17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕੋਇਟਾ ’ਚ ਗੁਰਦੁਆਰੇ ਨੂੰ ਢਾਹ ਕੇ ਪਲਾਜ਼ਾ ਬਣਾਏ ਜਾਣ ਦੇ ਮਾਮਲੇ ’ਚ ਆਇਆ ਨਵਾਂ ਮੋੜ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਆਰਚਰ ਰੋਡ ਸਥਿਤ ਸੰਨ 1930 ’ਚ ਉਸਾਰੇ ਗਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਨੂੰ ਢਾਹ ਕੇ ਉੱਥੇ ਕਮਰਸ਼ੀਅਲ ਸ਼ਾਪਿੰਗ ਪਲਾਜ਼ਾ ਬਣਾਏ ਜਾਣ ਦੇ ਮਾਮਲੇ ’ਚ ਇਕ ਨਵਾਂ ਮੋੜ ਆਇਆ ਹੈ। ਪਾਕਿ ’ਚ ਗੁਰਦੁਆਰਿਆਂ ਤੇ ਮੰਦਿਰਾਂ ਦੇ ਰੱਖ-ਰਖਾਅ ਤੇ ਪ੍ਰਬੰਧਾਂ ਲਈ ਕਾਇਮ ਕੀਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਆਰਚਰ ਰੋਡ ਸਥਿਤ ਸੰਨ 1930 ’ਚ ਉਸਾਰੇ ਗਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਨੂੰ ਢਾਹ ਕੇ ਉੱਥੇ ਕਮਰਸ਼ੀਅਲ ਸ਼ਾਪਿੰਗ ਪਲਾਜ਼ਾ ਬਣਾਏ ਜਾਣ ਦੇ ਮਾਮਲੇ ’ਚ ਇਕ ਨਵਾਂ ਮੋੜ ਆਇਆ ਹੈ। ਪਾਕਿ ’ਚ ਗੁਰਦੁਆਰਿਆਂ ਤੇ ਮੰਦਿਰਾਂ ਦੇ ਰੱਖ-ਰਖਾਅ ਤੇ ਪ੍ਰਬੰਧਾਂ ਲਈ ਕਾਇਮ ਕੀਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਨੇ ਸਾਫ਼ ਤੌਰ ’ਤੇ ਗੁਰਦੁਆਰੇ ਦੀ ਮੌਜੂਦਗੀ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਉਹ ਜ਼ਮੀਨ ਬੋਰਡ ਦੀ ਪ੍ਰਾਪਰਟੀ ਸੀ ਅਤੇ ਉੱਥੇ ਸੇਂਟ ਗੈਬਰੀਅਲ ਪ੍ਰਾਇਮਰੀ ਸਕੂਲ ਚੱਲ ਰਿਹਾ ਸੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਨੂੰ ਢਾਹੇ ਜਾਣ ਦੇ ਮਾਮਲੇ ਨੂੰ ਲੈ ਕਮਿਸ਼ਨਰ ਕੋਇਟਾ ਡਿਵੀਜ਼ਨ ਜ਼ੀਸ਼ਾਨ ਲਾਸ਼ਾਰੀ ਦੀ ਪ੍ਰਧਾਨਗੀ ਹੇਠ ਕਾਨੂੰਨੀ ਤੇ ਪ੍ਰਬੰਧਕੀ ਮਾਮਲਿਆਂ ਦੀ ਸਮੀਖਿਆ ਲਈ ਅੱਜ ਇਕ ਉੱਚ-ਪੱਧਰੀ ਮੀਟਿੰਗ ਬੁਲਾਈ ਗਈ। ਉਨ੍ਹਾਂ ਕਿਹਾ ਕਿ ਜ਼ਮੀਨ ਨੂੰ ਕਮਰਸ਼ੀਅਲ ਪਲਾਜ਼ਾ ’ਚ ਤਬਦੀਲ ਕਰਨ ਤੋਂ ਪਹਿਲਾਂ ਸਾਰੀ ਕਾਨੂੰਨੀ ਪ੍ਰਕਿਰਿਆ ਅਤੇ ਟੈਂਡਰਿੰਗ ਮੁਕੰਮਲ ਕੀਤੀ ਗਈ ਸੀ। ਮੀਟਿੰਗ ’ਚ ਸ਼ਾਮਿਲ ਕੋਇਟਾ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਜਸਵੀਰ ਸਿੰਘ ਨੇ ਕਿਹਾ ਕਿ ਇਸ ਪ੍ਰਾਜੈਕਟ ਸੰਬੰਧੀ ਭਾਈਚਾਰੇ ਨੂੰ ਭਰੋਸੇ ’ਚ ਨਹੀਂ ਲਿਆ, ਜਿਸ ’ਤੇ ਕਮਿਸ਼ਨਰ ਜ਼ੀਸ਼ਾਨ ਲਾਸ਼ਾਰੀ ਨੇ ਸਿੱਖ ਭਾਈਚਾਰੇ ਦੇ ਖ਼ਦਸ਼ਿਆਂ ਨੂੰ ਆਪਸੀ ਸਹਿਮਤੀ ਅਤੇ ਗੱਲਬਾਤ ਰਾਹੀਂ ਹੱਲ ਕਰਨ ਲਈ ਕਿਹਾ।
Ad Position 22
No active advertisement
ਪਿਛਲੀ ਖ਼ਬਰ ਨਿੱਜੀ ਵਾਹਨਾਂ ’ਤੇ ‘ਪੰਜਾਬ ਸਰਕਾਰ’ ਲਿਖਣ ਦਾ ਰੁਝਾਨ ਬਣਿਆ ਸਵਾਲਾਂ ਦੇ ਘੇਰੇ ’ਚ ਅਗਲੀ ਖ਼ਬਰ ਨਸ਼ਾ ਤਸਕਰੀ ਰੋਕਣ ਨੂੰ ਲੈ ਕੇ ਇਕ ਗੁਰਸਿੱਖ ਵਿਅਕਤੀ ਨਾਲ ਕੁੱਟਮਾਰ, ਸਰਪੰਚ ਜ਼ਖ਼ਮੀ ਥਾਣਾ ਚੀਮਾ ਵਿਖੇ ਇਕ ਔਰਤ ਸਮੇਤ 7 ਵ...
Ad Position 24