ਬ੍ਰਹਮਭੱਟ ਵਲੋਂ ਸੀ . ਜੇ . ਪੀ .- ਡੈਮੋਕ੍ਰਟਿਕ ਦੀ ਸ਼ੁਰੂਆਤ
ਨਵੀਂ ਦਿੱਲੀ, 3 ਸਤੰਬਰ (ਏਜੰਸੀ)-ਕਾਰਕੁਨ ਮਨੀਸ਼ ਬ੍ਰਹਮਭੱਟ ਨੇ ਕਾਕਰੋਚ ਜਨਤਾ ਪਾਰਟੀ-ਡੈਮੋਕ੍ਰੇਟਿਕ (ਸੀ. ਜੇ.
ਨਵੀਂ ਦਿੱਲੀ, 3 ਸਤੰਬਰ (ਏਜੰਸੀ)-ਕਾਰਕੁਨ ਮਨੀਸ਼ ਬ੍ਰਹਮਭੱਟ ਨੇ ਕਾਕਰੋਚ ਜਨਤਾ ਪਾਰਟੀ-ਡੈਮੋਕ੍ਰੇਟਿਕ (ਸੀ.ਜੇ.ਪੀ.-ਡੀ) ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਇਸ ਨੂੰ ਕਾਕਰੋਚ ਜਨਤਾ ਪਾਰਟੀ ਦੇ ਇਕ ਵਿਕਲਪਿਕ ਪਲੇਟਫਾਰਮ ਵਜੋਂ ਪੇਸ਼ ਕੀਤਾ ਅਤੇ ਅਭਿਜੀਤ ਦਿਪਕੇ ਦੀ ਅਗਵਾਈ ਵਾਲੇ ਸੰਗਠਨ ’ਤੇ ਦੋਸ਼ ਲਗਾਇਆ ਕਿ ਉਹ ਉਸ ਵਿਦਿਆਰਥੀ- ਅੰਦੋਲਨ ਤੋਂ ਦੂਰ ਹੋ ਗਿਆ ਹੈ, ਜਿਸ ਤੋਂ ਉਹ ਸ਼ੁਰੂ ਹੋਇਆ ਸੀ। ਬ੍ਰਹਮਭੱਟ, ਜਿਸ ਨੇ ਪਹਿਲਾਂ ਸੀ.ਜੇ.ਪੀ. ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੇ ਗਠਨ ਦਾ ਵਿਰੋਧ ਕੀਤਾ ਸੀ, ਨੇ ਦੋਸ਼ ਲਗਾਇਆ ਕਿ ਇਹ ਸੰਗਠਨ ਹੁਣ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮਿਲੀ-ਜੁਲੀ ‘ਕੁਝ ਕੁ ਲੋਕਾਂ ਦੀ ਟੀਮ’ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਗਠਨ ਹੁਣ ਉਨ੍ਹਾਂ ਵਲੰਟੀਅਰਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਢੁੱਕਵੀਂ ਪ੍ਰਤੀਨਿਧਤਾ ਨਹੀਂ ਕਰ ਰਿਹਾ, ਜਿਨ੍ਹਾਂ ਨੇ ਇਸ ਦੇ ਅੰਦੋਲਨ ’ਚ ਹਿੱਸਾ ਲਿਆ ਸੀ।