21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰਾਮਪੁਰਾ ਫੂਲ ’ਚ ਮਲੂਕਾ ਪਰਿਵਾਰ ਦੇ ਦੋ ਵੱਖਰੇ ਮੰਚ

ਰਾਮਪੁਰਾ ਫੂਲ (ਬਠਿੰਡਾ), 21 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)-ਰਾਮਪੁਰਾ ਫੂਲ ’ਚ ਅੱਜ ਉਸ ਵੇਲੇ ਅਜੀਬ ਸਿਆਸੀ ਸਥਿਤੀ ਦੇਖਣ ਨੂੰ ਮਿਲੀ, ਜਦੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਇੱਕੋ ਦਿਨ ਵੱਖ-ਵੱਖ ਪਾਰਟੀਆਂ ਦੇ ਮੰਚਾਂ ਤੋਂ ਆਪਣੀ ਹਾਜ਼ਰੀ ਲਵਾਈ। ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ‘ਧੀਆਂ ਬਚਾਓ, ਇਨਸਾਫ਼ ਦਿਵਾਓ’ ਮੁਹਿੰਮ ਤਹਿਤ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਆਗੂਆਂ ਨਾਲ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 22-09-2026
ਰਾਮਪੁਰਾ ਫੂਲ (ਬਠਿੰਡਾ), 21 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)-ਰਾਮਪੁਰਾ ਫੂਲ ’ਚ ਅੱਜ ਉਸ ਵੇਲੇ ਅਜੀਬ ਸਿਆਸੀ ਸਥਿਤੀ ਦੇਖਣ ਨੂੰ ਮਿਲੀ, ਜਦੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਇੱਕੋ ਦਿਨ ਵੱਖ-ਵੱਖ ਪਾਰਟੀਆਂ ਦੇ ਮੰਚਾਂ ਤੋਂ ਆਪਣੀ ਹਾਜ਼ਰੀ ਲਵਾਈ। ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ‘ਧੀਆਂ ਬਚਾਓ, ਇਨਸਾਫ਼ ਦਿਵਾਓ’ ਮੁਹਿੰਮ ਤਹਿਤ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਆਗੂਆਂ ਨਾਲ ਸ਼ਮੂਲੀਅਤ ਕੀਤੀ। ਦੂਜੇ ਪਾਸੇ, ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਨੂੰਹ ਪਰਮਪਾਲ ਕੌਰ ਮਲੂਕਾ (ਭਾਜਪਾ ਆਗੂ) ਨੇ ਫੂਲ ਟਾਊਨ ਵਿਖੇ ਹੀ ਭਾਜਪਾ ਵਲੋਂ ਨਸ਼ਿਆਂ ਖ਼ਿਲਾਫ਼ ਕੱਢੀ ਗਈ ਯਾਤਰਾ ਅਤੇ ਸਮਾਗਮ ਦੀ ਪੂਰੀ ਕਮਾਂਡ ਸੰਭਾਲੀ। ਇੱਕੋ ਸ਼ਹਿਰ ਅਤੇ ਇੱਕੋ ਦਿਨ ਦੋ ਵੱਖ-ਵੱਖ ਵਿਰੋਧੀ ਧਿਰਾਂ ਦੇ ਪ੍ਰੋਗਰਾਮਾਂ ਵਿਚ ਇੱਕ ਹੀ ਪਰਿਵਾਰ ਦੀ ਅਜਿਹੀ ਸਰਗਰਮੀ ਨੇ ਰਾਜਸੀ ਗਲਿਆਰਿਆਂ ਵਿਚ ਨਵੀਂ ਬਹਿਸ ਛੇੜ ਦਿੱਤੀ ਹੈ। ਸਿਆਸੀ ਮਾਹਿਰਾਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਅਜਿਹਾ ਘਟਨਾਕ੍ਰਮ ਖੇਤਰ ਵਿਚ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਵਧ ਰਹੀ ਦੂਰੀ ਅਤੇ ਜ਼ਮੀਨੀ ਆਧਾਰ ਦੀ ਜੰਗ ਨੂੰ ਵੀ ਸਪੱਸ਼ਟ ਦਰਸਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਮੂਲੀ ਝਗੜੇ ਨੇ ਲਈ ਕਬੱਡੀ ਖਿਡਾਰੀ ਦੀ ਜਾਨ ਅਗਲੀ ਖ਼ਬਰ ਨਵੇਂ ਟਰਾਂਸਪੋਰਟ ਸਕੱਤਰ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬੱਸ ਤੇ ਪੀ.ਆਰ.ਟੀ.ਸੀ. ਬੱਸਾਂ ਦੀ ਹੜਤਾਲ ਮੁਲਤਵੀ
Ad Position 24