21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਜਪਾਨ ਦੀ ‘ਪੀਲੀ ਪੱਟੀ’ : ਦ੍ਰਿਸ਼ਟੀਹੀਣਾਂ ਲਈ ਫੁੱਟਪਾਥ ਬਣਿਆ ਸੁਰੱਖਿਆ ਤੇ ਸਨਮਾਨ ਦਾ ਰਾਹ ਜਪਾਨ ਤੋਂ ਮੋਹਿਤ ਸਿੰਗਲਾ ਦੀ ਵਿਸ਼ੇਸ਼ ਰਿਪੋਰਟ

ਟੋਕਿਓ (ਜਪਾਨ), 20 ਸਤੰਬਰ: ਜਪਾਨ ਦੀਆਂ ਸੜਕਾਂ ਅਤੇ ਫੁੱਟਪਾਥਾਂ ’ਤੇ ਤੁਰਦਿਆਂ ਇੱਕ ਅਜਿਹੀ ਵਿਵਸਥਾ ਸਹਿਜ ਹੀ ਧਿਆਨ ਖਿੱਚਦੀ ਹੈ। ਫੁੱਟਪਾਥ ਦੇ ਵਿਚਕਾਰੋਂ ਦੂਰ ਤੱਕ ਜਾਂਦੀਆਂ ਪੀਲੇ ਰੰਗ ਦੀਆਂ ਉਭਰੀਆਂ ਪੱਟੀਆਂ ਸਿਰਫ਼ ਸੜਕ ਨਿਰਮਾਣ ਦਾ ਹਿੱਸਾ ਨਹੀਂ, ਸਗੋਂ ਦ੍ਰਿਸ਼ਟੀਹੀਣ ਲੋਕਾਂ ਲਈ ਇੱਕ ਭਰੋਸੇਮੰਦ ਮਾਰਗਦਰਸ਼ਕ ਹਨ।

Ad Position 21
No active advertisement
ਅਜੀਤ ਡੈਸਕ 21-09-2026
ਟੋਕਿਓ (ਜਪਾਨ), 20 ਸਤੰਬਰ: ਜਪਾਨ ਦੀਆਂ ਸੜਕਾਂ ਅਤੇ ਫੁੱਟਪਾਥਾਂ ’ਤੇ ਤੁਰਦਿਆਂ ਇੱਕ ਅਜਿਹੀ ਵਿਵਸਥਾ ਸਹਿਜ ਹੀ ਧਿਆਨ ਖਿੱਚਦੀ ਹੈ। ਫੁੱਟਪਾਥ ਦੇ ਵਿਚਕਾਰੋਂ ਦੂਰ ਤੱਕ ਜਾਂਦੀਆਂ ਪੀਲੇ ਰੰਗ ਦੀਆਂ ਉਭਰੀਆਂ ਪੱਟੀਆਂ ਸਿਰਫ਼ ਸੜਕ ਨਿਰਮਾਣ ਦਾ ਹਿੱਸਾ ਨਹੀਂ, ਸਗੋਂ ਦ੍ਰਿਸ਼ਟੀਹੀਣ ਲੋਕਾਂ ਲਈ ਇੱਕ ਭਰੋਸੇਮੰਦ ਮਾਰਗਦਰਸ਼ਕ ਹਨ। ਅੱਖਾਂ ਨਾਲ ਦਿਖਾਈ ਨਾ ਦੇਣ ਵਾਲੇ ਇਹ ਸੰਕੇਤ ਪੈਰਾਂ ਦੇ ਤਲਵਿਆਂ ਅਤੇ ਚਿੱਟੀ ਛੜੀ ਦੇ ਸਪਰਸ਼ ਰਾਹੀਂ ਮਹਿਸੂਸ ਕੀਤੇ ਜਾ ਸਕਦੇ ਹਨ। ਇਹੀ ਵਿਵਸਥਾ ਦ੍ਰਿਸ਼ਟੀਹੀਣ ਵਿਅਕਤੀ ਨੂੰ ਅੱਗੇ ਵਧਣ ਦੀ ਦਿਸ਼ਾ, ਮੋੜ ਅਤੇ ਸੰਭਾਵਿਤ ਖ਼ਤਰੇ ਬਾਰੇ ਜਾਣਕਾਰੀ ਦਿੰਦੀ ਹੈ। ਜਪਾਨ ਵਿਚ ਇਨ੍ਹਾਂ ਨੂੰ ‘ਟੈਕਟਾਈਲ ਪੇਵਿੰਗ’ ਜਾਂ ਦ੍ਰਿਸ਼ਟੀਹੀਣਾਂ ਲਈ ਮਾਰਗਦਰਸ਼ਕ ਬਲਾਕ ਕਿਹਾ ਜਾਂਦਾ ਹੈ। ਇਨ੍ਹਾਂ ਦੀ ਸਤ੍ਹਾ ’ਤੇ ਵਿਸ਼ੇਸ਼ ਕਿਸਮ ਦੇ ਉਭਾਰ ਬਣਾਏ ਜਾਂਦੇ ਹਨ। ਸਮਾਨਾਂਤਰ ਧਾਰੀਆਂ ਵਾਲੇ ਉਭਾਰ ਅੱਗੇ ਵਧਣ ਦਾ ਰਸਤਾ ਦਰਸਾਉਂਦੇ ਹਨ, ਜਦਕਿ ਗੋਲ ਬਿੰਦੀਆਂ ਵਾਲੇ ਉਭਾਰ ਸਾਵਧਾਨ ਹੋਣ ਜਾਂ ਰੁਕਣ ਦਾ ਸੰਕੇਤ ਦਿੰਦੇ ਹਨ। ਅਜਿਹੇ ਬਲਾਕ ਸੜਕ ਪਾਰ ਕਰਨ ਵਾਲੀਆਂ ਥਾਵਾਂ, ਚੌਰਾਹਿਆਂ, ਮੋੜਾਂ, ਪੌੜੀਆਂ ਅਤੇ ਰੇਲਵੇ ਪਲੇਟਫਾਰਮਾਂ ਵਰਗੀਆਂ ਥਾਵਾਂ ’ਤੇ ਵਿਸ਼ੇਸ਼ ਤੌਰ ’ਤੇ ਲਗਾਏ ਜਾਂਦੇ ਹਨ। ਇਸ ਤਰ੍ਹਾਂ ਅੱਖਾਂ ਨਾਲ ਦਿਖਾਈ ਨਾ ਦੇਣ ਵਾਲੇ ਰਸਤੇ ਨੂੰ ਸਪਰਸ਼ ਰਾਹੀਂ ਸਮਝਣ ਯੋਗ ਬਣਾਇਆ ਗਿਆ ਹੈ। ਇਨ੍ਹਾਂ ਪੀਲੀਆਂ ਪੱਟੀਆਂ ਦੀ ਖ਼ਾਸੀਅਤ ਇਹ ਹੈ ਕਿ ਦ੍ਰਿਸ਼ਟੀਹੀਣ ਵਿਅਕਤੀ ਨੂੰ ਹਰ ਕਦਮ ’ਤੇ ਕਿਸੇ ਹੋਰ ਵਿਅਕਤੀ ਦੀ ਮਦਦ ਲੈਣ ਦੀ ਲੋੜ ਨਹੀਂ ਪੈਂਦੀ। ਉਹ ਆਪਣੀ ਚਿੱਟੀ ਛੜੀ ਨਾਲ ਉਭਰੀ ਹੋਈ ਸਤ੍ਹਾ ਨੂੰ ਮਹਿਸੂਸ ਕਰਦਿਆਂ ਰਸਤੇ ਦੀ ਦਿਸ਼ਾ ਪਛਾਣ ਸਕਦਾ ਹੈ। ਇਸ ਵਿਵਸਥਾ ਦਾ ਇਤਿਹਾਸ ਵੀ ਦਿਲਚਸਪ ਹੈ। ਜਪਾਨ ਦੇ ਓਕਾਯਾਮਾ ਸ਼ਹਿਰ ਵਿਚ 18 ਮਾਰਚ 1967 ਨੂੰ ਦ੍ਰਿਸ਼ਟੀਹੀਣ ਲੋਕਾਂ ਲਈ ਪਹਿਲਾ ਟੈਕਟਾਈਲ ਮਾਰਗ ਸਥਾਪਤ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਵਿਚਾਰ ਹੌਲੀ-ਹੌਲੀ ਪੂਰੇ ਜਪਾਨ ਵਿਚ ਫੈਲ ਗਿਆ ਅਤੇ ਰੇਲਵੇ ਸਟੇਸ਼ਨਾਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ਦਾ ਮਹੱਤਵਪੂਰਨ ਹਿੱਸਾ ਬਣ ਗਿਆ। ਅੱਗੇ ਚੱਲ ਕੇ ਜਪਾਨ ਦੀ ਇਸ ਵਿਵਸਥਾ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਤੇ ਦ੍ਰਿਸ਼ਟੀਹੀਣਾਂ ਲਈ ਸੁਰੱਖਿਅਤ ਅਤੇ ਸੁਗਮ ਜਨਤਕ ਥਾਵਾਂ ਦੀ ਧਾਰਨਾ ਨੂੰ ਮਜ਼ਬੂਤ ਕੀਤਾ। ਇਹੀ ਸੰਦੇਸ਼ ਭਾਰਤ ਸਮੇਤ ਦੁਨੀਆ ਭਰ ਦੇ ਹੋਰ ਦੇਸ਼ਾਂ ਦੇ ਸ਼ਹਿਰਾਂ ਲਈ ਵੀ ਮਹੱਤਵਪੂਰਨ ਹੈ। ਜੇ ਫੁੱਟਪਾਥ ’ਤੇ ਬਣੀ ਇੱਕ ਪੀਲੀ ਪੱਟੀ ਕਿਸੇ ਦ੍ਰਿਸ਼ਟੀਹੀਣ ਵਿਅਕਤੀ ਨੂੰ ਬਿਨਾਂ ਕਿਸੇ ਸਹਾਰੇ ਆਪਣੇ ਮੰਜ਼ਿਲ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੀ ਹੈ, ਤਾਂ ਇਹ ਸਿਰਫ਼ ਸੜਕ ਨਿਰਮਾਣ ਦੀ ਸਹੂਲਤ ਨਹੀਂ, ਸਗੋਂ ਉਸ ਨੂੰ ਦਿੱਤੀ ਗਈ ਆਜ਼ਾਦੀ, ਸਨਮਾਨ ਅਤੇ ਬਰਾਬਰ ਮੌਕੇ ਦੇ ਅਧਿਕਾਰ ਦਾ ਪ੍ਰਤੀਕ ਹੈ।
Ad Position 22
No active advertisement
ਪਿਛਲੀ ਖ਼ਬਰ ਸੀ.ਈ.ਪੀ. ਸ਼ੀਟਾਂ ’ਚ ਭਾਰੀ ਅਣਗਹਿਲੀ ਦੇ ਦੋਸ਼ ਅਗਲੀ ਖ਼ਬਰ ਸ਼ਾਹ ਦੇ ਇਸ਼ਾਰੇ ’ ਤੇ ਨਾਂਅ ਹਟਾਉਣ ਦਾ ਅਰਥ ਹੈ ਐਸ . ਆਈ . ਆਰ .- ਕਾਂਗਰਸ
Ad Position 24