ਅਨਾਜ ਮੰਡੀ ਖੰਨਾ ਵਿਚ ਪਰਮਲ ਝੋਨੇ ਦੀ ਆਮਦ ਸ਼ੁਰੂ
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਪਰਮਲ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ, ਪਰ ਸਰਕਾਰੀ ਖਰੀਦ 1 ਅਕਤੂਬਰ ਤੋਂ ਹੋਵੇਗੀ । ਅੱਜ ਅਨਾਜ ਮੰਡੀ ਵਿਚ ਪਰਮਲ ਝੋਨੇ ਦੀਆਂ 2 ਢੇਰੀਆਂ ਪੁੱਜੀਆਂ ਹਨ ।
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਪਰਮਲ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ, ਪਰ ਸਰਕਾਰੀ ਖਰੀਦ 1 ਅਕਤੂਬਰ ਤੋਂ ਹੋਵੇਗੀ । ਅੱਜ ਅਨਾਜ ਮੰਡੀ ਵਿਚ ਪਰਮਲ ਝੋਨੇ ਦੀਆਂ 2 ਢੇਰੀਆਂ ਪੁੱਜੀਆਂ ਹਨ । ਜਿਨ੍ਹਾਂ ਨੂੰ ਮੰਡੀ ਵਿਚ ਸੁਕਾਇਆ ਜਾ ਰਿਹਾ ਹੈ । ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨਾਂ ਜਸਵਿੰਦਰ ਸਿੰਘ ਪਿੰਡ ਕੌਲਗੜ੍ਹ, ਬਲਵੀਰ ਸਿੰਘ ਪਿੰਡ ਰਤੋਂ, ਹਰਜੋਤ ਸਿੰਘ, ਮੋਹਨ ਸਿੰਘ ਪਿੰਡ ਘੁੰਗਰਾਲੀ ਸਿੱਖਾਂ, ਜਰਨੈਲ ਸਿੰਘ, ਭੁਪਿੰਦਰ ਸਿੰਘ ਪਿੰਡ ਬਡਲਾ ਨੇ ਕਿਹਾ ਕਿ ਸਰਕਾਰ ਨੇ ਪਰਮਲ ਦੀ ਬਿਜਾਈ ਅਗੇਤੀ ਕਰਵਾਈ ਸੀ । ਜਿਸ ਕਰ ਕੇ ਖੇਤਾਂ ਵਿਚ ਪਰਮਲ ਦਾ ਝੋਨਾ ਬਿਲਕੁੱਲ ਪਕਿਆ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅੱਜ ਤੋਂ ਹੀ ਬੋਲੀ ਸ਼ੁਰੂ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਕੁਦਰਤੀ ਮਾਰ ਤੋਂ ਕਿਸਾਨ ਨੂੰ ਬਚਾਇਆ ਜਾ ਸਕੇ। ਜਦੋਂ ਬਿਜਾਈ ਅਗੇਤੀ ਹੋਈ ਹੈ ਤਾਂ ਬੋਲੀ ਵੀ 15 ਦਿਨ ਪਹਿਲਾਂ ਹੋਣੀ ਚਾਹੀਦੀ ਸੀ । ਗੌਰਤਲਬ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਬਾਸਮਤੀ ਦੀ ਆਮਦ ਵੀ ਪਿਛਲੇ ਸਾਲ ਨਾਲੋਂ ਜਿਆਦਾ ਹੋ ਰਹੀ ਹੈ । ਹੁਣ ਤੱਕ ਕਰੀਬ 90 ਹਜਾਰ 14 ਕੁਇੰਟਲ ਬਾਸਮਤੀ ਦੀ ਆਮਦ ਹੋ ਵੀ ਚੁੱਕੀ ਹੈ । ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਬਾਸਮਤੀ ਦੀ ਐਮ. ਐਸ. ਪੀ. ਤੈਅ ਕਰ ਦੇਣੀ ਚਾਹੀਦੀ ਹੈ ਤਾਂ ਜੋ ਵਪਾਰੀਆਂ ਵਲੋਂ ਕਿਸਾਨਾਂ ਦੀ ਆਰਥਿਕ ਲੁੱਟ ਨਾ ਕੀਤੀ ਜਾਵੇ। ਉਨ੍ਹਾਂ ਨੇ ਮੰਡੀ ਦੇ ਪ੍ਰਬੰਧਾਂ ਤੋਂ ਵੀ ਸੰਤੁਸ਼ਟੀ ਪ੍ਰਗਟਾਈ।