25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਾਮਲੇ ਦੀ 7 ਦਿਨਾਂ ਅੰਦਰ ਮੰਗੀ ਰਿਪੋਰਟ

ਪਟਿਆਲਾ, 24 ਸਤੰਬਰ (ਮਨਦੀਪ ਸਿੰਘ ਖਰੌੜ)-ਕਜਾਕਿਸਤਾਨ ਦੇ ਕੋਚ ਵਲੋਂ ਐਨ. ਆਈ.

Ad Position 21
No active advertisement
ਅਜੀਤ ਡੈਸਕ 25-09-2026
ਪਟਿਆਲਾ, 24 ਸਤੰਬਰ (ਮਨਦੀਪ ਸਿੰਘ ਖਰੌੜ)-ਕਜਾਕਿਸਤਾਨ ਦੇ ਕੋਚ ਵਲੋਂ ਐਨ.ਆਈ.ਐਸ. ਵਿਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਨੋਟਿਸ ਲੈਣ ਦੇ ਨਾਲ ਪੁਲਿਸ ਵਲੋਂ ਕੀ ਕਾਰਵਾਈ ਕੀਤੀ ਗਈ ਹੈ ਇਸ ਦੀ 7 ਦਿਨਾਂ ਅੰਦਰ ਰਿਪੋਰਟ ਮੰਗੀ ਹੈ। ਇਸ ਸੰਬੰਧੀ ਕਮਿਸ਼ਨ ਦੇ ਚੇਅਰਪਸਨ ਵਿਜੈ ਕਿਸ਼ੋਰ ਰਹਾਟਕਰ ਨੇ ਪਟਿਆਲਾ ਪੁਲਿਸ ਨੂੰ ਇਸ ਮਾਮਲੇ ਵਿਚ ਫੌਰੀ ਕਾਰਵਾਈ ਕਰਕੇ ਵਿਦੇਸ਼ੀ ਕੋਚ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਸਮਾਂਬੱਧ ਜਾਂਚ ਕਰਕੇ ਡਿਜੀਟਲ, ਫੋਰੈਂਸਿਕ ਸਬੂਤ ਇਕੱਠੇ ਕਰਨ ਦੇ ਤਹਿਤ ਪੋਕਸੋ ਐਕਟ ਤਹਿਤ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ। ਕਮਿਸ਼ਨ ਵਲੋਂ ਐਨ.ਆਈ.ਐਸ. ਦੇ ਪ੍ਰਬੰਧਾਂ ’ਚ ਖਾਮੀਆਂ ਸੰਬੰਧੀ ਵੀ ਇਨਕੁਆਰੀ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਪੀੜਤਾ ਲਈ ਸੁਰੱਖਿਆ, ਕਾਨੂੰਨੀ, ਮੈਡੀਕਲ ਤੇ ਮਨੋਵਿਗਿਆਨਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ। ਉਕਤ ਸਾਰੇ ਮਾਮਲੇ ਦੀ ਰਿਪੋਰਟ 7 ਦਿਨਾਂ ਵਿਚ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਇਕ ਬੱਚੇ ਦੇ ਮਾਨ ਸਤਿਕਾਰ ਅਤੇ ਖੇਡਾਂ ਨੂੰ ਯਕੀਨੀ ਸੁਰੱਖਿਅਤ ਬਣਾਉਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਮਤਰੇਏ ਪੁੱਤ ਵਲੋਂ ਮਾਂ ਦਾ ਚਾਕੂ ਮਾਰ ਕੇ ਕਤਲ
Ad Position 24