20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮੇਲਾ ਛਪਾਰ ਵਿਖੇ ਕਾਂਗਰਸ ਤੇ ‘ ਆਪ ’ ਵਲੋਂ ਕਾਨਫਰੰਸਾਂ ਨਾ ਕੀਤੇ ਜਾਣ ਕਾਰਨ ਵਰਕਰਾਂ ’ ਚ ਨਾਮੋਸ਼ੀ 6 ਸਾਲਾਂ ਬਾਅਦ ਮੁੜ ਸ਼ੁਰੂ ਹੋਈਆਂ ਸਿਆਸੀ ਕਾਨਫਰੰਸਾਂ

ਅਹਿਮਦਗੜ੍ਹ, 19 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦਾ ਸਦੀਆਂ ਤੋਂ ਆਪਣੀ ਪੁਰਾਤਨ ਵਿਰਾਸਤੀ ਸ਼ਾਨੋ-ਸ਼ੌਕਤ ਤੇ ਸੱਭਿਆਚਾਰਕ ਮਹੱਤਤਾ ਸਦਕਾ ਦੇਸ਼-ਵਿਦੇਸ਼ ਵਿਚ ਪ੍ਰਸਿੱਧ ਹੈ। ਇਸ ਦੇ ਨਾਲ ਹੀ ਮੇਲੇ ਦੌਰਾਨ ਲੰਬੇ ਸਮੇਂ ਤੋਂ ਲੱਗਦੀਆਂ ਸਿਆਸੀ ਕਾਨਫਰੰਸਾਂ ਦਾ ਅਖਾੜਾ ਵੀ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 20-09-2026
ਅਹਿਮਦਗੜ੍ਹ, 19 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦਾ ਸਦੀਆਂ ਤੋਂ ਆਪਣੀ ਪੁਰਾਤਨ ਵਿਰਾਸਤੀ ਸ਼ਾਨੋ-ਸ਼ੌਕਤ ਤੇ ਸੱਭਿਆਚਾਰਕ ਮਹੱਤਤਾ ਸਦਕਾ ਦੇਸ਼-ਵਿਦੇਸ਼ ਵਿਚ ਪ੍ਰਸਿੱਧ ਹੈ। ਇਸ ਦੇ ਨਾਲ ਹੀ ਮੇਲੇ ਦੌਰਾਨ ਲੰਬੇ ਸਮੇਂ ਤੋਂ ਲੱਗਦੀਆਂ ਸਿਆਸੀ ਕਾਨਫਰੰਸਾਂ ਦਾ ਅਖਾੜਾ ਵੀ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ । ਕੋਰੋਨਾ ਕਾਲ ਦੌਰਾਨ ਪਿਛਲੇ ਲਗਭਗ 6 ਸਾਲਾਂ ਤੋਂ ਬੰਦ ਰਹੀਆਂ ਸਿਆਸੀ ਕਾਨਫਰੰਸਾਂ ਇਸ ਵਾਰ ਮੁੜ ਸ਼ੁਰੂ ਹੋਣ ਕਾਰਨ, ਜਿੱਥੇ ਮੇਲੇ ਦੀ ਰੌਣਕ ਵਿਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ, ਉੱਥੇ ਹੀ ਇਲਾਕੇ ਵਿਚ ਸਿਆਸੀ ਸਰਗਰਮੀਆਂ ਵੀ ਪੂਰੀ ਤਰ੍ਹਾਂ ਗਰਮਾ ਗਈਆਂ ਹਨ । ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 26 ਸਤੰਬਰ ਨੂੰ ਮੇਲਾ ਛਪਾਰ ਵਿਖੇ ਕਾਨਫਰੰਸਾਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਕਿਸਾਨ, ਮਜ਼ਦੂਰ ਜਥੇਬੰਦੀਆਂ ਅਤੇ ਖੱਬੇ-ਪੱਖੀ ਪਾਰਟੀਆਂ ਵਲੋਂ ਵੀ ਕਾਨਫਰੰਸਾਂ ਸਬੰਧੀ ਸਰਗਰਮੀਆਂ ਜਾਰੀ ਹਨ । ਦੂਜੇ ਪਾਸੇ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਲੋਂ ਹਾਲੇ ਤੱਕ ਕਾਨਫਰੰਸਾਂ ਸਬੰਧੀ ਕੋਈ ਸਰਗਰਮੀ ਨਹੀਂ ਦਿਖਾਈ ਗਈ ਅਤੇ ਨਾ ਹੀ ਕੋਈ ਅਧਿਕਾਰਤ ਐਲਾਨ ਕੀਤਾ ਗਿਆ ਹੈ । ਭਾਵੇਂ ਦੋਵਾਂ ਪਾਰਟੀਆਂ ਦੇ ਵਰਕਰ ਹਾਲੇ ਵੀ ਕਾਨਫਰੰਸ ਹੋਣ ਦੀ ਉਮੀਦ ਲਗਾਈ ਬੈਠੇ ਹਨ, ਪਰ ਹਲਕੇ ਵਿਚ ਦੋਵਾਂ ਪਾਰਟੀਆਂ ਦੀ ਸਥਾਨਕ ਲੀਡਰਸ਼ਿਪ ਵਲੋਂ ਇਸ ਸਬੰਧੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਵਿਚ ਇੱਥੇ ਕਾਨਫਰੰਸ ਕਰਨ ਸਬੰਧੀ ਕੋਈ ਐਲਾਨ ਕੀਤਾ ਜਾਂਦਾ ਹੈ ਜਾਂ ਨਹੀਂ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਨੂੰ 2382 ਕਰੋੜ ਦੇਣ ਲਈ ਸਰਕਾਰੀ ਵਿਭਾਗਾਂ ਦੇ ਹੱਥ ਅਜੇ ਖ਼ਾਲੀ ਸ਼ਿਵ ਸ਼ਰਮਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੇ ਯੂਥ ਵਿੰਗ ’ਚ ਕੀਤੀਆਂ ਨਵੀਆਂ ਨਿਯੁਕਤੀਆਂ
Ad Position 24