04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਫਰਵਰੀ 2027 ਤੱਕ ਜਾਰੀ ਰਹਿ ਸਕਦਾ ਹੈ ਅਲ ਨੀਨੋ-ਮੌਸਮੀ ਵਿਘਨਾਂ ਦਾ ਖ਼ਤਰਾ ਵਧਿਆ ਪੰਜਾਬ ’ਚ ਵੀ ਖੇਤੀਬਾੜੀ ’ਤੇ ਪੈ ਸਕਦਾ ਹੈ ਅਸਰ

ਕੇਵਲ ਸਿੰਗਲਾ ਮੂਣਕ (ਸੰਗਰੂਰ), 4 ਸਤੰਬਰ-ਪ੍ਰਸ਼ਾਂਤ ਮਹਾਸਾਗਰ ’ਚ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਅਲ ਨੀਨੋ ਮੌਸਮੀ ਚੱਕਰ ਆਉਣ ਵਾਲੇ ਮਹੀਨਿਆਂ ’ਚ ਦੁਨੀਆ ਦੇ ਕਈ ਹਿੱਸਿਆਂ ’ਚ ਗਰਮੀ, ਹੜ੍ਹਾਂ, ਸੋਕੇ ਤੇ ਮੌਸਮੀ ਵਿਘਨਾਂ ਦਾ ਕਾਰਨ ਬਣ ਸਕਦਾ ਹੈ। ਇਸ ਦਾ ਅਸਰ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ’ਤੇ ਵੀ ਅਸਿੱਧੇ ਤੌਰ ’ਤੇ ਪੈ ਸਕਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਕੇਵਲ ਸਿੰਗਲਾ
ਮੂਣਕ (ਸੰਗਰੂਰ), 4 ਸਤੰਬਰ-ਪ੍ਰਸ਼ਾਂਤ ਮਹਾਸਾਗਰ ’ਚ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਅਲ ਨੀਨੋ ਮੌਸਮੀ ਚੱਕਰ ਆਉਣ ਵਾਲੇ ਮਹੀਨਿਆਂ ’ਚ ਦੁਨੀਆ ਦੇ ਕਈ ਹਿੱਸਿਆਂ ’ਚ ਗਰਮੀ, ਹੜ੍ਹਾਂ, ਸੋਕੇ ਤੇ ਮੌਸਮੀ ਵਿਘਨਾਂ ਦਾ ਕਾਰਨ ਬਣ ਸਕਦਾ ਹੈ। ਇਸ ਦਾ ਅਸਰ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ’ਤੇ ਵੀ ਅਸਿੱਧੇ ਤੌਰ ’ਤੇ ਪੈ ਸਕਦਾ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਅਨੁਮਾਨ ਮੁਤਾਬਿਕ ਅਲ ਨੀਨੋ ਹਾਲੇ ਸਿਖਰ ’ਤੇ ਨਹੀਂ ਪਹੁੰਚਿਆ ਤੇ ਸਾਲ ਦੇ ਅੰਤ ਤੱਕ ਇਸ ਦੇ ਹੋਰ ਤਾਕਤਵਰ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਅਲ ਨੀਨੋ ਦੇ ਫਰਵਰੀ 2027 ਤੱਕ ਜਾਰੀ ਰਹਿਣ ਦੀ ਸੰਭਾਵਨਾ ਕਰੀਬ 100 ਫ਼ੀਸਦੀ ਹੈ। ਇਸ ਕਾਰਨ ਆਉਣ ਵਾਲੇ ਮਹੀਨਿਆਂ ਵਿਚ ਤਾਪਮਾਨ ਤੇ ਵਰਖਾ ਦੇ ਆਮ ਹੋਣ ’ਚ ਤਬਦੀਲੀ ਦਾ ਖ਼ਤਰਾ ਬਣਿਆ ਹੋਇਆ ਹੈ। ਅਲ ਨੀਨੋ ਆਮ ਤੌਰ ’ਤੇ ਹਰ ਦੋ ਤੋਂ ਸੱਤ ਸਾਲ ਬਾਅਦ ਵਿਕਸਿਤ ਹੋਣ ਵਾਲੀ ਕੁਦਰਤੀ ਮੌਸਮੀ ਘਟਨਾ ਹੈ। ਇਸ ਦੌਰਾਨ ਮੱਧ ਤੇ ਪੂਰਬੀ ਭੂ-ਮੱਧ ਰੇਖੀ ਪ੍ਰਸ਼ਾਂਤ ਮਹਾਸਾਗਰ ਦਾ ਪਾਣੀ ਆਮ ਨਾਲੋਂ ਕਾਫ਼ੀ ਗਰਮ ਹੋ ਜਾਂਦਾ ਹੈ। ਇਸ ਦਾ ਪ੍ਰਭਾਵ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਹਵਾਈ ਪ੍ਰਵਾਹ, ਤਾਪਮਾਨ ਤੇ ਵਰਖਾ ਦੇ ਪੈਟਰਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੁਲਾਈ ਤੇ ਅਗਸਤ ਦੇ ਸ਼ੁਰੂ ’ਚ ਪ੍ਰਸ਼ਾਂਤ ਮਹਾਸਾਗਰ ਦੀ ਸਤ੍ਹਾ ਹੇਠ ਕੁਝ ਖੇਤਰਾਂ ’ਚ ਪਾਣੀ ਦਾ ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਤੋਂ ਵੀ ਵੱਧ ਰਿਹਾ। ਪੰਜਾਬ ’ਤੇ ਕੀ ਪ੍ਰਭਾਵ ਪੰਜਾਬ ’ਚ ਅਲ ਨੀਨੋ ਦਾ ਪ੍ਰਭਾਵ ਸਿੱਧੇ ਤੌਰ ’ਤੇ ਇਕੋ ਜਿਹਾ ਨਹੀਂ ਹੁੰਦਾ, ਪਰ ਇਹ ਭਾਰਤੀ ਮੌਨਸੂਨ ਤੇ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਵੱਡੇ ਕਾਰਕਾਂ ’ਚੋਂ ਇਕ ਹੈ। ਜੇ ਮੀਂਹ ਦੇ ਪੈਟਰਨ ’ਚ ਤਬਦੀਲੀ ਆਉਂਦੀ ਹੈ ਤਾਂ ਪੰਜਾਬ ਦੀ ਝੋਨਾ, ਕਪਾਹ, ਮੱਕੀ ਤੇ ਸਬਜ਼ੀਆਂ ਵਰਗੀਆਂ ਫ਼ਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ। ਘੱਟ ਵਰਖਾ ਦੀ ਸਥਿਤੀ ’ਚ ਸਿੰਚਾਈ ਲਈ ਭੂ-ਜਲ ’ਤੇ ਨਿਰਭਰਤਾ ਵਧ ਸਕਦੀ ਹੈ ਜਦਕਿ ਅਚਾਨਕ ਭਾਰੀ ਮੀਂਹ ਖੇਤਾਂ ’ਚ ਪਾਣੀ ਖੜ੍ਹਾ ਹੋਣ ਤੇ ਫ਼ਸਲਾਂ ਨੂੰ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਪੰਜਾਬ ਪਹਿਲਾਂ ਹੀ ਗਰਮੀ ਤੇ ਪਾਣੀ ਦੇ ਦਬਾਅ ਨਾਲ ਜੂਝ ਰਿਹਾ ਹੈ। ਲੰਬੇ ਸਮੇਂ ਤੱਕ ਵੱਧ ਤਾਪਮਾਨ ਰਹਿਣ ਨਾਲ ਬਿਜਲੀ ਦੀ ਮੰਗ, ਸਿੰਚਾਈ ਤੇ ਪੀਣ ਵਾਲੇ ਪਾਣੀ ਦੀ ਲੋੜ ਵਧ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਵੱਡੇ ਪੱਧਰ ’ਤੇ ਤਿਆਰੀ ਅਲ ਨੀਨੋ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਵਿਸ਼ਵ ਸਿਹਤ ਸੰਗਠਨ ਨੇ ਰਾਸ਼ਟਰੀ ਮੌਸਮ ਏਜੰਸੀਆਂ ਨਾਲ ਮਿਲ ਕੇ ਵੱਡੀ ਤਿਆਰੀ ਤੇ ਮੋਬਿਲਾਈਜ਼ੇਸ਼ਨ ਮੁਹਿੰਮ ਸ਼ੁਰੂ ਕੀਤੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਗਾਊਂ ਤਿਆਰੀ, ਸਹੀ ਭਵਿੱਖਬਾਣੀ ਤੇ ਸਮੇਂ ਸਿਰ ਚਿਤਾਵਨੀ ਹੀ ਮੌਸਮੀ ਝਟਕਿਆਂ ਦੇ ਨੁਕਸਾਨ ਨੂੰ ਘਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
Ad Position 22
No active advertisement
ਪਿਛਲੀ ਖ਼ਬਰ ਪਾਕਿ ਦੀ ਖ਼ੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਦੇ ਮਾਮਲੇ ’ਚ ਤਿੰਨ ਹੋਰ ਕਾਬੂ, ਪਿਸਤੌਲ ਬਰਾਮਦ ਅਗਲੀ ਖ਼ਬਰ ਪਹਿਲਾਂ ਲੋਕ ਸਰਕਾਰਾਂ ਚੁਣਦੇ ਸੀ ਹੁਣ ਸਰਕਾਰਾਂ ਲੋਕ ਚੁਣ ਰਹੀਆਂ ਹਨ- ਡਾ. ਧਰਮਵੀਰ ਗਾਂਧੀ
Ad Position 24