08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਪੜਤਾਲੀਆ ਕਮੇਟੀ ਦੀ ਇਕੱਤਰਤਾ

ਅੰਮ੍ਰਿਤਸਰ, 7 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਗਠਿਤ ਪੜ੍ਹਤਾਲੀਆ ਕਮੇਟੀ ਦੀ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਇਕੱਤਰਤਾ ਹੋਈ। ਮੀਟਿੰਗ ਦੌਰਾਨ ਦਿੱਲੀ ਦੇ ਮੋਤੀ ਨਗਰ ਸਥਿਤ ਭਾਈ ਬੀਬਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 17 ਗੁਰਸਿੱਖ ਮੁਲਾਜ਼ਮਾਂ ਦੀ ਮੁਅੱਤਲੀ ਸਮੇਤ ਕਈ ਅਹਿਮ ਪੰਥਕ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਅੰਮ੍ਰਿਤਸਰ, 7 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਗਠਿਤ ਪੜ੍ਹਤਾਲੀਆ ਕਮੇਟੀ ਦੀ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਇਕੱਤਰਤਾ ਹੋਈ। ਮੀਟਿੰਗ ਦੌਰਾਨ ਦਿੱਲੀ ਦੇ ਮੋਤੀ ਨਗਰ ਸਥਿਤ ਭਾਈ ਬੀਬਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 17 ਗੁਰਸਿੱਖ ਮੁਲਾਜ਼ਮਾਂ ਦੀ ਮੁਅੱਤਲੀ ਸਮੇਤ ਕਈ ਅਹਿਮ ਪੰਥਕ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਕੂਲ ਦੇ ਸਾਬਕਾ ਮੈਨੇਜਰ ਡਾ. ਪਰਮਿੰਦਰ ਪਾਲ ਸਿੰਘ ਨੇ ਕਮੇਟੀ ਅੱਗੇ ਪੇਸ਼ ਹੋ ਕੇ ਦੱਸਿਆ ਕਿ ਸਾਬਕਾ ਪ੍ਰਬੰਧਕ ਕਮੇਟੀ ਵਲੋਂ 17 ਸਿੱਖ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਮੈਰਿਟ ਦੇ ਆਧਾਰ ’ਤੇ 1 ਜੁਲਾਈ 2025 ਤੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਅਨੁਸਾਰ ਭਰਤੀ ਪ੍ਰਕਿਰਿਆ ਸਕੂਲ ਦੇ ਘੱਟਗਿਣਤੀ ਦਰਜੇ, ਅਦਾਲਤੀ ਹੁਕਮਾਂ ਅਤੇ ਦਿੱਲੀ ਸਕੂਲ ਸਿੱਖਿਆ ਐਕਟ 1973 ਤਹਿਤ ਕੀਤੀ ਗਈ ਸੀ । ਹਾਲਾਂਕਿ, ਨਵੀਂ ਪ੍ਰਬੰਧਕ ਕਮੇਟੀ ਨੇ ਸਤੰਬਰ 2025 ਵਿਚ ਇਨ੍ਹਾਂ ਮੁਲਾਜ਼ਮਾਂ ਦੀ ਹਾਜ਼ਰੀ ਬੰਦ ਕਰ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰਨ ਸਬੰਧੀ ਈਮੇਲਾਂ ਭੇਜੀਆਂ ਗਈਆਂ। ਮੁਲਾਜ਼ਮਾਂ ਨੇ ਦਿੱਲੀ ਹਾਈਕੋਰਟ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਮਾਮਲਾ ਉਠਾਇਆ। ਕਮੇਟੀ ਨੇ ਦਿੱਲੀ ਸਿੱਖ ਮਿਸ਼ਨ ਦੀ ਰਿਪੋਰਟ ਵੀ ਵਿਚਾਰੀ। ਮੌਜੂਦਾ ਗੁਰਦੁਆਰਾ ਪ੍ਰਬੰਧਕਾਂ ਨੂੰ ਜਲਦ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਹੈ। ਹੋਰ ਪੰਥਕ ਮਾਮਲਿਆਂ ਦੀ ਰਿਪੋਰਟ ਵੀ ਅਗਲੇਰੀ ਕਾਰਵਾਈ ਲਈ ਜਥੇਦਾਰ ਨੂੰ ਸੌਂਪੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਐਲ.ਪੀ.ਜੀ. ਰੀਫਿਲ ਬੁਕਿੰਗ ਦਾ ਸਮਾਂ ਇੱਕੋ ਜਿਹਾ ਹੋਵੇਗਾ-ਸੁਰੇਸ਼ ਗੋਪੀ ਅਗਲੀ ਖ਼ਬਰ ਲਖਨਊ, ਰੁੜਕੇਲਾ ਤੇ ਕਲਿੰਗਨਗਰ ਰਾਸ਼ਟਰੀ ਸਵੱਛ-ਹਵਾ ਸਰਵੇਖਣ ਸੂਚੀ ’ਚ ਸਭ ਤੋਂ ਉੱਪਰ
Ad Position 24