08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਭਾਰਤ ਤੇ ਚੀਨ ਦੀ ਫੌਜ ਵਲੋਂ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਕਾਇਮ ਰੱਖਣ ਸੰਬੰਧੀ ਗੱਲਬਾਤ

ਨਵੀਂ ਦਿੱਲੀ, 7 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਨਵੀਂ ਦਿੱਲੀ, 7 ਸਤੰਬਰ (ਪੀ.ਟੀ.ਆਈ)-ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਸੈਕਟਰ ਵਿਚ ਅਸਲ ਕੰਟਰੋਲ ਰੇਖਾ (ਐਲ.ਏ.ਸੀ) ’ਤੇ ਸਥਿਤੀ ਦੀ ਸਮੀਖਿਆ ਕੀਤੀ। ਵਾਚਾ-ਦਮਾਈ ਸਰਹੱਦੀ ਮੀਟਿੰਗ ਪੁਆਇੰਟ ’ਤੇ ਹੋਈ ਕੋਰ ਕਮਾਂਡਰ ਪੱਧਰ ਦੀ ਬੈਠਕ ਵਿੱਚ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਸੰਬੰਧੀ ਮੁੱਖ ਤੌਰ ’ਤੇ ਚਰਚਾ ਕੀਤੀ ਗਈ। ਭਾਰਤੀ ਵਫ਼ਦ ਦੀ ਅਗਵਾਈ ਦੀਮਾਪੁਰ ਸਥਿਤ 3 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਗਿਰੀਸ਼ ਕਾਲੀਆ ਨੇ ਕੀਤੀ। ਮੀਟਿੰਗ ’ਚ ਹੋਈ ਗੱਲਬਾਤ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਹੋਇਆ। ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਖੇਤਰ ਵਿਚ ਚੀਨੀ ਫੌਜ ਵਲੋਂ ਐਲ.ਏ.ਸੀ. ’ਤੇ ਹਮਲਾਵਰ ਫੌਜੀ ਰਵੱਈਆ ਅਪਣਾਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਤੋਂ ਕੁਝ ਦਿਨ ਪਹਿਲਾਂ 25 ਅਗਸਤ ਨੂੰ ਬੀਜਿੰਗ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਵਿਸ਼ੇਸ਼ ਪ੍ਰਤੀਨਿਧੀ (ਐੱਸ.ਆਰ) ਪੱਧਰ ਦੀ ਗੱਲਬਾਤ ਹੋਈ ਸੀ। ਭਾਰਤ ਨੇ ਇਸ ਦੌਰਾਨ ਦੁਵੱਲੇ ਸੰਬੰਧਾਂ ਦੀ ਤਰੱਕੀ ਲਈ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਦੀ ਮਹੱਤਤਾ ਉਜਾਗਰ ਕੀਤੀ ਸੀ। ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਵਿਵਾਦ ’ਤੇ ਵਿਆਪਕ ਤੌਰ ’ਤੇ ਚਰਚਾ ਲਈ 2003 ਵਿਚ ਵਿਸ਼ੇਸ਼ ਪ੍ਰਤੀਨਿਧੀ ਤੰਤਰ ਕਾਇਮ ਕੀਤਾ ਗਿਆ ਸੀ। ਭਾਰਤ-ਚੀਨ ਸਰਹੱਦ ਕਰੀਬ 3,488 ਕਿਲੋਮੀਟਰ ਲੰਬੀ ਹੈ। 2020 ਵਿਚ ਗਲਵਾਨ ਘਾਟੀ ’ਚ ਹੋਈ ਘਾਤਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਆਏ ਤਣਾਅ ਨੂੰ ਘਟਾਉਣ ਅਤੇ ਰਿਸ਼ਤੇ ਮੁੜ ਸੁਧਾਰਨ ਲਈ ਪਿਛਲੇ ਕੁਝ ਮਹੀਨਿਆਂ ਵਿਚ ਦੋਵਾਂ ਪੱਖਾਂ ਵੱਲੋਂ ਕਈ ਕਦਮ ਚੁੱਕੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਲਖਨਊ, ਰੁੜਕੇਲਾ ਤੇ ਕਲਿੰਗਨਗਰ ਰਾਸ਼ਟਰੀ ਸਵੱਛ-ਹਵਾ ਸਰਵੇਖਣ ਸੂਚੀ ’ਚ ਸਭ ਤੋਂ ਉੱਪਰ ਅਗਲੀ ਖ਼ਬਰ ਆਸਟ੍ਰੇਲੀਆ ’ਚ ਸੜਕ ਹਾਦਸੇ ਦੌਰਾਨ ਭਾਰਤੀ ਦੀ ਮੌਤ
Ad Position 24