03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਸਵਰਨਕਾਰਾਂ ਦੇ ਕਾਰੋਬਾਰ ’ਚ ਪਿਆ ਮੰਦਾ

ਅੰਮ੍ਰਿਤਸਰ, 3 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ’ਚ ਸੋਨੇ ਨੂੰ ਆਮਦਨੀ, ਸੱਭਿਆਚਾਰ ਅਤੇ ਸੰਕਟ ਦੇ ਸਮੇਂ ਇਕ ਮੁੱਖ ਸੰਪਤੀ ਵਜੋਂ ਦੇਖਿਆ ਜਾਂਦਾ ਹੈ, ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸੋਨਾ ਖਰੀਦਣ ਤੋਂ ਬਚਣ ਦੀ ਅਪੀਲ ਕਰ ਰਹੇ ਹਨ ਜਦੋਂ ਤੱਕ ਕਿ ਬਹੁਤ ਜ਼ਰੂਰੀ ਨਾ ਹੋਵੇ। ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੋਂ ਬਾਅਦ ਸਵਰਨਕਾਰਾਂ ਦੇ ਕਾਰੋਬਾਰ ’ਚ ਮੰਦਾ ਦੇਖਣ ਮਿਲ ਰਿਹਾ ਹੈ ।

Ad Position 21
repet_subhas-goyals [Copy P29]
ਸੰਕੇਤਿਕ ਤਸਵੀਰ ਤੇ ਸਵਰਨਕਾਰ ਸੰਘ ਵਨ ਪੰਜਾਬ ਦੇ ਪ੍ਰਧਾਨ ਅਸ਼ਵਨੀ ਨਾਮੇਸ਼ਾਹ । ਅਜੀਤ ਤਸਵੀਰ 04-09-2026
ਅੰਮ੍ਰਿਤਸਰ, 3 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ’ਚ ਸੋਨੇ ਨੂੰ ਆਮਦਨੀ, ਸੱਭਿਆਚਾਰ ਅਤੇ ਸੰਕਟ ਦੇ ਸਮੇਂ ਇਕ ਮੁੱਖ ਸੰਪਤੀ ਵਜੋਂ ਦੇਖਿਆ ਜਾਂਦਾ ਹੈ, ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸੋਨਾ ਖਰੀਦਣ ਤੋਂ ਬਚਣ ਦੀ ਅਪੀਲ ਕਰ ਰਹੇ ਹਨ ਜਦੋਂ ਤੱਕ ਕਿ ਬਹੁਤ ਜ਼ਰੂਰੀ ਨਾ ਹੋਵੇ। ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੋਂ ਬਾਅਦ ਸਵਰਨਕਾਰਾਂ ਦੇ ਕਾਰੋਬਾਰ ’ਚ ਮੰਦਾ ਦੇਖਣ ਮਿਲ ਰਿਹਾ ਹੈ । ਇਸ ਸੰਬੰਧੀ ਸਵਰਨਕਾਰ ਸੰਘ ਵਨ ਪੰਜਾਬ ਦੇ ਪ੍ਰਧਾਨ ਅਸ਼ਵਨੀ ਨਾਮੇਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੋਨਾ ਨਾ ਖ਼ਰੀਦਣ ਦੀ ਸਲਾਹ ਦੇਣ ਨਾਲ ਕਾਰੋਬਾਰ ’ਚ ਮੰਦਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਨੇ ਦੇ ਕਾਰੋਬਾਰੀ ਪਹਿਲਾਂ ਹੀ ਨੋਟਬੰਦੀ, ਕੋਰੋਨਾ ਅਤੇ ਭਾਰਤ-ਪਾਕਿ ਜੰਗ ਕਾਰਨ ਮਿਲੀ ਮੰਦੀ ਦੀ ਮਾਰ ਤੋਂ ਹਾਲੇ ਉਭਰੇ ਨਹੀਂ ਹਨ, ਉੱਤੋਂ ਪ੍ਰਧਾਨ ਮੰਤਰੀ ਮੋਦੀ ਦੇ ਅਜਿਹੇ ਬਿਆਨ ਕਾਰੋਬਾਰੀਆਂ ਨੂੰ ਪੂਰੀ ਤਰ੍ਹਾਂ ਉਜਾੜਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਬਿਆਨ ਤੋਂ ਪਹਿਲਾਂ ਦੇਸ਼ ਦੇ ਸੁਨਿਆਰਾ ਭਾਈਚਾਰੇ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੇ ਭਰੋਸੇ ’ਚ ਲੈਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ 6 ਘੰਟੇ ਚੱਲੀ ਐਸ . ਆਈ . ਟੀ . ਦੀ ਪੁੱਛਗਿੱਛ ’ ਚ ਵਿਜੇ ਸਾਂਪਲਾ ਨੇ ਸਰਟੀਫਾਈਡ ਦਸਤਾਵੇਜ਼ ਨਾ ਮਿਲਣ ’ ਤੇ ਉਠਾਏ ਸਵਾਲ ਅਗਲੀ ਖ਼ਬਰ ਮੰਡੀ ਬਹਾਉੱਦੀਨ ’ਚ ਅਹਿਮਦੀਆ ਭਾਈਚਾਰੇ ਦੇ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ
Ad Position 24