06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਾਕਿ ਦੇ ਸਿਆਲਕੋਟ ’ਚ ਸਿੱਖੀ ਤੋਂ ਪ੍ਰਭਾਵਿਤ ਹੋ ਕੇ 20 ਹਿੰਦੂ ਸਿੰਘ ਸਜੇ

ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ਵਿਚਲੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਬਾਬੇ ਦੀ ਬੇਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿੱਧੂ ਵਲੋਂ ਖੇਤਰ ’ਚ ਕੀਤੇ ਜਾ ਰਹੇ ਸਿੱਖੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿਆਲਕੋਟ ਦੇ ਲਗਭਗ 20 ਹਿੰਦੂ ਸਿੰਘ ਸੱਜੇ ਹਨ। ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ’ਤੇ ਜਸਕਰਨ ਸਿੰਘ ਸਿੱਧੂ, ਵਿਨੋਦ ਸਿੰਘ, ਸੁਨੀਲ ਸਿੰਘ ਅਤੇ ਹੀਰਾ ਸਿੰਘ ਸਿੱਧੂ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ਵਿਚਲੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਬਾਬੇ ਦੀ ਬੇਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿੱਧੂ ਵਲੋਂ ਖੇਤਰ ’ਚ ਕੀਤੇ ਜਾ ਰਹੇ ਸਿੱਖੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿਆਲਕੋਟ ਦੇ ਲਗਭਗ 20 ਹਿੰਦੂ ਸਿੰਘ ਸੱਜੇ ਹਨ। ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ’ਤੇ ਜਸਕਰਨ ਸਿੰਘ ਸਿੱਧੂ, ਵਿਨੋਦ ਸਿੰਘ, ਸੁਨੀਲ ਸਿੰਘ ਅਤੇ ਹੀਰਾ ਸਿੰਘ ਸਿੱਧੂ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਜਸਕਰਨ ਸਿੰਘ ਸਿੱਧੂ ਨੇ ਇਸ ਬਾਰੇ ’ਚ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਬਾਬੇ ਦੀ ਬੇਰ ਦੇਸ਼ ਦੀ ਵੰਡ ਤੋਂ ਬਾਅਦ ਸਾਲ 2012 ਤਕ ਬੰਦ ਰਿਹਾ ਅਤੇ ਸੰਗਤ ਲਈ ਗੁਰਦੁਆਰਾ ਸਾਹਿਬ ਖੋਲ੍ਹੇ ਜਾਣ ਉਪਰੰਤ ਸਾਲ 2016 ਤੋਂ ਇਸ ’ਚ ਉਨ੍ਹਾਂ ਦੁਆਰਾ ਵਿਧੀਪੂਰਵਕ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਲਗਭਗ 10 ਸਾਲਾਂ ’ਚ ਸਿਆਲਕੋਟ ਦੇ 300 ਤੋਂ ਵਧੇਰੇ ਹਿੰਦੂ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੰਘ ਸੱਜ ਚੁਕੇ ਹਨ।
Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਦੇ ਪੰਜਾਬ ਇੰਚਾਰਜ ਨਿਯੁਕਤ ਹੋਣ ’ਤੇ ਗਿਲਜੀਆਂ ਵਲੋਂ ਵਧਾਈ ਅਗਲੀ ਖ਼ਬਰ -ਮਾਮਲਾ ਦਿੱਲੀ ਯੂਨੀਵਰਸਿਟੀ ਚੋਣਾਂ ਦਾ- ਕਾਲਜ ਤੇ ਯੂਨੀਵਰਸਿਟੀ ਦੇ ਅੰਦਰ ਪ੍ਰਸ਼ਾਸਨ ਅਤੇ ਬਾਹਰ ਪੁਲਿਸ ਕਰੇਗੀ ਕਾਰਵਾਈ
Ad Position 24