ਸਿੱਖ ਵਿੱਦਿਅਕ ਬੋਰਡ ਵਲੋਂ ਸਿੱਖਿਆ ਸੁਧਾਰਾਂ , ਅਧਿਆਪਕ ਸਨਮਾਨ ਤੇ ਸਕੂਲ ਸੁਰੱਖਿਆ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਸਪੀਕਰ ਸੰਧਵਾਂ ਨੂੰ ਸੌਂਪਿਆ ਮੰਗ - ਪੱਤਰ
ਅੰਮ੍ਰਿਤਸਰ, 5 ਸਤੰਬਰ (ਜਸਵੰਤ ਸਿੰਘ ਜੱਸ)-ਸਿੱਖ ਵਿਦਿਅਕ ਫਾਊਂਡੇਸ਼ਨ ਅਤੇ ਸਿੱਖ ਵਿੱਦਿਅਕ ਬੋਰਡ ਵਲੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਲੋੜੀਂਦੇ ਨੀਤੀਗਤ ਅਤੇ ਕਾਨੂੰਨੀ ਸੁਧਾਰ ਲਿਆਉਣ, ਅਧਿਆਪਕਾਂ ਦੇ ਸਨਮਾਨ ਨੂੰ ਉੱਚਾ ਚੁੱਕਣ, ਸਕੂਲ ਕੈਂਪਸ ਵਿਚ ਅਧਿਆਪਕਾਂ ਨਾਲ ਹੁੰਦੀ ਬਦਸਲੂਕੀ ਅਤੇ ਪ੍ਰੇਸ਼ਾਨੀ ਤੋਂ ਸੁਰੱਖਿਆ ਦੇਣ ਅਤੇ ਵਿਦਿਅਕ ਸੰਸਥਾਵਾਂ ਵਿਚ ਦਾਖ਼ਲੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਲਾਗੂ ਕਰਨ ਦੀਆਂ ਮੰਗਾਂ ਤੇ ਸਿਫ਼ਾਰਸ਼ਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਇਕ ਮੰਗ ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੌਂਪਿਆ ਗਿਆ । ਸਪੀਕਰ ਸੰਧਵਾਂ, ਸਾਬਕਾ ਜਥੇਦਾਰ ਅਤੇ ਸਿੱਖ ਵਿਦਿਅਕ ਫਾਊਂਡੇਸ਼ਨ ਦੇ ਡਾਇਰੈਕਟਰ ਗਿਆਨੀ ਕੇਵਲ ਸਿੰਘ, ਜਿਨ੍ਹਾਂ ਦੀ ਕੁਝ ਦਿਨਾਂ ਦੋ ਸਿਹਤ ਠੀਕ ਨਹੀਂ ਹੈ, ਦੀ ਮਿਜ਼ਾਜ਼ਪੁਰਸ਼ੀ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ ।
ਅੰਮ੍ਰਿਤਸਰ, 5 ਸਤੰਬਰ (ਜਸਵੰਤ ਸਿੰਘ ਜੱਸ)-ਸਿੱਖ ਵਿਦਿਅਕ ਫਾਊਂਡੇਸ਼ਨ ਅਤੇ ਸਿੱਖ ਵਿੱਦਿਅਕ ਬੋਰਡ ਵਲੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਲੋੜੀਂਦੇ ਨੀਤੀਗਤ ਅਤੇ ਕਾਨੂੰਨੀ ਸੁਧਾਰ ਲਿਆਉਣ, ਅਧਿਆਪਕਾਂ ਦੇ ਸਨਮਾਨ ਨੂੰ ਉੱਚਾ ਚੁੱਕਣ, ਸਕੂਲ ਕੈਂਪਸ ਵਿਚ ਅਧਿਆਪਕਾਂ ਨਾਲ ਹੁੰਦੀ ਬਦਸਲੂਕੀ ਅਤੇ ਪ੍ਰੇਸ਼ਾਨੀ ਤੋਂ ਸੁਰੱਖਿਆ ਦੇਣ ਅਤੇ ਵਿਦਿਅਕ ਸੰਸਥਾਵਾਂ ਵਿਚ ਦਾਖ਼ਲੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਲਾਗੂ ਕਰਨ ਦੀਆਂ ਮੰਗਾਂ ਤੇ ਸਿਫ਼ਾਰਸ਼ਾਂ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਇਕ ਮੰਗ ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੌਂਪਿਆ ਗਿਆ । ਸਪੀਕਰ ਸੰਧਵਾਂ, ਸਾਬਕਾ ਜਥੇਦਾਰ ਅਤੇ ਸਿੱਖ ਵਿਦਿਅਕ ਫਾਊਂਡੇਸ਼ਨ ਦੇ ਡਾਇਰੈਕਟਰ ਗਿਆਨੀ ਕੇਵਲ ਸਿੰਘ, ਜਿਨ੍ਹਾਂ ਦੀ ਕੁਝ ਦਿਨਾਂ ਦੋ ਸਿਹਤ ਠੀਕ ਨਹੀਂ ਹੈ, ਦੀ ਮਿਜ਼ਾਜ਼ਪੁਰਸ਼ੀ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ । ਅਧਿਆਪਕ ਦਿਵਸ ਮੌਕੇ ਸਪੀਕਰ ਨੂੰ ਸਿੱਖ ਵਿਦਿਅਕ ਫਾਊਂਡੇਸ਼ਨ ਦੇ ਡਾਇਰੈਕਟਰਾਂ ਗਿਆਨੀ ਕੇਵਲ ਸਿੰਘ ਅਤੇ ਜਸਵਿੰਦਰ ਸਿੰਘ ਐਡਵੋਕੇਟ ਅਤੇ ਸਿੱਖ ਵਿੱਦਿਅਕ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਤੇ ਸਕੱਤਰ ਬਲਵਿੰਦਰ ਸਿੰਘ ਜੌੜਾ ਦੇ ਦਸਤਖਤਾਂ ਹੇਠ ਦਿੱਤੇ ਗਏ ਇਸ ਸਿਫਾਰਸ਼ ਪੱਤਰ ਵਿਚ ਕਿਹਾ ਕਿ ਅਧਿਆਪਕਾਂ ਲਈ ਸਨਮਾਨ ਵਜੋਂ ‘ਐਜੂਕੇਟਰ’ (ਈ.ਡੀ.ਸੀ.) ਵਜੋਂ ਅਧਿਕਾਰਤ ਖਿਤਾਬ ਤੇ ਮਾਨਤਾ ਦੇਣ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾਵੇ, ਤਾਂ ਜੋ ਅਧਿਆਪਕਾਂ ਨੂੰ ਡਾਕਟਰਾਂ ਲਈ ‘ਡਾ:’ ਅਤੇ ਇੰਜੀਨੀਅਰਾਂ ਲਈ ‘ਇੰਜ.’ ਵਾਂਗ ਇਕ ਵਿਲੱਖਣ ਪੇਸ਼ੇਵਰ ਪਛਾਣ ਅਤੇ ਸਨਮਾਨ ਮਿਲ ਸਕੇ । ਇਸ ਵਫਦ, ਜਿਸ ਵਿਚ ਉਕਤ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’, ਕੁਲਜੀਤ ਸਿੰਘ ਡੌਨੀ, ਜਗਜੀਵਨ ਸਿੰਘ ਭਾਟੀਆ, ਪ੍ਰੋ: ਬਲਵਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ ਗੋਲਡੀ ਤੇ ਡਾ. ਅਮਰਬੀਰ ਸਿੰਘ ਆਦਿ ਵੀ ਸ਼ਾਮਿਲ ਸਨ, ਵਲੋਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸਕੂਲ ਕੈਂਪਸ ਵਿਚ ਅਧਿਆਪਕਾਂ ਨਾਲ ਦੁਰਵਿਵਹਾਰ ਵਿਰੁੱਧ ਸਖ਼ਤ ਕਾਨੂੰਨੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ, ਜੋ ਮਾਪਿਆਂ, ਸਰਪ੍ਰਸਤਾਂ, ਜਾਂ ਬਾਹਰੀ ਧਿਰਾਂ ਨੂੰ ਸਕੂਲ ਦੇ ਅਹਾਤੇ ਵਿਚ ਕੋਈ ਹੰਗਾਮਾ ਖੜਾ ਕਰਨ, ਸਟਾਫ ਨਾਲ ਟਕਰਾਅ ਕਰਨ, ਜਾਂ ਕਿਸੇ ਕਥਿਤ ਗਲਤੀ ਦੀ ਸਥਿਤੀ ਵਿਚ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਦੇ ਹੋਣ। ਵਫਦ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਸਾਰੀਆਂ ਸ਼ਿਕਾਇਤਾਂ ਨੂੰ ਪ੍ਰਿੰਸੀਪਲ, ਸਕੂਲ ਪ੍ਰਬੰਧਨ, ਜਾਂ ਰਾਜ ਸਿੱਖਿਆ ਵਿਭਾਗ ਵਰਗੇ ਅਧਿਕਾਰਤ ਚੈਨਲਾਂ ਰਾਹੀਂ ਸਖ਼ਤੀ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਦਿਆਰਥੀਆਂ ਅਤੇ ਅਧਿਆਪਨ ਸਟਾਫ ਦੀ ਸੁਰੱਖਿਆ ਲਈ ਵਿਦਿਅਕ ਅਦਾਰਿਆਂ ਵਿਚ ਇਕ ਕਾਨੂੰਨੀ ਮਿਆਰ ਨੂੰ ਲਾਗੂ ਕੀਤਾ ਜਾਵੇ, ਜੋ ਕੰਮ ਕਾਜੀ ਸਮੇਂ ਦੌਰਾਨ ਪ੍ਰਮਾਣਿਤ ਮਾਪਿਆਂ, ਕਾਨੂੰਨੀ ਸਰਪ੍ਰਸਤਾਂ ਅਤੇ ਅਧਿਕਾਰਤ ਕਰਮਚਾਰੀਆਂ ਲਈ ਸਕੂਲ ਕੈਂਪਸ ਪਹੁੰਚ ਨੂੰ ਸੀਮਤ ਕਰਦਾ ਹੈ। ਵਫਦ ਨੇ ਸਪੀਕਰ ਸੰਧਵਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਹ ਸਿਫ਼ਾਰਸ਼ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੱਕ ਪਹੁੰਚਾਇਆ ਜਾਵੇ ਤੇ ਵਿਧਾਨ ਸਭਾ ਦੇ ਕਿਸੇ ਆਗਾਮੀ ਸੈਸ਼ਨ ਦੌਰਾਨ ਇਸ ਪ੍ਰਤੀ ਲੋੜੀਂਦੀ ਨੀਤੀਗਤ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਦੌਰਾਨ ਸਪੀਕਰ ਸੰਧਵਾਂ ਨੇ ਫਾਊਡੇਂਸ਼ਨ ਤੇ ਬੋਰਡ ਵਫਦ ਨੂੂੰ ਭਰੋਸਾ ਦਿੱਤਾ ਕਿ ਉਹ ਇਹ ਸਿਫਾਰਸ਼ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੱਕ ਪੁੱਜਦਾ ਕਰਨਗੇ ਤੇ ਸਰਕਾਰ ਵਲੋਂ ਇਨ੍ਹਾਂ ਸੁਝਾਵਾਂ ’ਤੇ ਜਲਦ ਵਿਚਾਰ ਕੀਤਾ ਜਾਵੇਗਾ।