04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਹਿਲਾਂ ਲੋਕ ਸਰਕਾਰਾਂ ਚੁਣਦੇ ਸੀ ਹੁਣ ਸਰਕਾਰਾਂ ਲੋਕ ਚੁਣ ਰਹੀਆਂ ਹਨ- ਡਾ. ਧਰਮਵੀਰ ਗਾਂਧੀ

ਪਟਿਆਲਾ, 4 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਸਮੇਤ ਪਰਿਵਾਰ ਦੀਆਂ ਵੋਟਾਂ ਨੂੰ ਲੈ ਕੇ ਭੜਕੇ ਮੁੱਦੇ ਤੋਂ ਬਾਅਦ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਗਲਤ ਦੱਸਿਆ ਉਥੇ ਹੀ ਅੱਜ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

ਪਟਿਆਲਾ, 4 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਸਮੇਤ ਪਰਿਵਾਰ ਦੀਆਂ ਵੋਟਾਂ ਨੂੰ ਲੈ ਕੇ ਭੜਕੇ ਮੁੱਦੇ ਤੋਂ ਬਾਅਦ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਗਲਤ ਦੱਸਿਆ ਉਥੇ ਹੀ ਅੱਜ ਡਾ. ਗਾਂਧੀ ਵਲੋਂ ਆਪਣੇ ਗ੍ਰਹਿ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ. ਆਈ. ਆਰ.) ਪ੍ਰਕਿਰਿਆ ਵੱਧ ਤੋਂ ਵੱਧ ਲੋਕ ਪੱਖੀ, ਸਰਲ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਯੋਗ ਵੋਟਰ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਡਾ. ਗਾਂਧੀ ਨੇ ਕਿਹਾ ਕਿ ਉਹ ਪਿਛਲੇ 26 ਸਾਲਾਂ ਤੋਂ ਇਕੋ ਮਕਾਨ ਵਿਚ ਰਹਿ ਰਹੇ ਹਨ ਅਤੇ ਤਿੰਨ ਵਾਰ ਲੋਕ ਸਭਾ ਚੋਣ ਲੜ ਚੁੱਕੇ ਹਨ। ਇਸ ਦੇ ਬਾਵਜੂਦ ਐਸ.ਆਈ.ਆਰ. ਦੌਰਾਨ ਉਨ੍ਹਾਂ ਦੇ ਪਰਿਵਾਰ ਦੀਆਂ ਵੋਟਾਂ ਦੇ ਰਿਕਾਰਡ ਨੂੰ ‘ਮੈਚ’ ਨਾ ਹੋਣ ਦੀ ਗੱਲ ਕਹੀ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਕੁਝ ਮੈਂਬਰਾਂ ਦੀਆਂ ਵੋਟਾਂ ਦਰਜ ਕਰਵਾਉਣ ਲਈ 1971 ਅਤੇ 1973 ਦੇ ਪੁਰਾਣੇ ਦਸਤਾਵੇਜ਼ ਤੱਕ ਪੇਸ਼ ਕਰਨੇ ਪਏ। ਉਨ੍ਹਾਂ ਕਿਹਾ ਕਿ ਮੈਨੂੰ ਵੱਡੀ ਗਿਣਤੀ ਲੋਕ ਰੋਜ਼ਾਨਾ ਮਿਲਦੇ ਹਨ ਜਿਨ੍ਹਾਂ ਦੀ ਵੋਟ ਮੈਚ ਨਹੀਂ ਹੋ ਰਹੀ ਅਤੇ ਇਸ ਸੰਬੰਧੀ ਅਸੀਂ ਮੁੱਦਾ ਪਹਿਲਾਂ ਵੀ ਉਠਾਇਆ ਸੀ ਕਿ ਐਸ.ਆਈ.ਆਰ. ਧੋਖੇਬਾਜ਼ੀ ਹੈ ਅਤੇ ਇਹ ਪ੍ਰਕਿਰਿਆ ਪਹਿਲਾਂ ਬਿਹਾਰ ਤੇ ਬੰਗਾਲ ਵਿਚ ਵੀ ਕੀਤੀ ਗਈ ਹੈ ਉਸੇ ਤਰ੍ਹਾਂ ਸੂਬੇ ਵਿਚ ਵੀ ਜਿਥੇ ਪਹਿਲਾਂ ਲੋਕ ਸਰਕਾਰਾਂ ਚੁਣਦੇ ਸਨ ਹੁਣ ਸਰਕਾਰਾਂ ਆਪਣੇ ਲੋਕ ਚੁਣ ਰਹੀਆਂ ਹਨ ਕੀਹਨੂੰ ਵੋਟ ਪਾਉਣ ਦੇਣੀ ਹੈ ਤੇ ਕੀਹਨੂੰ ਨਹੀਂ।

Ad Position 22
No active advertisement
ਪਿਛਲੀ ਖ਼ਬਰ ਫਰਵਰੀ 2027 ਤੱਕ ਜਾਰੀ ਰਹਿ ਸਕਦਾ ਹੈ ਅਲ ਨੀਨੋ-ਮੌਸਮੀ ਵਿਘਨਾਂ ਦਾ ਖ਼ਤਰਾ ਵਧਿਆ ਪੰਜਾਬ ’ਚ ਵੀ ਖੇਤੀਬਾੜੀ ’ਤੇ ਪੈ ਸਕਦਾ... ਅਗਲੀ ਖ਼ਬਰ ਭਾਰਤੀ ਹਵਾਈ ਫ਼ੌਜ ਵਲੋਂ ਪੱਛਮੀ ਸਰਹੱਦ ਨੇੜੇ 17 ਦਿਨਾਂ ਦਾ ਵਿਸ਼ਾਲ ਜੰਗੀ ਅਭਿਆਸ
Ad Position 24