17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

9/11 ਦੇ ਸੂਤਰਧਾਰ ਗੁਫ਼ਾਵਾਂ ’ਚ ਨਹੀਂ, ਆਬਾਦ ਕਾਲੋਨੀਆਂ ਵਿਚ ਲੁਕੇ ਸਨ-ਭਾਰਤ

ਸੰਯੁਕਤ ਰਾਸ਼ਟਰ, 17 ਸਤੰਬਰ (ਏਜੰਸੀ)-ਪਾਕਿਸਤਾਨ ’ਤੇ ਤਿੱਖਾ ਹਮਲਾ ਕਰਦਿਆਂ ਭਾਰਤ ਨੇ ਕਿਹਾ ਕਿ 9/11 ਦੇ ਹਮਲਿਆਂ ਦੇ ‘ਸੂਤਰਧਾਰ’ ਕਿਸੇ ਗੁਫ਼ਾ ਜਾਂ ਬੀਆਬਾਨ ਇਲਾਕਿਆਂ ਵਿਚ ਨਹੀਂ, ਸਗੋਂ ਉਹ ਆਬਾਦ ਕਾਲੋਨੀਆਂ (ਪਾਕਿਸਤਾਨ) ’ਚ ਲੁਕੇ ਹੋਏ ਸਨ ਤੇ ਲੰਬੇ ਸਮੇਂ ਤੱਕ ਫੜੇ ਜਾਣ ਤੋਂ ਬਚੇ ਰਹੇ। ਉਹੀ ਸਹੂਲਤ ਭਰਿਆ ਮਾਹੌਲ ਅੱਜ ਵੀ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸਮੂਹਾਂ ਦੀ ਮਦਦ ਕਰ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 18-09-2026
ਸੰਯੁਕਤ ਰਾਸ਼ਟਰ, 17 ਸਤੰਬਰ (ਏਜੰਸੀ)-ਪਾਕਿਸਤਾਨ ’ਤੇ ਤਿੱਖਾ ਹਮਲਾ ਕਰਦਿਆਂ ਭਾਰਤ ਨੇ ਕਿਹਾ ਕਿ 9/11 ਦੇ ਹਮਲਿਆਂ ਦੇ ‘ਸੂਤਰਧਾਰ’ ਕਿਸੇ ਗੁਫ਼ਾ ਜਾਂ ਬੀਆਬਾਨ ਇਲਾਕਿਆਂ ਵਿਚ ਨਹੀਂ, ਸਗੋਂ ਉਹ ਆਬਾਦ ਕਾਲੋਨੀਆਂ (ਪਾਕਿਸਤਾਨ) ’ਚ ਲੁਕੇ ਹੋਏ ਸਨ ਤੇ ਲੰਬੇ ਸਮੇਂ ਤੱਕ ਫੜੇ ਜਾਣ ਤੋਂ ਬਚੇ ਰਹੇ। ਉਹੀ ਸਹੂਲਤ ਭਰਿਆ ਮਾਹੌਲ ਅੱਜ ਵੀ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸਮੂਹਾਂ ਦੀ ਮਦਦ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਮੀਟਿੰਗ ’ਚ ਬੋਲਦਿਆਂ ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਥਨੇਨੀ ਨੇ 11 ਸਤੰਬਰ, 2001 (9/11) ਦੇ ਹਮਲਿਆਂ ਦੇ ਇਤਿਹਾਸ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਲ-ਕਾਇਦਾ ਦੇ ਨੇਤਾ ਓਸਾਮਾ ਬਿਨ ਲਾਦੇਨ ਤੇ ਖਾਲਿਦ ਸ਼ੇਖ ਮੁਹੰਮਦ ਅੰਤ ਵਿਚ ਦੂਰ-ਦੁਰਾਡੇ ਦੇ ਟਿਕਾਣਿਆਂ ਦੀ ਬਜਾਏ ਆਬਾਦ ਭਾਈਚਾਰਿਆਂ ’ਚੋਂ ਮਿਲੇ ਸਨ। ਪਰਵਥਨੇਨੀ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਹਰ ਮਾਮਲੇ ਵਿਚ ਇਹ ਗੁਫ਼ਾਵਾਂ ਜਾਂ ਬੀਆਬਾਨਾਂ ’ਚ ਲੁਕੇ ਹੋਏ ਭਗੌੜੇ ਨਹੀਂ ਸਨ, ਇਹ ਉਹ ਆਦਮੀ ਸਨ ਜੋ ਲੰਬੇ ਸਮੇਂ ਤੋਂ ਫੜੇ ਜਾਣ ਤੋਂ ਬਚਦੇ ਰਹੇ। ਇਸ ਦਲਦਲ ਨੂੰ ਸੁਕਾਉਣਾ ਮਹੱਤਵਪੂਰਨ ਹੈ ਜਿਸ ਨੇ ਮਨੁੱਖਤਾ ਦੇ ਅਜਿਹੇ ਰਾਖਸ਼ਾਂ ਨੂੰ ਪ੍ਰਫੁੱਲਤ ਹੋਣ ਲਈ ਇਕ ਅਨੁਕੂਲ ਮਾਹੌਲ ਪ੍ਰਦਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐਚ.ਏ.ਐਲ. ਹਵਾਈ ਸੈਨਾ ਨੂੰ ਅੱਜ ਸੌਂਪੇਗਾ ਤੇਜਸ ਟ੍ਰੇਨਰ ਜਹਾਜ਼ ਅਗਲੀ ਖ਼ਬਰ ਸੀ.ਬੀ.ਐਸ.ਈ. ਤਿੰਨ ਭਾਸ਼ਾਈ ਨੀਤੀ ’ਤੇ ਕਰੇ ਮੁੜ ਵਿਚਾਰ-ਸੁਪਰੀਮ ਕੋਰਟ
Ad Position 24