03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬਲਤੇਜ ਪੰਨੂ ਨੇ ਅਮਰਦੀਪ ਗਰੇਵਾਲ ਦੀਆਂ ਭਾਜਪਾ ਆਗੂਆਂ ਤੇ ਗੁਰੀ ਚਾਹਲ ਦੀਆਂ ਅਕਾਲੀਆਂ ਨਾਲ ਦਿਖਾਈਆਂ ਤਸਵੀਰਾਂ

ਬਲਤੇਜ ਪੰਨੂ ਨੇ ਅਮਰਦੀਪ ਗਰੇਵਾਲ ਦੀਆਂ ਭਾਜਪਾ ਆਗੂਆਂ ਤੇ ਗੁਰੀ ਚਾਹਲ ਦੀਆਂ ਅਕਾਲੀਆਂ ਨਾਲ ਦਿਖਾਈਆਂ ਤਸਵੀਰਾਂ

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਚੰਡੀਗੜ੍ਹ 3 ਸਤੰਬਰ (ਅਜੀਤ ਬਿਊਰੋ) - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਸਿਆਸਤ ਤੋਂ ਪ੍ਰੇਰਿਤ ਮੁਹਿੰਮ ਚਲਾ ਰਹੇ ਹਨ, ਜਦੋਂ ਕਿ ਉਹ ਆਪਣੇ ਸਿਆਸੀ ਅਤੇ ਨਿੱਜੀ ਸਬੰਧਾਂ ਨੂੰ ਜਾਣਬੁੱਝ ਕੇ ਛੁਪਾ ਰਹੇ ਹਨ । ਅਕਾਲੀ ਲੀਡਰਸ਼ਿਪ ’ਤੇ ਸਿੱਧਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਸਵਾਲ ਕੀਤਾ ਕਿ ਵਿਵਾਦ ਦੇ ਕੇਂਦਰ ’ਚ ਮੌਜੂਦ ਵਿਅਕਤੀਆਂ ਨੂੰ ਚੰਗੀ ਤਰ੍ਹਾਂ ਜਾਣਨ ਦਾ ਦਾਅਵਾ ਕਰਨ ਵਾਲੇ ਆਗੂ ਆਪਣੇ ਸਬੰਧਾਂ ਬਾਰੇ ਪਹਿਲਾਂ ਜਵਾਬ ਦੇਣ ਦੀ ਬਜਾਏ ਹੁਣ ਰਾਜਪਾਲ ਕੋਲ ਕਿਉਂ ਪਹੁੰਚ ਰਹੇ ਹਨ । ਉਨ੍ਹਾਂ ਪੁੱਛਿਆ ਕਿ ਜੇਕਰ ਤੁਸੀਂ ਇਨ੍ਹਾਂ ਲੋਕਾਂ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਹੋ, ਤਾਂ ਰਾਜਪਾਲ ਕੋਲ ਜਾਣ ਦਾ ਇਹ ਸਾਰਾ ਡਰਾਮਾ ਕਿਉਂ ? ਬਲਤੇਜ ਪੰਨੂ ਨੇ ਮੀਡੀਆ ਸਾਹਮਣੇ ਤਸਵੀਰਾਂ ਦੀ ਲੜੀ ਪੇਸ਼ ਕੀਤੀ। ਉਨ੍ਹਾਂ ਅਮਰਦੀਪ ਗਰੇਵਾਲ ਦੀਆਂ ਜੇ.ਪੀ. ਨੱਢਾ, ਮਨਜਿੰਦਰ ਸਿੰਘ ਸਿਰਸਾ ਅਤੇ ਰਵਨੀਤ ਸਿੰਘ ਬਿੱਟੂ ਸਮੇਤ ਭਾਜਪਾ ਆਗੂਆਂ ਨਾਲ ਤਸਵੀਰਾਂ ਦਿਖਾਈਆਂ ਤੇ ਸੀਨੀਅਰ ਭਾਜਪਾ ਆਗੂਆਂ ਨਾਲ ਉਸ ਵਿਅਕਤੀ ਦੀ ਸਿਆਸੀ ਨੇੜਤਾ ’ਤੇ ਸਵਾਲ ਚੁੱਕੇ। ਬਲਤੇਜ ਪੰਨੂ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਗੁਰੀ ਚਾਹਲ ਦੀਆਂ ਪਰਿਵਾਰਕ ਅਤੇ ਸਮਾਜਿਕ ਸਮਾਗਮਾਂ ਦੀਆਂ ਕਈ ਤਸਵੀਰਾਂ ਵੀ ਦਿਖਾਈਆਂ । ਬਲਤੇਜ ਪੰਨੂ ਨੇ ਕਿਹਾ ਕਿ ਇਹ ਤਸਵੀਰਾਂ ਮਹੱਤਵਪੂਰਨ ਹਨ ਕਿਉਂਕਿ ਉਸੇ ਹੀ ਸਿਆਸੀ ਢਾਂਚੇ ਨੂੰ ਹੁਣ ਮਾਨ ਪਰਿਵਾਰ ਖਿਲਾਫ ਦੋਸ਼ਾਂ ਦੇ ਸਰੋਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਇਹ ਤਸਵੀਰਾਂ ਦੇਖਣੀਆਂ ਚਾਹੀਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਜਨਮ ਅਸ਼ਟਮੀ ਮੌਕੇ ਪੰਜਾਬੀਆਂ ਨੂੰ ਹਾਰਦਿਕ ਵਧਾਈ ਅਗਲੀ ਖ਼ਬਰ ਜਲਵਾਯੂ ਪਰਿਵਰਤਨ ਨਾਲ ਬਰਫ਼ੀਲੇ ਗਲੇਸ਼ੀਅਰ ਪਿਘਲਣ ਲੱਗੇ
Ad Position 24