ਹਲਵਾਰਾ-ਦਿੱਲੀ ਏਅਰ ਇੰਡੀਆ ਦੀ ਸਵੇਰ ਦੀ ਉਡਾਣ ਰੱਦ ਯਾਤਰੀ ਹੋਏ ਖੱਜਲ-ਖੁਆਰ
ਹਲਵਾਰਾ, 7 ਸਤੰਬਰ (ਮਨਦੀਪ ਸਿੰਘ ਉੱਭੀ)-ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੋਂ ਸੋਮਵਾਰ ਸਵੇਰੇ ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ । ਦਿੱਲੀ ਜਾਣ ਲਈ ਹਵਾਈ ਅੱਡੇ ’ਤੇ ਪੁੱਜੇ ਯਾਤਰੀਆਂ ਨੂੰ ਬਿਨਾਂ ਸਫ਼ਰ ਕੀਤੇ ਹੀ ਵਾਪਸ ਪਰਤਣਾ ਪਿਆ ।
ਹਲਵਾਰਾ, 7 ਸਤੰਬਰ (ਮਨਦੀਪ ਸਿੰਘ ਉੱਭੀ)-ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੋਂ ਸੋਮਵਾਰ ਸਵੇਰੇ ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ । ਦਿੱਲੀ ਜਾਣ ਲਈ ਹਵਾਈ ਅੱਡੇ ’ਤੇ ਪੁੱਜੇ ਯਾਤਰੀਆਂ ਨੂੰ ਬਿਨਾਂ ਸਫ਼ਰ ਕੀਤੇ ਹੀ ਵਾਪਸ ਪਰਤਣਾ ਪਿਆ । ਹਵਾਈ ਅੱਡਾ ਸਟਾਫ਼ ਅਨੁਸਾਰ ਹਲਵਾਰਾ ਤੋਂ ਦਿੱਲੀ ਜਾਣ ਵਾਲੀ ਸਵੇਰ ਦੀ ਉਡਾਣ ਨੰਬਰ ਏ.ਆਈ.-482 ਸੀ, ਜਦਕਿ ਦਿੱਲੀ ਤੋਂ ਹਲਵਾਰਾ ਆਉਣ ਵਾਲੀ ਉਡਾਣ ਨੰਬਰ ਏ.ਆਈ.-481 ਤਕਨੀਕੀ ਕਾਰਨ ਕਰਕੇ ਹਲਵਾਰਾ ਲਈ ਰਵਾਨਾ ਨਹੀਂ ਹੋਈ । ਕਈ ਯਾਤਰੀ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਹਵਾਈ ਅੱਡੇ ’ਤੇ ਪਹੁੰਚ ਗਏ ਸਨ ਪਰ ਉਡਾਣ ਰੱਦ ਹੋਣ ਦੀ ਸੂਚਨਾ ਮਿਲਣ ਉਪਰੰਤ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ । ਜਾਣਕਾਰੀ ਅਨੁਸਾਰ ਏਅਰ ਇੰਡੀਆ ਵਲੋਂ ਉਡਾਣ ਰੱਦ ਹੋਣ ਦੀ ਸੂਚਨਾ ਸੋਮਵਾਰ ਤੜਕੇ ਕਰੀਬ 3:30 ਵਜੇ ਜਾਰੀ ਕਰ ਦਿੱਤੀ ਗਈ ਸੀ । ਕੁਝ ਯਾਤਰੀਆਂ ਨੇ ਬਾਅਦ ਦੁਪਹਿਰ ਦੀ ਉਡਾਣ ਵਿਚ ਆਪਣੀਆਂ ਸੀਟਾਂ ਬੁੱਕ ਕਰਵਾ ਲਈਆਂ, ਜਦਕਿ ਕਈਆਂ ਨੂੰ ਆਪਣੀ ਯਾਤਰਾ ਦੀ ਤਾਰੀਖ ਹੀ ਬਦਲਣੀ ਪਈ। ਹਲਵਾਰਾ-ਦਿੱਲੀ ਤੇ ਦਿੱਲੀ-ਹਲਵਾਰਾ ਸੇਵਾ ਇੱਕੋ ਜਹਾਜ਼ ਦੇ ਰੋਟੇਸ਼ਨ ’ਤੇ ਨਿਰਭਰ ਹੋਣ ਕਾਰਨ ਦਿੱਲੀ ਤੋਂ ਜਹਾਜ਼ ਹਲਵਾਰਾ ਨਾ ਪੁੱਜਣ ’ਤੇ ਹਲਵਾਰਾ ਤੋਂ ਦਿੱਲੀ ਜਾਣ ਵਾਲੀ ਸਵੇਰ ਦੀ ਉਡਾਣ ਵੀ ਰੱਦ ਹੋ ਗਈ । ਉਡਾਣ ਰੱਦ ਹੋਣ ਦੀ ਪੁਸ਼ਟੀ ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਵਲੋਂ ਵੀ ਕੀਤੀ ਗਈ ਹੈ । ਏਅਰ ਇੰਡੀਆ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਉਡਾਣ ਰੱਦ ਹੋਣ ਸਬੰਧੀ ਫਿਲਹਾਲ ਕੋਈ ਵਿਸਥਾਰਤ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।