06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜਾਬ ’ ਚ ਸਵਾਈਨ ਫਲੂ ਦੇ ਮਾਮਲਿਆਂ ’ ਚ ਤੇਜ਼ੀ , 220 ਮਾਮਲੇ ਆਏ ਸਾਹਮਣੇ ਜਲੰਧਰ ’ਚ 85 ਸਾਲਾ ਮਰੀਜ਼ ਦੀ ਮੌਤ ਬਣੀ ਪਹਿਲਾ ਸ਼ੱਕੀ ਕੇਸ

ਚੰਡੀਗੜ੍ਹ, 6 ਸਤੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ’ਚ ਸਵਾਈਨ ਫ਼ਲੂ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ’ਚ ਜਨਵਰੀ ਤੋਂ ਹੁਣ ਤੱਕ ਸਵਾਈਨ ਫ਼ਲੂ ਦੇ 1,513 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 220 ਮਰੀਜ਼ ਪਾਜ਼ੀਟਿਵ ਪਾਏ ਗਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਚੰਡੀਗੜ੍ਹ, 6 ਸਤੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ’ਚ ਸਵਾਈਨ ਫ਼ਲੂ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ’ਚ ਜਨਵਰੀ ਤੋਂ ਹੁਣ ਤੱਕ ਸਵਾਈਨ ਫ਼ਲੂ ਦੇ 1,513 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 220 ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਇਸ ਦੌਰਾਨ ਜਲੰਧਰ ’ਚ ਸਵਾਈਨ ਫ਼ਲੂ ਨਾਲ ਮੌਤ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ, ਹਾਲਾਂਕਿ ਸਿਹਤ ਵਿਭਾਗ ਵਲੋਂ ਸਿਹਤ ਆਡਿਟ ਪੂਰਾ ਕੀਤੇ ਜਾਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਬਾਰੇ ਸਥਿਤੀ ਸਪੱਸ਼ਟ ਹੋਵੇਗੀ। ਮ੍ਰਿਤਕ ਦੀ ਪਛਾਣ ਜਮਸ਼ੇਰ ਖ਼ਾਸ ਦੇ ਤਾਜਪੁਰ ਵਾਸੀ ਮੂਲ ਰਾਜ (85) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੂਲ ਰਾਜ ਪਹਿਲਾਂ ਤੋਂ ਹੀ ਕ੍ਰੋਨਿਕ ਔਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀ.ਓ.ਪੀ.ਡੀ.) ਤੋਂ ਪੀੜਤ ਸਨ। ਸਾਹ ਲੈਣ ’ਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ, ਅੰਮ੍ਰਿਤਸਰ ਵਿਖੇ ਕੀਤੀ ਗਈ ਜਾਂਚ ਦੌਰਾਨ ਉਹ ਐਚ1ਐਲ1 ਪਾਜ਼ੀਟਿਵ ਪਾਏ ਗਏ ਸਨ। ਲੁਧਿਆਣਾ ’ਚ ਸਭ ਤੋਂ ਵੱਧ 72 ਮਾਮਲੇ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ ਪੰਜਾਬ ’ਚ ਸਭ ਤੋਂ ਵੱਧ ਸਵਾਈਨ ਫਲੂ ਦੇ ਮਾਮਲੇ ਲੁਧਿਆਣਾ ਜ਼ਿਲ੍ਹੇ ’ਚ ਸਾਹਮਣੇ ਆਏ ਹਨ, ਜਿੱਥੇ ਹੁਣ ਤੱਕ 72 ਮਰੀਜ਼ ਪਾਜ਼ੀਟਿਵ ਪਾਏ ਗਏ ਹਨ । ਇਸ ਤੋਂ ਬਾਅਦ ਐਸ.