਰਾਲੀ ਦਾ ਭਾਅ 4060 ਰੁਪਏ ਪ੍ਰਤੀ ਕੁਇੰਟਲ ਲੱਗਾ ਹੈ। ਬਾਸਮਤੀ ਦੇ ਵੱਡੇ ਕਾਰੋਬਾਰੀ ਸੁਰਿੰਦਰ ਕੁਮਾਰ, ਪ੍ਰਧਾਨ ਕਰਮਜੀਤ ਸਿੰਘ ਅਲੌਹਰਾਂ ਅਤੇ ਸਿਕੰਦਰ ਸਿੰਘ ਢੀਂਡਸਾ ਨੇ ਗੱਲ ਕਰਨ ’ਤੇ ਦੱਸਿਆ ਕਿ ਭਾਰਤ ਦੁਨੀਆ ਦਾ ਪ੍ਰਮੁੱਖ ਬਾਸਮਤੀ ਬਰਾਮਦਕਾਰ ਹੈ ਅਤੇ ਇਸ ਦੇ ਭਾਅ ’ਤੇ ਸਭ ਤੋਂ ਵੱਡਾ ਪ੍ਰਭਾਵ ਕੌਮਾਂਤਰੀ ਬਾਜ਼ਾਰ ਦੀ ਮੰਗ ਦਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਬਾਸਮਤੀ ਦੀ ਸਾਊਦੀ ਅਰਬ, ਇਰਾਨ, ਇਰਾਕ, ਸੰਯੁਕਤ ਅਰਬ ਅਮੀਰਾਤ ਅਤੇ ਯਮਨ ਸਮੇਤ ਖਾੜੀ ਦੇਸ਼ਾਂ ਵਿਚ ਵੱਡੀ ਮੰਗ ਹੈ । ਸਾਲ 2025-26 ਦੌਰਾਨ ਭਾਰਤ ਨੇ ਰਿਕਾਰਡ ਪੱਧਰ ’ਤੇ ਲਗਭਗ 65.2 ਲੱਖ ਟਨ ਬਾਸਮਤੀ ਦੀ ਬਰਾਮਦ ਕੀਤੀ, ਜਿਸ ਤੋਂ ਕਰੀਬ 5.67 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਪ੍ਰਾਪਤ ਹੋਈ। ਇਸ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਭਾਰਤੀ ਬਾਸਮਤੀ ਦੀ ਮੰਗ ਨੂੰ ਫ਼ਿਲਹਾਲ ਮਜ਼ਬੂਤ ਮੰਨਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ‘ਝੋਨੇ ਦੇ ਸਿੱਧੀ ਬਿਜਾਈ’ ਵਾਲੇ ਖੇਤਾਂ ਅੰਦਰ ‘ਹਰੇ ਇਨਕਲਾਬ ਦੀ ਮਹਿਕ’ ਸਿੱਧੀ ਬਿਜਾਈ ਕਰਨ ਵਾਲੇ ਬਹੁਤੇ ਕਿਸਾਨ ਸੰਬੰਧਿਤ... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ‘ਪੰਜਾਬੀ ਬੋਲੀ ਦੇ ਸੱਤਾ ਨਾਲ ਸੰਬੰਧਿਤ ਮਸਲੇ’ ’ਤੇ ਇਕ ਰੋਜ਼ਾ ਭਾਸ਼ਨ
Ad Position 24