ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੇ ਯੂਥ ਵਿੰਗ ’ਚ ਕੀਤੀਆਂ ਨਵੀਆਂ ਨਿਯੁਕਤੀਆਂ
ਚੰਡੀਗੜ੍ਹ, 19 ਸਤੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੂਥ ਵਿੰਗ ਦਾ ਵਿਸਥਾਰ ਕੀਤਾ ਗਿਆ ਹੈ।
ਚੰਡੀਗੜ੍ਹ, 19 ਸਤੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੂਥ ਵਿੰਗ ਦਾ ਵਿਸਥਾਰ ਕੀਤਾ ਗਿਆ ਹੈ। ਇਸ ਵਿਚ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਕੁੱਝ ਜ਼ਿਲ੍ਹੇਵਾਰ ਅਹੁਦੇਦਾਰ ਬਣਾਏ ਗਏ ਹਨ। ਜਾਰੀ ਸੂਚੀ ਅਨੁਸਾਰ ਸੀਨੀਅਰ ਮੀਤ ਪ੍ਰਧਾਨ ’ਚ ਹਰਵਿੰਦਰ ਸਿੰਘ ਡੰਡੋਆ, ਮੀਤ ਪ੍ਰਧਾਨ ’ਚ ਪਰਮਿੰਦਰ ਸਿੰਘ ਕਪੂਰੀ ਅਤੇ ਜਨਰਲ ਸਕੱਤਰ ’ਚ ਗੁਰਧਿਆਨ ਸਿੰਘ ਬੋਸਰ, ਸੁਖਚੈਨ ਸਿੰਘ ਹੁਸੈਨਪੁਰ ਜੌਲਾ, ਜੋਬਨਜੀਤ ਸਿੰਘ, ਤਰਲੋਕ ਸਿੰਘ ਹਾਜੀਪੁਰ ਆਦਿ ਦੇ ਨਾਂਅ ਸ਼ਾਮਿਲ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ’ਚ ਅਜੀਤ ਸਿੰਘ (ਰੂਬਲ ਗਿੱਲ) ਨੂੰ ਜ਼ਿਲ੍ਹਾ ਬਰਨਾਲਾ, ਯੂਨਿਸ ਮਲਿਕ ਨੂੰ ਜ਼ਿਲ੍ਹਾ ਮਾਲੇਰਕੋਟਲਾ ਤੇ ਆਈ.ਟੀ. ਵਿੰਗ ਜ਼ਿਲ੍ਹਾ ਪ੍ਰਧਾਨ ’ਚ ਵਿਸ਼ਾਲ ਬਾਂਸਲ ਨੂੰ ਜ਼ਿਲ੍ਹਾ ਬਰਨਾਲਾ, ਬੀਰਿੰਦਰ ਸਿੰਘ ਨੂੰ ਜ਼ਿਲ੍ਹਾ ਸ਼ਹਿਰੀ ਸੰਗਰੂਰ ਤੇ ਨਵੀਨ ਸ਼ਰਮਾ ਨੂੰ ਪਿੰਡ ਬਨਾਰਸੀ ਦਿਹਾਤੀ ਸੰਗਰੂਰ ਆਦਿ ਨੂੰ ਆਈ.ਟੀ ਵਿੰਗ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ। ਤਲਵੰਡੀ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਯੂਥ ਵਿੰਗ ਸੰਗਠਿਤ ਤਰੀਕੇ ਨਾਲ ਕੰਮ ਕਰਨ ਲਈ ਹੋਰ ਮਜ਼ਬੂਤ ਹੋਵੇਗਾ। ਇਹ ਜਾਣਕਾਰੀ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵਲੋਂ ਦਿੱਤੀ ਗਈ।