ਏ.ਐਸ. ਨਗਰ ’ਚ 36, ਪਟਿਆਲਾ ’ਚ 16, ਮੋਗਾ ’ਚ 11 ਅਤੇ ਜਲੰਧਰ ’ਚ 10 ਮਾਮਲੇ ਦਰਜ ਕੀਤੇ ਗਏ ਹਨ। ਰੂਪਨਗਰ ’ਚ 9 ਮਾਮਲੇ ਸਾਹਮਣੇ ਆਏ ਹਨ, ਜਦਕਿ ਫਾਜ਼ਿਲਕਾ ’ਚ ਸਭ ਤੋਂ ਘੱਟ ਇਕ ਮਾਮਲਾ ਦਰਜ ਕੀਤਾ ਗਿਆ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ’ਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 2 ਤੋਂ 8 ਦੇ ਵਿਚਕਾਰ ਹੈ। ਹਾਲ ਹੀ ’ਚ ਸਵਾਈਨ ਫ਼ਲੂ ਦੇ ਮਾਮਲਿਆਂ ’ਚ ਵਾਧਾ ਦੇਖਣ ਨੂੰ ਮਿਲਿਆ ਹੈ । ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਫ਼ਲੂ ਕਾਰਨਰ ਅਤੇ ਆਈਸੋਲੇਸ਼ਨ ਯੂਨਿਟ ਸਥਾਪਿਤ ਕੀਤੇ ਗਏ ਹਨ। ਨਵਾਂ ਜਾਂ ਮਿਊਟੇਟਿਡ ਸਟਰੇਨ ਨਹੀਂ ਮਿਲਿਆ-ਸਿਹਤ ਮੰਤਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸੂਬੇ ’ਚ ਐਚ1ਐਨ1 ਦੀ ਸਥਿਤੀ ’ਤੇ ਬਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਇਸ ਸਾਲ ਹੁਣ ਤੱਕ ਸਾਹਮਣੇ ਆਇਆ ਸਵਾਈਨ ਫਲੂ ਦਾ ਸਟਰੇਨ ਨਵਾਂ ਜਾਂ ਮਿਊਟੇਟਿਡ ਨਹੀਂ ਪਾਇਆ ਗਿਆ। ਉਨ੍ਹਾਂ ਜਲੰਧਰ ਦੇ 85 ਸਾਲਾ ਮਰੀਜ਼ ਦੀ ਮੌਤ ਬਾਰੇ ਕਿਹਾ ਕਿ ਮਰੀਜ਼ ਦੀ ਉਮਰ ਅਤੇ ਪਹਿਲਾਂ ਤੋਂ ਮੌਜੂਦ ਸੀ.ਓ.ਪੀ.ਡੀ. ਵਰਗੀ ਬਿਮਾਰੀ ਨੂੰ ਦੇਖਦਿਆਂ ਮੌਤ ਦਾ ਕਾਰਨ ਸਵਾਈਨ ਫਲੂ ਹੋਣ ਦੀ ਸੰਭਾਵਨਾ ਘੱਟ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਵਾਈਨ ਫਲੂ ਦੇ ਲੱਛਣਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ । ਬੁਖ਼ਾਰ, ਖੰਘ, ਗਲੇ ’ਚ ਦਰਦ, ਸਰੀਰ ’ਚ ਦਰਦ ਜਾਂ ਸਾਹ ਲੈਣ ’ਚ ਤਕਲੀਫ਼ ਹੋਣ ਦੀ ਸੂਰਤ ’ਚ ਮਰੀਜ਼ ਨੂੰ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਹਦਾਇਤ ਕੀਤੀ ਗਈ ਹੈ । ਖ਼ਾਸ ਕਰਕੇ ਬਜ਼ੁਰਗਾਂ ਅਤੇ ਪਹਿਲਾਂ ਤੋਂ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ‘ ਵੜਿੰਗ ਵਿਦ ਵਾਰੀਅਰਜ਼ ’: ਪੰਜਵਾਂ ਲਾਈਵ ਸੈਸ਼ਨ ਅਗਲੀ ਖ਼ਬਰ ਦੋਹਤੇ ਵਲੋਂ 2-3 ਮਰਲੇ ਜਗ੍ਹਾ ਕਰਕੇ ਨਾਨੀ ਦਾ ਕਤਲ
Ad Position 24