10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪ੍ਰਕਾਸ਼ ਪੁਰਬ ਮੌਕੇ 22 ਨਵੰਬਰ ਨੂੰ ਪਾਕਿ ਜਾਵੇਗਾ ਜਥਾ, 24 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਈ.ਟੀ.ਪੀ.ਬੀ. ਨੇ ਯਾਤਰਾ ਦੀ ਸਮਾਂ ਸਾਰਣੀ ਕੀਤੀ ਜਾਰੀ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਮਕਵਾਨਾ ਅੱਜ ਪਹੁੰਚਣਗੇ ਸੰਗਰੂਰ

ਅੰਮ੍ਰਿਤਸਰ, 9 ਸਤੰਬਰ (ਸੁਰਿੰਦਰ ਕੋਛੜ)-ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਵਾਲੇ ਭਾਰਤੀ ਯਾਤਰੂਆਂ ਲਈ ਅੱਜ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਯਾਤਰਾ ਦੀ ਸਮਾਂ ਸਾਰਣੀ ਜਾਰੀ ਕੀਤੀ ਗਈ। ਇਸ ਯਾਤਰਾ ਸ਼ਡਿਊਲ ਮੁਤਾਬਿਕ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਭਾਰਤੀ ਜਥਾ 22 ਨਵੰਬਰ ਨੂੰ ਅਟਾਰੀ ਸਰਹੱਦ ਰਾਹੀਂ ਪੈਦਲ ਵਾਹਗਾ ਵਿਖੇ ਪਹੁੰਚੇਗਾ ।

Ad Position 21
repet_subhas-goyals [Copy P29]
ਈ.ਟੀ.ਪੀ.ਬੀ. ਨੇ ਯਾਤਰਾ ਦੀ ਸਮਾਂ ਸਾਰਣੀ ਕੀਤੀ ਜਾਰੀ 10-09-2026
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰ ਕੋਛੜ)-ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਵਾਲੇ ਭਾਰਤੀ ਯਾਤਰੂਆਂ ਲਈ ਅੱਜ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਯਾਤਰਾ ਦੀ ਸਮਾਂ ਸਾਰਣੀ ਜਾਰੀ ਕੀਤੀ ਗਈ। ਇਸ ਯਾਤਰਾ ਸ਼ਡਿਊਲ ਮੁਤਾਬਿਕ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਭਾਰਤੀ ਜਥਾ 22 ਨਵੰਬਰ ਨੂੰ ਅਟਾਰੀ ਸਰਹੱਦ ਰਾਹੀਂ ਪੈਦਲ ਵਾਹਗਾ ਵਿਖੇ ਪਹੁੰਚੇਗਾ । ਉੱਥੋਂ ਯਾਤਰੂਆਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ । ਉੱਥੇ 23 ਨਵੰਬਰ ਨੂੰ ਯਾਤਰੂ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਤੇ 24 ਨਵੰਬਰ ਨੂੰ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ । 25 ਨਵੰਬਰ ਨੂੰ ਜਥੇ ਨੂੰ ਭਾਰੀ ਸੁਰੱਖਿਆ ਹੇਠ ਹਸਨ ਅਬਦਾਲ ਲਈ ਰਵਾਨਾ ਕੀਤਾ ਜਾਵੇਗਾ ਤੇ ਰਸਤੇ ’ਚ ਫਾਰੂਕਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਵਾਏ ਜਾਣਗੇ । 26 ਨਵੰਬਰ ਨੂੰ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸੰਗਤ 27 ਨਵੰਬਰ ਨੂੰ ਯਾਤਰੂ ਰਾਤ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਠਹਿਰਨਗੇ । ਜਿੱਥੇ 28 ਨਵੰਬਰ ਨੂੰ ਕਬੱਡੀ ਮੈਚ ਕਰਵਾਇਆ ਜਾਵੇਗਾ ਅਤੇ 29 ਨਵੰਬਰ ਨੂੰ ਯਾਤਰੂ ਲਾਹੌਰ ਪਹੁੰਚ ਕੇ ਗੁਰਦੁਆਰਾ ਡੇਰਾ ਸਾਹਿਬ ਸਮੇਤ ਉੱਥੋਂ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ । 29-30 ਨਵੰਬਰ ਨੂੰ ਲਾਹੌਰ ’ਚ ਰੁਕਣ ਦੇ ਬਾਅਦ ਇਕ ਦਸੰਬਰ ਨੂੰ ਜਥੇ ਦੀ ਭਾਰਤ ਵਾਪਸੀ ਹੋਵੇਗੀ । ਉਕਤ ਯਾਤਰਾ ਦੀ ਸਮਾਂ ਸਾਰਣੀ ਮੁਤਾਬਿਕ ਇਸ ਵਾਰ ਭਾਰਤੀ ਜਥੇ ਨੂੰ ਏਮਨਾਬਾਦ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ, ਖੂਹੀ ਭਾਈ ਲਾਲੋ ਅਤੇ ਗੁਰਦੁਆਰਾ ਚੱਕੀ ਸਾਹਿਬ ਦੇ ਦਰਸ਼ਨ ਨਹੀਂ ਕਰਵਾਏ ਜਾਣਗੇ । ਦੱਸਣਯੋਗ ਹੈ ਕਿ ਇਸ ਵਾਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ 3000 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਸਾਰੇ ਸੰਬੰਧਿਤ ਰਾਜਾਂ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਨਿਰਧਾਰਿਤ ਕੋਟੇ ਅਨੁਸਾਰ ਹੀ ਸ਼ਰਧਾਲੂਆਂ ਦੀਆਂ ਸੂਚੀਆਂ ਤਿਆਰ ਕਰਕੇ ਭੇਜਣ। ਜਿਸ ਦੇ ਚੱਲਦਿਆਂ ਪੰਜਾਬ ਲਈ 1800 ਸ਼ਰਧਾਲੂਆਂ, ਦਿੱਲੀ 555, ਹਰਿਆਣਾ 200, ਮਹਾਰਾਸ਼ਟਰ 90, ਰਾਜਸਥਾਨ 50, ਚੰਡੀਗੜ੍ਹ 45, ਜੰਮੂ- ਕਸ਼ਮੀਰ 40, ਉੱਤਰ ਪ੍ਰਦੇਸ਼ 35, ਉੱਤਰਾਖੰਡ 25, ਝਾਰਖੰਡ 16, ਹਿਮਾਚਲ ਪ੍ਰਦੇਸ਼ 15, ਕਰਨਾਟਕ 10, ਮੱਧ ਪ੍ਰਦੇਸ਼ 10, ਓਡੀਸ਼ਾ 10 ਅਤੇ ਪੱਛਮੀ ਬੰਗਾਲ ਲਈ 5 ਯਾਤਰੂਆਂ ਦਾ ਕੋਟਾ ਤੈਅ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ ਚ ਚਾਰ ਸਾਲ ਤੋਂ ਸਥਾਈ ਡੀ . ਜੀ . ਪੀ . ਨਹੀਂ , ਹਾਈ ਕੋਰਟ ਵਲੋਂ ਸਰਕਾਰ ਤੋਂ ਹਲਫ਼ਨਾਮਾ ਤਲਬ ਅਗਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਨੂੰ ਨਿਯਮਤ ਕਰਨ ਦਾ ਹੁਕਮ ਹਾਈ ਕੋਰਟ ਨੇ ਪਲਟਿਆ ਪੀ.ਆਰ.ਟੀ.ਸੀ. ’ਚ ਨਿੱਜੀ ਏਜੰਸੀ ਰਾਹੀਂ ਕੰਮ ਕਰਦੇ...
Ad Position 24